ਜਲੰਧਰ ਸੈਂਟਰਲ ਵਿਧਾਇਕ ਰਮਨ ਅਰੋੜਾ ਅਤੇ ਡੀਸੀਪੀ ਨਰੇਸ਼ ਕੁਮਾਰ ਡੋਗਰਾ ਵਿਚਾਲੇ ਹੋਈ ਤਕਰਾਰ ਵਿੱਚ ਨਵਾਂ ਮੋੜ ਆਇਆ ਹੈ, ਜਿਸ ਵਿੱਚ ਪੰਜਾਬ ਸਰਕਾਰ ਨੇ ਨਰੇਸ਼ ਡੋਗਰਾ ਦਾ ਤਬਾਦਲਾ ਕਰ ਦਿੱਤਾ ਹੈ। ਡੋਗਰਾ ਨੂੰ ਏਆਈਜੀ ਪੀਏਪੀ 2 ਵਜੋਂ ਤਾਇਨਾਤ ਕੀਤਾ ਗਿਆ ਸੀ। ਜਲੰਧਰ ਦੀ ਸ਼ਾਸਤਰੀ ਮਾਰਕੀਟ ਵਿਚ ਦੁਕਾਨ ਦੇ ਝਗੜੇ ਨੂੰ ਸੁਲਝਾਉਣ ਲਈ ਡੀਸੀਪੀ ਨਰੇਸ਼ ਡੋਗੜਾ ਅਤੇ ਵਿਧਾਇਕ ਰਮਨ ਅਰੋੜਾ ਪਹੁੰਚੇ ਸਨ।
ਇਸ ਦੌਰਾਨ ਐਮ.ਐਲ.ਏ. ਰਮਨ ਅਰੋੜਾ ਅਤੇ ਡੀ.ਸੀ.ਪੀ. ਰੈਂਕ ਦੇ ਅਧਿਕਾਰੀ ਨਰੇਸ਼ ਡੋਗਰਾ ਵਿੱਚ ਆਪਸੀ ਤਕਰਾਰ ਵੱਧ ਗਿਆ। ਮਾਮਲਾ ਇਹਨ੍ਹਾਂ ਵੱਧ ਗਿਆ ਕਿ ਦੋਵਾਂ ਧਿਰਾਂ ਵਿੱਚ ਹੱਥੋਪਾਈ ਹੋ ਗਈ। ਸੂਤਰਾਂ ਦੀ ਮੰਨੀਏ ਤਾਂ ਡੀ.ਸੀ.ਪੀ. ਨੂੰ ਦੂਜੀ ਧਿਰ ਦੇ ਕਿਸੇ ਵਿਅਕਤੀ ਨੇ ਧੱਕਾ ਮਾਰ ਦਿੱਤਾ। ਜਦੋਂ ਡੀ.ਸੀ.ਪੀ. ਨੇ ਇਸ ਦਾ ਵਿਰੋਧ ਕੀਤਾ ਤਾਂ ਦੋਵਾਂ ਧਿਰਾਂ ’ਚ ਹੱਥੋਪਾਈ ਹੋ ਗਈ। ਬੀਤੀ ਰਾਤ ਦੋਹਾਂ ਦਾ ਆਪਸੀ ਸਮਝੌਤਾ ਵੀ ਹੋ ਗਿਆ ਸੀ ਪਰ ਇਸ ਦੇ ਬਾਵਜੂਦ ਹੁਣ ਡੋਗਰਾ ਦੀ ਬਦਲੀ ਕਰ ਦਿੱਤੀ ਗਈ ਹੈ।