PoliticsPunjabReligious

ਜਲੰਧਰ ਦਾ ਮੁੱਖ ਨਗਰ ਕੀਰਤਨ ਅੱਜ 5 ਨਵੰਬਰ ‘ਨੂੰ, ਸਿੰਘ ਸਭਾਵਾਂ ਵਲੋਂ ਤਿਆਰੀਆਂ ਮੁਕੰਮਲ, ਸੰਗਤਾਂ ਹੋਈਆਂ ਪੱਬਾਂ ਭਾਰ

 ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 5 ਨਵੰਬਰ ਦਿਨ ਸਨੀਚਰਵਾਰ ਨੂੰ ਸਵੇਰੇ 11 ਵਜੇ ਸਜਾਏ ਜਾ ਰਹੇ ਨਗਰ ਕੀਰਤਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਮੋਹਨ ਸਿੰਘ ਢੀਂਡਸਾ, ਜਗਜੀਤ ਸਿੰਘ ਗਾਬਾ, ਪ੍ਰਮਿੰਦਰ ਸਿੰਘ ਦਸਮੇਸ਼ ਨਗਰ, ਦਵਿੰਦਰ ਸਿੰਘ ਰਹੇਜਾ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਦਸਿਆ ਕਿ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਮੁੱਖ ਅਰਦਾਸੀਏ ਭਾਈ ਕੁਲਵਿੰਦਰ ਸਿੰਘ ਜੀ ਆਰੰਭਤਾ ਦੀ ਅਰਦਾਸ ਕਰਨਗੇ ਅਤੇ ਬਾਬਾ ਜੀਤ ਸਿੰਘ ਜੀ ਨਿਰਮਲ ਕੁੱਟੀਆ ਜੌਹਲਾਂ ਵਾਲੇ ਗੁਰੂ ਸਾਹਿਬ ਜੀ ਦੀ ਪਾਲਕੀ ਸਾਹਿਬ ਤੇ ਚਵਰ ਦੀ ਸੇਵਾ ਨਿਭਾਉਣਗੇ।

ਉਨ੍ਹਾਂ ਅੱਗੇ ਦੱਸਿਆ ਕਿ ਨਗਰ ਕੀਰਤਨ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਜੀ, ਸੰਤ ਸਮਾਜ, ਦਲ ਪੰਥ ਦੀਆਂ ਪ੍ਰਮੁੱਖ ਜਥੇਬੰਦੀਆਂ, ਗਤਕਾ ਅਖਾੜੇ, ਪ੍ਰਦਰਸ਼ਨੀਆਂ, ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ, ਸੰਗਤਾਂ ਦੀ ਆਓ ਭਗਤ ਲਈ ਸਵਾਗਤੀ ਗੇਟ, ਲੰਗਰ ਆਦਿਕ ਅਤੇ ਗੁਰੂ ਇਤਿਹਾਸ ਨੂੰ ਦਰਸਾਉਂਦੇ ਫਲੇਕਸ ਬੋਰਡ ਨਗਰ ਕੀਰਤਨ ਦੀ ਸ਼ਾਨ ਨੂੰ ਵਧਾਉਣਗੇ। ਸਿੰਘ ਸਭਾਵਾਂ ਅਤੇ ਪ੍ਰਬੰਧਕ ਕਮੇਟੀ ਗੁਰਦਵਾਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਨੇ ਸਮੂਹ ਸੰਗਤਾਂ ਨੂੰ ਨਗਰ ਕੀਰਤਨ ਵਿੱਚ ਸ਼ਾਮਿਲ ਹੋਣ ਅਤੇ ਪਾਲਕੀ ਸਾਹਿਬ ਨਾਲ ਪੈਦਲ ਕੀਰਤਨ ਕਰਦਿਆਂ ਨਾਲ ਚਲਣ ਦੀ ਪੁਰਜੋਰ ਬੇਨਤੀ ਕੀਤੀ। ਇਸ ਮੌਕੇ ਗੁਰਿੰਦਰ ਸਿੰਘ ਮਝੈਲ, ਹਰਜੋਤ ਸਿੰਘ ਲੱਕੀ, ਜਸਬੀਰ ਸਿੰਘ ਰੰਧਾਵਾ, ਦਵਿੰਦਰ ਸਿੰਘ ਰਹੇਜਾ ,ਦਵਿੰਦਰ ਸਿੰਘ ਰਿਆਤ, ਜਤਿੰਦਰਪਾਲ ਸਿੰਘ ਮਝੈਲ, ਬਲਦੇਵ ਸਿੰਘ, ਪ੍ਰਮਿੰਦਰ ਸਿੰਘ ਡਿੰਪੀ, ਜਤਿੰਦਰ ਸਿੰਘ, ਦਿਲਬਾਗ ਸਿੰਘ, ਚਰਨਜੀਤ ਸਿੰਘ ਮਿੰਟਾ, ਗੁਰਜੀਤ ਸਿੰਘ, ਅਮਨਦੀਪ ਸਿੰਘ ਅਹਲੂਵਾਲੀਆ,ਹਰਮਿੰਦਰ ਸਿੰਘ ਸਿਆਲ,ਚਰਨਦੀਪ ਸਿੰਘ,ਹੀਰਾ ਸਿੰਘ, ਅਮਨਦੀਪ ਸਿੰਘ,ਜਸਵਿੰਦਰ ਸਿੰਘ, ਜਸਕੀਰਤ ਸਿੰਘ,ਨੀਤੀਸ਼ ਮਹਿਤਾ, ਹਰਸ਼ਵਿੰਦਰ ਸਿੰਘ, ਗੁਰਜੋਤ ਸਿੰਘ, ਹਰਸਿਮਰਨ ਸਿੰਘ, ਬਰਿੰਦਰ ਸਿੰਘ, ਸਿਮਰਨ ਸਿੰਘ, ਹਰਮਨ ਸਿੰਘ ਆਦਿ ਸ਼ਾਮਿਲ ਸਨ

Leave a Reply

Your email address will not be published.

Back to top button