Jalandhar

ਜਲੰਧਰ: ਜਿੱਲ੍ਹਾ ਕੁਸ਼ਤੀ ਚੈਂਪੀਅਨਸ਼ਿਪ ਦਾ ਸ਼ਾਨੌ- ਸ਼ੌਕਤ ਨਾਲ ਹੋਇਆ ਅਗਾਜ

ਜਿੱਲ੍ਹਾ ਕੁਸ਼ਤੀ ਚੈਂਪੀਅਨਸ਼ਿਪ ਦਾ ਸ਼ਾਨੌ- ਸ਼ੌਕਤ ਨਾਲ ਹੋਇਆ ਅਗਾਜ
ਜਲੰਧਰ 12 ਸਤੰਬਰ / ਸਿਖਿਆ ਵਿਭਾਗ ,ਪੰਜਾਬ ਦੂਆਰਾ ਨਿਰਧਾਰਿਤ ਖੇਡ ਪ੍ਰੋਗਰਾਮ ਦੇ ਜ਼ਿੱਲ੍ਹਾ ਸਕੂਲ ਖੇਡਾਂ ਤਹਿਤ ਜਿੱਲ੍ਹਾ ਕੁਸ਼ਤੀ ਚੈਂਪੀਅਨਸ਼ਿਪ ਦਾ ਅੱਜ ਸ਼ਾਨੌ-ਸੌ਼ਕਤ ਨਾਲ ਅਗਾਜ ਹੋਇਆ।
     ਸਥਾਨਕ ਹੰਸ ਰਾਜ ਸਟੇਡੀਅਮ ਦੇ ਖੇਡ ਮੈਦਾਨ ਵਿਖੇ ਜਿੱਲ੍ਹਾ ਟੂਰਨਾਮੈਂਟ ਕਮੇਟੀ ਜਨਰਲ ਸਕੱਤਰ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ (ਸਟੇਟ ਅਵਾਰਡੀ) ਦੀ ਯੋਗ ਅਗਵਾਈ ਵਿਚ ਉਲੀਕੇ ਕੁੱਸ਼ਤੀ ਮੁਕਾਬਲਿਆਂ  ਦਾ ਰਸਮੀ ਅਗਾਜ ਮੁੱਖ ਮਹਿਮਾਨ ਉਘੇ ਸਮਾਜ ਸੇਵੀ ਤੇ ਖੇਡ ਪ੍ਰਮੋਟਰ ਚੈਅਰਮੈਨ ਹਰਪ੍ਰੀਤ ਸਿੰਘ ਵਲੋਂ ਰੀਬਨ ਕੱਟ ਉਬਾਰੂ ਪਹਿਲਵਾਨਾਂ ਦੀ ਕੁਸ਼ਤੀ ਦੀ ਸ਼ੁਰੂਆਤ ਕਰਵਾ ਕੀਤਾ ਗਿਆ।
           ਕੁੱਸ਼ਤੀ ਮੁਕਾਬਲਿਆਂ ਦੇ ਮੁੱਖ ਮਹਿਮਾਨ ਚੈਅਰਮੈਨ ਹਰਪ੍ਰੀਤ ਸਿੰਘ ਦਾ ਨਿੱਘਾ ਸਵਾਗਤ ਟੂਰਨਾਮੈਂਟ ਕਮੇਟੀ  ਜਨਰਲ ਸਕੱਤਰ ਸਟੇਟ ਅਵਾਰਡੀ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ ਜੀ ਦੀ ਅਗਵਾਈ ‘ਚ ਸੁਜਜਿਤ ਪ੍ਰਬੰਧਕੀ ਟੀਮ ਸਾਬਕਾ ਏਈਓ ਕਮ ਹੈਡਮਾਸਟਰ ਹਰਬਿੰਦਰ ਪਾਲ, ਡੀ.ਐਮ.ਸਪੋਰਟਸ  ਇਕਬਾਲ ਸਿੰਘ ਰੰਧਾਵਾ , ਸਾਬਕਾ ਟੂਰਨਾਮੈਂਟ ਕਮੇਟੀ ਸਕੱਤਰ ਅੰਤਰਰਾਸ਼ਟਰੀ ਜੂਡੋ ਰੈਫਰੀ ਲੈਕ.