
ਜਲੰਧਰ ਦਾ ਨੌਜਵਾਨ ਲੰਡਨ ਵਿੱਚ ਲਾਪਤਾ ਹੋ ਗਿਆ, ਜਿਸ ਦੀ ਪਛਾਣ ਮਾਡਲ ਟਾਊਨ ਦੇ ਵਾਸੀ 23 ਸਾਲ ਦੇ ਗੁਰਸ਼ਰਨ ਸਿੰਘ ਭਾਟੀਆ ਵਜੋਂ ਹੋਈ, ਜੋ ਕਿ ਈਸਟ ਲੰਡਨ ਵਿੱਚ ਪੜ੍ਹਾਈ ਲਈ ਗਿਆ ਸੀ। ਗੁਰਸ਼ਰਨ ਸਿੰਘ ਦਾ ਪਰਿਵਾਰ ਉਸ ਦੀ ਸਿਹਤਯਾਬੀ ਨੂੰ ਲੈ ਕੇ ਚਿੰਤਾ ਵਿੱਚ ਹੈ। ਉੱਥੇ ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਇਸ ਮਾਮਲੇ ਵਿੱਚ ਭਾਰਤੀ ਗ੍ਰਹਿ ਮੰਤਰਾਲੇ ਤੋਂ ਮਦਦ ਦੀ ਮੰਗ ਕੀਤੀ ਹੈ।
Jalandhar youth missing in London
ਜਾਣਕਾਰੀ ਅਨੁਸਾਰ ਜੀਐਸ ਭਾਟੀਆ ਪਿਛਲੇ ਸਾਲ ਦਸੰਬਰ ਵਿੱਚ ਹੀ ਲੰਡਨ ਗਿਆ ਸੀ। ਉਸਨੇ ਲੰਡਨ ਵਿੱਚ ਲੌਫਬੋਰੋ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਸੀ। ਉਹ ਲੌਫਬਰੋ ਯੂਨੀਵਰਸਿਟੀ ਵਿੱਚ ਪੋਸਟ ਗ੍ਰੈਜੂਏਸ਼ਨ ਕਰ ਰਿਹਾ ਸੀ।