ਐੱਸਟੀਐੱਫ ਦੀ ਟੀਮ ਨੇ ਮੋਗਾ ਤੋਂ ਹੈਰੋਇਨ ਦੀ ਸਪਲਾਈ ਦੇਣ ਆਏ ਦੋ ਨਸ਼ਾ ਤਸਕਰਾਂ ਨੂੰ ਫਿਲਮੀ ਸਟਾਈਲ ਵਿੱਚ ਮਿਲਾਪ ਚੌਕ ਲਾਗੇ ਸਥਿਤ ਇੱਕ ਗਲ਼ੀ ਵਿੱਚੋਂ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਉਹਨਾਂ ਦੇ ਕਬਜ਼ੇ ਵਿੱਚੋਂ ਅੱਧਾ ਕਿੱਲੋ ਹੈਰੋਇਨ ਬਰਾਮਦ ਕੀਤੀ ਹੈ।
ਜਾਣਕਾਰੀ ਅਨੁਸਾਰ, ਐੱਸਟੀਐੱਫ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਧਰਮਕੋਟ ਮੋਗਾ ਦੇ ਰਹਿਣ ਵਾਲੇ ਹਰਜਿੰਦਰ ਸਿੰਘ ਅਤੇ ਹਰਿੰਦਰ ਹੈਰੋਇਨ ਦੀ ਸਪਲਾਈ ਦੇਣ ਲਈ ਜਲੰਧਰ ਮਿਲਾਪ ਚੌਕ ਵਿੱਚ ਆ ਰਹੇ ਹਨ। ਜਿਸ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਐੱਸਟੀਐੱਫ ਦੀ ਟੀਮ ਨੇ ਟਰੈਪ ਲਗਾ ਕੇ ਦੋਵਾਂ ਨੂੰ ਮਿਲਾਪ ਚੌਕ ਲਾਗੇ ਗਲ਼ੀ ਵਿੱਚੋਂ ਗ੍ਰਿਫ਼ਤਾਰ ਕਰ ਲਿਆ ਅਤੇ ਉਹਨਾਂ ਦੇ ਕਬਜ਼ੇ ਵਿੱਚੋਂ ਅੱਧਾ ਕਿੱਲੋ ਹੈਰੋਇਨ ਬਰਾਮਦ ਕੀਤੀ ਹੈ।