
ਜਲੰਧਰ ਤੋਂ ਵੱਡੀ ਖਬਰ ਆ ਰਹੀ ਹੈ ਜਿੱਥੇ ਕਿ ਆਦਰਸ਼ ਨਗਰ ਮਹੱਲੇ ਤੇ ਸਥਿਤ ਸਰਕਾਰੀ ਸਕੂਲ ਦੀ ਦਸਵੀਂ ਕਲਾਸ ਦੀ ਵਿਦਿਆਰਥਨ ਨੂੰ ਜਿੰਦਾ ਸਾੜ ਕੇ ਮਾਰ ਦਿੱਤਾ ਗਿਆ ਹੈ। ਜਿਸ ਦੀ ਲਾਸ਼ ਅੱਜ ਨਜ਼ਦੀਕੀ ਨਹਿਰ ਵਿੱਚੋਂ ਬਰਾਮਦ ਕੀਤੀ ਗਈ ਹੈ , ਮਿਰਤਕਾ ਦੀ ਪਹਿਛਾਣ ਰਾਗਨੀ ਪੁਤਰੀ ਕਿਸ਼ੋਰੀ ਲਾਲ ਤੇ ਰੂਪ ਵਿੱਚ ਹੋਈ ਹੈ , ਜਾਣਕਾਰੀ ਮੁਤਾਬਿਕ ਰਾਗਨੀ ਮੰਗਲਵਾਰ ਨੂੰ ਸਾਇਕਲ ਤੇ ਸਕੂਲ ਗਈ ਪਰ ਉਸ ਤੋਂ ਬਾਅਦ ਲਾਪਤਾ ਹੋ ਗਈ ਸੀ ਅੱਜ ਉਸ ਦੀ ਲਾਸ਼ ਨਹਿਰ ਵਿੱਚੋਂ ਮਿਲੀ ਹੈ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਉਸਦੇ ਪਿਤਾ ਜਲੰਧਰ ‘ਚ ਇਕ ਈ-ਰਿਕਸ਼ਾ ਚਲਾਉਂਦੇ ਹਨ ਤੇ ਮਾਂ ਲੋਕਾਂ ਦੇ ਘਰਾਂ ‘ਚ ਕੰਮ ਕਰਦੀ ਹੈ। ਇਹ ਪਰਿਵਾਰ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਬਹਿਰਾਈਚ ਜ਼ਿਲ੍ਹੇ ਦੇ ਪਿੰਡ ਕੌੜੀ ਦਾ ਰਹਿਣ ਵਾਲਾ ਹੈ। ਰਾਗਿਨੀ ਪੰਜ ਭੈਣ-ਭਰਾਵਾਂ ‘ਚੋਂ ਸਭ ਤੋਂ ਵੱਡੀ ਸੀ। ਉਸ ਦੇ ਲਾਪਤਾ ਹੋਣ ਤੋਂ ਬਾਅਦ ਉਸ ਦੇ ਰਿਸ਼ਤੇਦਾਰਾਂ ਨੇ ਮੰਗਲਵਾਰ ਸ਼ਾਮ ਬਸਤੀ ਬਾਬਾ ਖੇਲ ਥਾਣੇ ਵਿੱਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਮੁੱਢਲੀ ਜਾਂਚ ਤੋਂ ਬਾਅਦ ਪੁਲਿਸ ਇਸ ਨੂੰ ਕਤਲ ਦੱਸ ਰਹੀ ਹੈ। ਵਿਦਿਆਰਥਣ ਦਾ ਸਰੀਰ ਪੂਰੀ ਤਰ੍ਹਾਂ ਸੜ ਗਿਆ ਹੈ ਪਰ ਉਸ ਦੀ ਜੁੱਤੀ ਨਹੀਂ ਸੜੀ। ਉੱਥੇ ਹੀ ਸਰੀਰ ਤਾਂ ਸੜਿਆ ਪਰ ਕੱਪੜੇ ਨਹੀਂ ਸੜੇ।