ਸੁਰਿੰਦਰ ਕੁਮਾਰ, ਅੰਤਰਰਾਸ਼ਟਰੀ ਹਾਕੀ ਅੰਪਾਇਰ ਗੁਰਿੰਦਰ ਸਿੰਘ ਸੰਘਾ, ਖੇਡ ਕਨਵੀਨਰ- ਕਾਰਜਕਾਰੀ ਪ੍ਰਿੰਸੀਪਲ ਕਮ ਲੈਕ.ਸੋਮ ਪਾਲ ਬੰਗੜ  , ਸਟੇਟ ਅਵਾਰਡੀ ਹਰਮੇਸ਼ ਲਾਲ, ਰਾਸਟਰੀ ਹਾਕੀ ਕੌਚ  ਅਮਰਿੰਦਰ ਜੀਤ ਸਿੰਘ ਸਿੱਧੂ ਵਲੋਂ ਫੁੱਲਾਂ ਦੇ ਹਾਰ ਪਾਅ ਕੀਤਾ ਗਿਆ।
            ਸਾਬਕਾ ਟੂਰਨਾਮੈਂਟ ਕਮੇਟੀ ਸਕੱਤਰ ਲੈਕ.ਸੁਰਿੰਦਰ ਕੁਮਾਰ ਵਲੋਂ ਸਟੇਜ ਸੰਚਾਲਨ ਕਰਦਿਆਂ ਸਮੂਹ ਪ੍ਰੋਗਰਾਮ ਨੂੰ ਲੜੀਬੱਧ ਕਰ ਬਾਖੂਬੀ ਚਲਾਇਆ ਗਿਆ।
                  ਕੁੱਸ਼ਤੀ ਚੈਂਪੀਅਨਸ਼ਿਪ ਤਹਿਤ ਲੜਕਿਆਂ ਦੇ 14ਸਾਲਾ ਵਰਗ ‘ ਚ ਫਰੀ ਸਟਾਈਲ ਮੁਕਾਬਲੇ ਦਾ ਰਸਮੀ ਆਗਾਜ਼ ਕਰਨ ਮਗਰੋਂ ਆਯੋਜਕਾਂ ਦੇ ਵਧੀਆ ਖੇਡ ਪ੍ਰਬੰਧਾਂ ਨੂੰ ਦੇਖਦਿਆਂ ਸਮੂਹ ਖਿਡਾਰੀਆਂ ਨੂੰ ਵਧੀਆ ਖੇਡ ਪ੍ਰਦਰਸ਼ਨ ਲਈ ਪ੍ਰੇਰਿਤ ਕਰਦਿਆਂ  ਖੇਡਾਂ ਦੀ ਹੋਰ ਪ੍ਰਫੂਲਤਾ ਲਈ ਆਪਦੇ ਅਖਤਿਆਰੀ ਫੰਡ ਚੋਂ  ਵਿਤੀ ਸਹਾਇਤਾ ਵੀ ਮੁਹਈਆ ਕਰਵਾਈ ਗਈ।
                     ਆਪਦੇ ਕੀਮਤੀ ਰੁਝੇਵਿਆਂ ਵਿਚੋਂ ਕੁਝ ਪੱਲ੍ਹ ਕੱਢ, ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਨ ਲਈ ਪੁਜੇ ਮੁੱਖ ਮਹਿਮਾਨ ਵਲੋਂ ਖੇਡਾਂ ਦੇ ਅਯੋਜਨ ਲਈ ਹਰ ਪ੍ਰਕਾਰ ਦੀ ਮਦਦ ਦੇਣ ਦੇ ਵਿਸ਼ਵਾਸ ਦਾ ਤਹਿ ਦਿਲੋਂ ਧੰਨਵਾਦ ਟੂਰਨਾਮੈਂਟ ਕਮੇਟੀ ਜਨਰਲ ਸਕੱਤਰ ਸਟੇਟ ਅਵਾਰਡੀ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ ਵਲੋਂ ਆਪਦੀ ਪ੍ਰਬੰਧਕੀ ਟੀਮ ਨਾਲ ਮਿਲ ਸਿਰੋਪਾਓ ਪਹਿਨਾ ਯਾਦਗਾਰੀ ਚਿੰਨ੍ਹ ਭੇਂਟ ਕਰ ਕੀਤਾ ਗਿਆ।
