
IAS ਵਿਰੇਸ਼ ਸਾਰੰਗਲ ਨੂੰ ਜਲੰਧਰ ਦਾ ਨਵਾਂ DC ਲਾਇਆ
ਪੰਜਾਬ ਸਰਕਾਰ ਨੇ ਸੂਬੇ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ ਸੱਤ ਡਿਪਟੀ ਕਮਿਸ਼ਨਰਾਂ ਸਣੇ 64 ਆਈਏਐੱਸ ਤੇ ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਆਈਏਐੱਸ ਵਿਨੀਤ ਕੁਮਾਰ ਨੂੰ ਡਿਪਟੀ ਕਮਿਸ਼ਨਰ ਫਰੀਦਕੋਟ, ਬਲਦੀਪ ਕੌਰ ਨੂੰ ਡਿਪਟੀ ਕਮਿਸ਼ਨਰ ਤਰਨ ਤਾਰਨ, ਵਿਸ਼ੇਸ਼ ਸਾਰੰਗਲ ਨੂੰ ਡਿਪਟੀ ਕਮਿਸ਼ਨਰ ਜਲੰਧਰ, ਅਮਿਤ ਤਲਵਾੜ ਨੂੰ ਡਿਪਟੀ ਕਮਿਸ਼ਨਰ ਅੰਮ੍ਰਿਤਸਰ, ਰੂਹੀ ਦੁੱਗ ਨੂੰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ, ਰਿਸ਼ੀ ਪਾਲ ਸਿੰਘ ਨੂੰ ਡਿਪਟੀ ਕਮਿਸ਼ਨਰ ਮਾਨਸਾ, ਕਰਨੈਲ ਸਿੰਘ ਨੂੰ ਡਿਪਟੀ ਕਮਿਸ਼ਨਰ ਕਪੂਰਥਲਾ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਦੇ ਹੋਰ ਵੱਡੀ ਗਿਣਤੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਤਬਾਦਲੇ ਵੀ ਕੀਤੇ ਗਏ ਹਨ। ਿੲਕ ਦਿਨ ਪਹਿਲਾਂ ਪੁਲੀਸ ਪ੍ਰਸ਼ਾਸਨ ’ਚ ਵੱਡੇ ਪੱਧਰ ’ਤੇ ਤਬਾਦਲੇ ਕੀਤੇ ਗਏ ਸਨ।
– IAS ਵਿਨੀਤ ਕੁਮਾਰ ਨੂੰ ਫਰੀਦਕੋਟ ਦਾ ਨਵਾਂ DC ਲਾਇਆ ਗਿਆ ਹੈ
– IAS ਬਲਦੀਪ ਕੌਰ ਨੂੰ ਤਰਨਤਾਰਨ ਦਾ ਨਵਾਂ DC ਲਾਇਆ ਗਿਆ ਹੈ
– IAS ਵਿਰੇਸ਼ ਸਾਰੰਗਲ ਨੂੰ ਜਲੰਧਰ ਦਾ ਨਵਾਂ DC ਲਾਇਆ ਗਿਆ ਹੈ
– IAS ਰੂਹੀ ਦੁੱਗ ਨੂੰ ਮੁਕਤਸਰ ਦਾ ਨਵਾਂ DC ਲਾਇਆ ਗਿਆ ਹੈ
– IAS ਰਿਸ਼ੀ ਪਾਲ ਨੂੰ ਮਾਨਸਾ ਦਾ ਨਵਾਂ DC ਲਾਇਆ ਗਿਆ ਹੈ
– IAS ਅਮਿਤ ਤਲਵਾਰ ਨੂੰ ਅੰਮ੍ਰਿਤਸਰ ਦਾ ਨਵਾਂ DC ਲਾਇਆ ਗਿਆ ਹੈ
– IAS ਕਰਨੈਲ ਸਿੰਘ ਨੂੰ ਕਪੂਰਥਲਾ ਦਾ ਨਵਾਂ DC ਲਾਇਆ ਗਿਆ ਹੈ