ਥਾਣਾ ਲਾਂਬੜਾ ਅਧੀਨ ਪੈਂਦੇ ਲੱਲੀਆਂ ਖੁਰਦ ‘ਚ ਚਾਰ ਬੱਚਿਆਂ ਦੇ ਪਿਉ ਪਰਵਾਸੀ ਮਜ਼ਦੂਰ ਦਾ ਕਤਲ ਕਰ ਕੇ ਪਤਨੀ ਫ਼ਰਾਰ ਹੋ ਗਈ। ਮ੍ਰਿਤਕ ਦੀ ਪਛਾਣ ਮਾਸੀਸੂਰਨ ਉਮਰ ਕਰੀਬ 35 ਸਾਲ ਵਾਸੀ ਝਾਰਖੰਡ ਹਾਲਾ ਵਾਸੀ ਲੱਲੀਆਂ ਖੁਰਦ ਵਜੋਂ ਹੋਈ ਹੈ।
ਜਾਣਕਾਰੀ ਦਿੰਦੇ ਹੋਏ ਗੁਰਦਿਆਲ ਸਿੰਘ ਵਾਸੀ ਲੱਲੀਆਂ ਖੁਰਦ ਨੇ ਦੱਸਿਆ ਕਿ ਮਾਸੀਸੂਰਨ ਨਾਂ ਦਾ ਪਰਵਾਸੀ ਮਜ਼ਦੂਰ ਜੋ ਪਿਛਲੇ ਦੋ ਮਹੀਨੇ ਤੋਂ ਆਪਣੇ ਚਾਰ ਬੱਚਿਆਂ ਤੇ ਪਤਨੀ ਨਾਲ ਕੰਮ ਕਰ ਰਿਹਾ ਸੀ, ਪਰਿਵਾਰ ਸਮੇਤ ਪਿੰਡ ਤੋਂ ਬਾਹਰ ਖੂਹ ‘ਤੇ ਰਹਿੰਦਾ ਸੀ। ਸੋਮਵਾਰ ਸਵੇਰੇ ਉਨ੍ਹਾਂ ਨੂੰ ਖੂਹ ‘ਤੇ ਰਹਿਣ ਵਾਲੇ ਲੋਕਾਂ ਵੱਲੋਂ ਸੂਚਨਾ ਮਿਲੀ ਕਿ ਮਾਸੀਸੂਰਨ ਦੀ ਲਾਸ਼ ਖੂਨ ਨਾਲ ਲੱਥਪੱਥ ਹਾਲਤ ‘ਚ ਮਿਲੀ ਹੈ।