Jalandhar

ਜਲੰਧਰ ਚ CIA Staff ਦਾ ਨਕਲੀ ਪੁਲਿਸ ਮੁਲਾਜ਼ਮ ਬਣ ਕੇ ਹਜਾਰਾਂ ਰੁਪਏ ਲੁੱਟਣ ਵਾਲਾ ਠੱਗ ਗ੍ਰਿਫਤਾਰ

 ਜਲੰਧਰ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਕੁਲਦੀਪ ਸਿੰਘ ਚਾਹਲ ਆਈ.ਪੀ.ਐਸ. ਕਮਿਸ਼ਨਰ ਪੁਲਿਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਕੰਵਲਜੀਤ ਸਿੰਘ ਡੀਸੀਪੀ ਜਲੰਧਰ ਅਤੇ ਮਾਨਯੋਗ ਸ੍ਰੀ ਦਮਨਜੀਤ ਸਿੰਘ ਏਸੀਪੀ ਨਾਰਥ ਜਲੰਧਰ ਦੀਆ ਹਦਾਇਤਾ ਅਨੁਸਾਰ ਇੰਸਪੈਕਟਰ ਗਗਨਦੀਪ ਸਿੰਘ ਸੇਖੋਂ 22 ਜੇ ਆਰ ਟੀ ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 3 ਜਲੰਧਰ ਦੀ ਅਗਵਾਈ ਹੇਠ ਏ ਐਸ ਆਈ ਸਤਪਾਲ ਸਿੰਘ ਜਲੰਧਰ ਸਮੇਤ ਪੁਲਿਸ ਪਾਰਟੀ ਵੱਲੋਂ ਮੁਕੰਦਮਾ ਨੰਬਰ 21 ਮਿਤੀ 3,01,2021 ਅ/ਧ 382 341,419,506,34 ਭ:ਦ: ਥਾਣਾ ਡਵੀਜ਼ਨ ਨੰਬਰ 3 ਜਲੰਧਰ ਜੋ ਬਰਬਿਆਨ ਗਗਨ ਖੰਨਾ ਪੁੱਤਰ ਹਮੇਸ਼ ਖੰਨਾ ਵਾਸੀ ਮਕਾਨ ਨੰਬਰ 39 ਦੀਨ ਦਿਆਲ ਉਪਾਧਿਆ ਨਗਰ ਜਲੰਧਰ ਨੇ ਦਰਜ ਰਜਿਸਟਰ ਕਰਵਾਇਆ ਕਿ ਮਿਤੀ 04,03,2023 ਕਮਰਾ ਨੰਬਰ 1 ਅਮਰ ਗੈਸਟ ਹਾਊਸ ਜਲੰਧਰ ਵਿਖੇ ਅੰਸੂ ਵਰਮਾ ਪੁੱਤਰ ਸ੍ਰੀ ਦੀਪਕ ਵਰਮਾ ਵਾਸੀ ਮਕਾਨ ਨੰਬਰ 12 ਵਿਰਦੀ ਕਰਨੀ ਹਰਮੀਤ ਨਗਰ ਜਲੰਧਰ, ਪ੍ਰਥਮ ਅਰੋੜਾ ਪੁੱਤਰ ਸ੍ਰੀ ਹਰੀਸ਼ ਕੁਮਾਰ ਅਰੋੜਾ ਵਾਸੀ ਮਕਾਨ ਨੰਬਰ 116 34 ਭਾਰਗਵ ਨਗਰ ਨਕੋਦਰ ਰੋਡ ਜਲੰਧਰ ਹਾਲ ਕਿਰਾਏਦਾਰ ਟਾਵਰ ਨੰਬਰ 06, ਫਲੈਟ ਨੰਬਰ 202 ਪਾਲਮ ਅਸਟੇਟ ਵਡਾਲਾ ਰੋਡ ਜਲੰਧਰ, ਹਿਤੇਸ਼ ਪੁੱਤਰ ਪ੍ਰਦੀਪ ਕੁਮਾਰ ਵਾਸੀ ਦਿਓਲ ਨਗਰ ਜਲੰਧਰ, ਮੈਂ ਤੋਰਨ ਪੁੱਤਰ ਮੈਨੂੰ ਤੋਰਨ ਵਾਸੀ ਪੀ.ਐਸ.ਐਫ. ਵਲੋਨੀ ਜਲੰਧਰ, ਪੰਜਾਬ ਵਾਲੀ ਜਲੰਧਰ ਅਤੇ ਕਾਲੀ ਛੋਟਾ ਪੁੱਤਰ ਰਾਜ ਕੁਮਾਰ ਵਾਸੀ ਗਲੀਆਂ ਮੁਹੱਲਾ ਜਲੰਧਰ ਮਿਲ ਕੇ ਤਾਸ਼ ਖੇਡ ਰਹੇ ਸੀ ਅਤੇ ਜਿਥੇ ਅੰਸੂ ਵਰਮਾ ਉਕਤ ਨੇ ਗਗਨ ਖੰਨਾ ਉਕਤ ਨੂੰ ਅਮਰ ਗੈਸਟ ਹਾਊਸ ਕਮਰਾ ਨੰਬਰ 114 ਵਿੱਚ ਬੁਲਾਇਆ ਸੀ।

