
ਜ਼ਿਲ੍ਹਾ ਜਲੰਧਰ ਵਿੱਚ ਇੱਕ ਸ਼ਖ਼ਸ ਨਾਲ ਚਾਰ ਲੜਕੀਆਂ ਵੱਲੋਂ ਕਥਿਤ ਜਬਰ ਜਨਾਹ ਕਰਨ ਦੀਆਂ ਖਬਰਾਂ ਨੇ ਲਗਾਤਾਰ ਹਵਾ ਫੜ੍ਹੀ ਹੋਈ ਹੈ। ਪਰ ਗੱਲਬਾਤ ਦੌਰਾਨ ਜਲੰਧਰ ਦੇ ਡੀਸੀਪੀ ਨੇ ਸਾਰੀਆਂ ਖ਼ਬਰਾਂ ਨੂੰ ਨਕਾਰ ਦਿੱਤਾ ਹੈ।
ਚਾਰ ਲੜਕੀਆਂ ਵੱਲੋਂ ਸ਼ਖ਼ਸ ਨਾਲ ਬਲਾਤਕਾਰ ਕਰਨ ਦਾ ਮਾਮਲਾ, ਪੁਲਿਸ ਨੇ ਮਾਮਲੇ ਸਬੰਧੀ ਜਾਣਕਾਰੀ ਤੋਂ ਕੀਤੀ ਇਨਕਾਰ ਜਦ ਇਸ ਪੂਰੇ ਮਾਮਲੇ ਦੀ ਸੱਚਾਈ ਪਤਾ ਕਰਨ ਲਈ ਜਲੰਧਰ ਪੁਲਿਸ ਨਾਲ ਗੱਲ ਕੀਤੀ ਜਲੰਧਰ ਤਾਂ ਡੀ ਸੀ ਪੀ ਜਗਮੋਹਨ ਸਿੰਘ ਨੇ ਕਿਹਾ ਕਿ ਪੁਲਿਸ ਕੋਲ ਅਜਿਹਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ (No such case has come up with the police) ਹੈ ਅਤੇ ਨਾ ਹੀ ਕਿਸੇ ਨੇ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਜਲੰਧਰ ਦੇ ਕਿਸੇ ਪੁਲਿਸ ਸਟੇਸ਼ਨ ਵਿਚ ਕੀਤੀ ਗਈ ਹੈ। ਉਹਨਾਂ ਦੇ ਮੁਤਾਬਕ ਜੇ ਐਸੀ ਕੋਈ ਸ਼ਿਕਾਇਤ ਉਨ੍ਹਾਂ ਨੂੰ ਮਿਲਦੀ ਹੈ ਤਾਂ ਜ਼ਰੂਰ ਕਾਰਵਾਈ ਕੀਤੀ ਜਾਏਗੀ।