         ਅੱਜ ਜਿੱਲ੍ਹਾ ਕੁਸ਼ਤੀ ਚੈਂਪੀਅਨਸ਼ਿਪ ਦੇ 14 ਸਾਲਾ ਵਰਗ ‘ਚ ਫਰੀ ਸਟਾਈਲ ਦੇ ( 48ਕਿਲੋ ਭਾਰ ) ਮੁਕਾਬਲੇ ਵਿਚ ਚਿਰਾਗ ਗਿੱਲ  (ਸ.ਸ.ਸ.ਸ.,ਮਕਸੂਦਾਂ) , ਚਿਤੇਸ਼ (ਸ.ਸ.ਸ.,ਗਾਖਲ ਧਾਲੀਵਾਲ) ਤੇ ਮਾਨਵਵੀਰ ਸਿੰਘ ( ਸ.ਸ.ਸ., ਲੱਧੇਵਾਲੀ) ਨੇ ਕ੍ਰਮਵਾਰ ਪਹਿਲਾ ,ਦੁਸਰਾ, ਤੀਸਰਾ ਸਥਾਨ ਹਾਸਿਲ ਕਰਨ ਵਿਚ ਕਾਮਯਾਬੀ ਪਾਈ।
         ਇਸੇ ਵਰਗ ਦੇ 52ਕਿਲੋ ਭਾਰ ‘ਚ ਜੈਲਪ੍ਰੀਤ ਸਿੰਘ (ਸੇਠ ਹੁਕਮਚੰਦ ਸਕੂਲ) ਨੇ ਪਹਿਲਾ, ਮਨਵੀਤ ਸਿੰਘ ਜੌਹਲ (ਪੁਲਿਸ ਡੀ.ਏ.ਵੀ.ਸਕੂਲ) ਨੇ ਦੁਸਰਾ ਤੇ ਕਰਿਤ ਸਿੰਘ ਸ.ਸਸ.ਰਹੀਮਪੁਰ) ਨੇ ਤੀਸਰਾ ਸਥਾਨ ਹਾਸਲ ਕਰਨ ਵਿਚ ਸੱਫਲਤਾ ਹਾਸਲ ਕੀਤੀ। ਜਦ ਕਿ ਖੱਬਰ ਲਿੱਖਣ ਤਕ ਉਕੱਤ ਮੁਕਾਬਲੇ ਦੇ 17 ਸਾਲਾ ਵਰਗ ਦੇ  ਫਸਵੇਂ ਮੁਕਾਬਲੇ ਜਾਰੀ ਸਨ।
          ਉੱਕਤ ਜਾਣਕਾਰੀ ਪ੍ਰੈਸ ਨੂੰ ਰਲੀਜ ਕਰਦਿਆਂ ਟੂਰਨਾਮੈਂਟ ਕਮੇਟੀ ਦੇ ਮੀਡੀਆ ਨੁਮਾਇੰਦੇ ਅਮਰਿੰਦਰ ਜੀਤ ਸਿੰਘ ਸਿੱਧੂ ਨੇ ਦਸਿਆ ਕਿ ਸਮੂਹ ਕੁਸ਼ਤੀ ਮੁਕਾਬਲਿਆਂ ਨੂੰ ਨਿਯਮਬੱਦ ਹੋ  ਕਰਵਾਉਣ ਦੀ ਅਹਿਮ ਜ਼ੁਮੇਵਾਰੀ ਕਨਵੀਨਰ ਕਾਰਜਕਾਰੀ ਪ੍ਰਿੰਸੀਪਲ ਕਮ ਲੈਕ. ਸੋਮਪਾਲ ਬੰਗੜ , ਕੋ- ਕਨਵੀਨਰ ਰਜਿੰਦਰ ਕੁਮਾਰ , ਟੈਕਨੀਕਲ ਡੈਲੀਗੇਟ ਇਕਬਾਲ ਸਿੰਘ ਰੰਧਾਵਾ, ਕੋਚ ਰਾਮਫਲ (ਪੀ.ਏ.ਪੀ.), ਕੋਚ ਰਣਜੀਤ ਸਿੰਘ, ਜਸਪਾਲ ਸਿੰਘ, ਲੈਕ.  ਨਵਜੀਤ ਕੌਰ, ਹਰਪ੍ਰੀਤ ਕੌਰ , ਮਨਜੀਤ ਕੌਰ, ਪਰਮਜੀਤ ਕੌਰ  ਤੇ ਹੋਰ ਮਾਹਿਰਾਂ ਵਲੋਂ ਬਾਖੂਬੀ ਨਿਭਾਈ ਗਈ।

Leave a Reply

Your email address will not be published.

Back to top button