ਜਲੰਧਰ, ਐਚ ਐਸ ਚਾਵਲਾ।
ਸ਼੍ਰੀ ਸਵਰਨਦੀਪ ਸਿੰਘ, ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ,ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਖਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ, ਤਫਤੀਸ਼ ਜਲੰਧਰ ਦਿਹਾਤੀ ਅਤੇ ਸ਼੍ਰੀ ਹਰਜੀਤ ਸਿੰਘ, ਪੀ.ਪੀ.ਐਸ., ਉੱਪ ਪੁਲਿਸ ਕਪਤਾਨ, ਸਥਾਨਿਕ-ਕਮ-ਡਿਟੈਕਟਿਵ ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਸਬ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਕ੍ਰਾਇਮ ਬ੍ਰਾਂਚ ਜਲੰਧਰ ਦਿਹਾਤੀ ਦੀ ਸਪੈਸ਼ਲ ਪੁਲਿਸ ਟੀਮ ਵੱਲੋਂ ਨਕੋਦਰ ਇਲਾਕਾ ਦੇ ਆਸ ਪਾਸ ਡਰ ਦਾ ਮਾਹੌਲ ਬਣਾ ਕੇ ਫਿਰੋਤੀ ਹਾਸਿਲ ਕਰਨ ਵਾਲੇ ਅਮਨ ਮਾਲੜੀ ਗੈਂਗ ਦੇ 7 ਗੁਰਗਿਆਂ ਨੂੰ ਸਮੇਤ 25 ਲੱਖ ਰੁਪਏ ਫਿਰੋਤੀ ਵਜੋਂ ਲਈ ਰਕਮ ਬ੍ਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਵਰਨਦੀਪ ਸਿੰਘ, ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ,ਜਲੰਧਰ ਦਿਹਾਤੀ ਜੀ ਨੇ ਦੱਸਿਆਂ ਕਿ ਨਕੋਦਰ ਇਲਾਕਾ ਵਿੱਚ ਡਰ ਦਾ ਮਾਹੌਲ ਬਣਾ ਕੇ ਫਿਰੋਤੀ ਹਾਸਲ ਕਰਨ ਸਬੰਧੀ ਖੂਫੀਆ ਸ਼ਿਕਾਇਤਾਂ ਮਿਲ ਰਹੀਆਂ ਸੀ ਇਸ ਸਬੰਧੀ ਖੁਦ ਮਨੀਟਰਿੰਗ ਕਰਦੇ ਹੋਏ ਸ੍ਰੀ ਸਰਬਜੀਤ ਸਿੰਘ ਬਾਹੀਆ ਪੁਲਿਸ ਕਪਤਾਨ ਤਫਤੀਸ਼, ਸ਼੍ਰੀ ਹਰਜੀਤ ਸਿੰਘ ਉਪ ਪੁਲਿਸ ਕਪਤਾਨ, ਸਥਾਨਿਕ-ਕਮ-ਡਿਟੈਕਟਿਵ ਜਲੰਧਰਡ ਦਿਹਾਤੀ ਅਤੇ SI ਪੁਸ਼ਪ ਬਾਲੀ ਇੰਚਾਰਜ ਕਰਾਈਮ ਬ੍ਰਾਂਚ ਅਤੇ ਸੀ.ਆਈ.