 

ਜੋ ਕੁੱਝ ਸਮਾਂ ਬਾਅਦ ਕਮਰੇ ਵਿੱਚ ਅਚਾਨਕ ਦੇ ਨਾਮਾਲੂਮ ਵਿਅਕਤੀਆਂ ਨੇ ਕਮਰੇ ਵਿੱਚ ਆ ਵੀਡੀਓ ਬਨਾਉਣੀ ਸ਼ੁਰੂ ਕਰ ਦਿੱਤੀ ਅਤੇ ਕਹਿਣ ਲੱਗੇ ਅਸੀਂ ਪੁਲਿਸ ਮੁਲਾਜਮ (CIA Staff) ਜਲੰਧਰ ਤੋਂ ਹਾਂ। ਅਤੇ ਇਹਨਾ ਨਾਮਾਲੂਮ ਵਿਅਕਤੀਆਂ ਨੇ ਮੇਰੀ ਜੇਬ ਵਿੱਚੋਂ 70 ਹਜਾਰ ਰੁਪਏ ਡਰਾ ਧਮਕਾ ਦੇ ਕੱਢ ਲਈ, ਜੋ ਮੈਨੂੰ ਬਾਅਦ ਵਿੱਚ ਪਤਾ ਲੱਗੇ ਕਿ ਉਕਤ ਦੋਸ਼ੀਆਂ ਨੇ ਆਪਸ ਵਿੱਚ ਚੱਲ ਕਿ ਜਾਅਲੀ ਪੁਲਿਸ ਮੁਲਾਜਮ (CIA Staff) ਜਲੰਧਰ ਬਣ ਕੇ ਮੇਰੇ ਪਾਸੋਂ ਖੋਹ ਕੀਤੀ ਹੈ। ਦੌਰਾਨ ਤਫਤੀਸ਼ (1) ਪ੍ਰਥਮ ਅਰੋੜਾ ਪੁੱਤਰ ਹਰੀਸ਼ ਕੁਮਾਰ ਵਾਸੀ ਫਲੈਟ ਨੰਬਰ 502 ਟਾਵਰ ਪੰਚ ਪਾਮ ਇਸਟੇਟ ਸੰਘਾ ਚੱਕ ਵਡਾਲਾ ਰੋਡ ਜਲੰਧਰ ਅਤੇ ਦੂਸਰਾ ਅੰਸੂ ਵਰਮਾ ਪੁੱਤਰ ਦੀਪਕ ਵਰਮਾ ਵਾਸੀ ਮਕਾਨ ਨੰਬਰ 12 ਵਿਰਦੀ ਕਲੋਨੀ ਹਰਬੰਸ ਨਗਰ ਜਲੰਧਰ ਨੂੰ ਮਿਤੀ 29.06.2023 ਨੂੰ ਗ੍ਰਿਫਤਾਰ ਕਰਕੇ ਇਹਨਾ ਪਾਸੋਂ 5000/ਰੁਪਏ ਬਰਾਮਦ ਕੀਤੇ ਗਏ ਹਨ ।

ਉਹਨਾਂ ਦੱਸਿਆ ਕਿ ਮੁਕੱਦਮਾ ਹਸਾ ਦੇ ਬਾਕੀ ਦੋਸ਼ੀਆਨ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਬਾਕੀ ਬਰਮਾਦੀ ਵੀ ਜਲਦ ਤੋਂ ਜਲਦ ਕੀਤੀ ਜਾਵੇਗੀ।

Related Articles

Leave a Reply

Your email address will not be published.

Back to top button