ਏ ਸਟਾਫ ਜਲੰਧਰ ਦਿਹਾਤੀ ਦੀ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਨੇ ਫਿਰੋਤੀ ਦੀਆਂ ਕਾਲਾ ਤੇ ਦਿਨ ਰਾਤ ਕੰਮ ਕੀਤਾ ਅਤੇ ਇੰਸਪੈਕਟਰ ਹਰਬੀਰ ਸਿੰਘ ਟੈਕਨੀਕਲ ਇੰਚਾਰਜ ਦੀ ਟੀਮ ਵੀ ਕਰਾਈਮ ਬ੍ਰਾਂਚ ਨਾਲ ਅਟੈਚ ਕੀਤੀ ਗਈ ਪੁਲਿਸ ਨੇ ਇਸ ਬਾਬਤ ਮੁਕੱਦਮਾ ਨੰਬਰ 31 ਮਿਤੀ 14.03.2023 ਜੁਰਮ 386 120-B, 506, 507, 148, 149, IPC ਥਾਣਾ ਨਕੋਦਰ ਸਿਟੀ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਦੌਰਾਨੇ ਤਫਤੀਸ਼ ਪੁਲਿਸ ਨੂੰ ਪਤਾ ਲੱਗਾ ਕਿ ਨਕੋਦਰ ਇਲਾਕਾ ਵਿੱਚ ਅਮਨ ਮਾੜੀ ਨਾਮ ਦਾ ਵਿਅਕਤੀ ਡਰ ਦਾ ਮਾਹੌਲ ਬਣਾ ਕੇ ਭੋਲੇ ਭਾਲੇ ਲੋਕਾ ਤੋਂ ਫਿਰੋਤੀਆਂ ਦੀ ਮੰਗ ਕਰ ਰਿਹਾ ਹੈ ਅਤੇ ਉਸ ਦੇ ਤਾਰ ਜੇਲ ਵਿੱਚ ਅਤੇ ਬਾਹਰ ਬੈਠੇ ਉਸ ਦੇ ਗੈਂਗ ਮੈਂਬਰਾ ਨਾਲ ਜੁੜੇ ਹਨ ਇਸ ਇੰਨਪੁਟ ਤੇ ਕੰਮ ਕਰਦੇ ਹੋਏ ਜਲੰਧਰ ਦਿਹਾਤੀ ਪੁਲਿਸ ਵੱਲੋਂ ਟਿੰਮੀ ਚਾਵਲਾ ਅਤੇ ਮਨਦੀਪ ਸਿੰਘ ਸਿਪਾਹੀ ਦੋ ਦੋਹਰੇ ਕਤਲ ਕਾਂਡ ਦੇ ਦੋਸ਼ੀਆਨ ਗੁਰਵਿੰਦਰ ਸਿੰਘ ਉਰਫ ਗਿੰਦਾ, ਆਕਾਸ਼ਦੀਪ ਉਰਫ ਚੱਠਾ, ਗਗਨ ਗਿੱਲ ਉਰਫ ਗਗਨ, ਅਮਰੀਕ ਸਿੰਘ ਅਤੇ ਹਰਦੀਪ ਸਿੰਘ ਨੂੰ ਜੋਲ ਤੋ ਪ੍ਰੋਡਕਸ਼ਨ ਤੇ ਲਿਆਂਦਾ ਗਿਆ ਇਨ੍ਹਾਂ ਪਾਸੋਂ ਜੇਲ ਵਿੱਚ ਵਰਤੇ ਗਏ ਮੋਬਾਇਲ ਵੀ ਜੇਲ ਵਿੱਚੋਂ ਬ੍ਰਾਮਦ ਹੋਏ ਜੋ ਇਨ੍ਹਾਂ ਦੀ ਪੁੱਛਗਿਛ ਕੀਤੀ ਗਈ ਜਿਨ੍ਹਾਂ ਨੇ ਆਪਣੀ ਪੁੱਛਗਿਛ ਵਿੱਚ ਖੁਲਾਸਾ ਕੀਤਾ ਕਿ ਅਮਨਦੀਪ ਸਿੰਘ ਉਰਫ ਅਮਨ ਪੂਰੇਵਾਲ ਪੁੱਤਰ ਚਰਨਜੀਤ ਸਿੰਘ ਵਾਸੀ ਮਾਲੜੀ ਨਕੋਦਰ ਜੋ ਨਕੋਦਰ ਡੁੱਬਲ ਮਰਡਰ ਟਿੰਮੀ ਚਾਵਲਾ ਦਾ ਮਾਸਟਰ ਮਾਇੰਡ ਹੈ ਨੇ ਨਕੋਦਰ ਦੇ ਆਸ-ਪਾਸ ਦੇ ਇਲਾਕਾ ਵਿੱਚ ਡਰ ਦਾ ਮਾਹੌਲ ਬਣਾਇਆ ਹੋਇਆ ਹੈ ਅਤੇ USA ਤੋਂ ਵੱਖ-ਵੱਖ ਨੰਬਰਾ ਤੋ ਇਲਾਕੇ ਦੇ ਭੋਲੇ ਭਾਲੇ ਲੋਕਾਂ ਪਾਸੋ ਫਿਰੋਤੀਆ ਦੀਆਂ ਕਾਲਾ ਰਿੰਦਾ ਸੰਧੂ ਲਾਹੋਰ ਪਾਕਿਸਤਾਨ ਦਾ ਡਰ ਦਿਖਾ ਕੇ ਕਰਦਾ ਹੈ ਜੋ ਅਮਨ USA ਨੇ ਟਿੰਮੀ ਚਾਵਲਾ ਦੋਹਰੇ ਕਤਲ ਕਾਂਡ ਦੇ ਦੋਸ਼ੀ ਅਮਰੀਕ ਦੇ ਰਿਸ਼ਤੇਦਾਰ ਚਾਚੇ ਦੇ ਲੜਕੇ ਸਰੋਵਰ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਪਿੰਡ ਚੋਟੀਆਂ ਥਾਣਾ ਕੋਟ ਭਾਈ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਨਾਲ ਰਾਬਤਾ ਕਾਇਮ ਕੀਤਾ ਜੋ ਕਿ ਇਲੈਕਟ੍ਰੀਕਲ ਇੰਜੀਨੀਅਰ ਦੇ ਤੌਰ ਤੇ ਨਿਜੀ ਸਕੂਲ ਕੋਟ ਭਾਈ ਇਲਾਕਾ ਵਿੱਚ ਕੰਮ ਕਰਦਾ ਸੀ ਦੇ ਬੈਂਕ ਅਕਾਊਂਟ ਵਿੱਚ 45 ਹਜਾਰ ਰੂਪਏ ਦੀ ਕਰੰਸ਼ੀ USA ਤੋ ਟਰਾਂਸਫਰ ਕੀਤੀ ਤੇ ਆਪਣੇ ਗਰੁਪ ਵਿੱਚ ਸ਼ਾਮਿਲ ਕਰ ਲਿਆ ਤੇ ਸਰੋਵਰ ਸਿੰਘ ਅਮਨ ਪੂਰੇਵਾਲ ਦੇ ਕਹਿਣ ਤੇ ਕੰਮ ਕਰਨਾ ਸ਼ੂਰੂ ਕਰ ਦਿੱਤਾ ਤੇ ਫਿਰ ਅਮਨ ਨੇ ਆਪਣੇ ਸਾਥੀ ਸਵਰਨ ਸਿੰਘ ਵਾਸੀ ਭਿੰਡਰ ਕਲਾਂ ਧਰਮਕੋਟ ਮੋਗਾ ਨਾਲ ਰੌਲ ਜੋ ਰਾਮਤੀਰਥ ਸਿੰਘ ਪੁੱਤਰ ਘੋਦਰ ਸਿੰਘ ਵਾਸੀ ਪੱਤੀ ਬਾਬਾ ਜੀਵਨ ਸਿੰਘ ਪਿੰਡ ਮੀਨੀਆ ਜਿਲ੍ਹਾ ਮੋਗਾ ਰਾਹੀ ਸਰੋਵਰ ਸਿੰਘ ਨੂੰ 70 ਹਜਾਰ ਰੂਪਏ ਨਗਦ ਅਤੇ 20 ਹਜਾਰ ਰੁਪਏ ਗੂਗਲ ਪੇ ਕਰ ਦਿੱਤੇ ਅਤੇ ਕੁੱਲ 1 ਲੱਖ 35 ਹਜਾਰ ਰੂਪਏ ਦਿੱਤੇ ਅਤੇ ਸਰੋਵਰ ਸਿੰਘ ਵੱਲੋਂ ਟਿੰਮੀ ਦੇ ਕਾਤਲਾਂ ਦੀ ਮੁਲਾਕਾਤ ਪਾਣੀ ਜੇਲ ਵਿੱਚ ਗੱਲਾਂ ਕਰਨੀਆ ਅਤੇ ਹੋਰ ਮਦਦ ਤੋਂ ਇਲਾਵਾ ਅਮਨ ਦੇ ਕੰਮ ਕਾਰ ਦੇਖਣ ਲੱਗ ਪਿਆ, ਜਿਸ ਨੂੰ ਜਲੰਧਰ ਦਿਹਾਤੀ ਦੀ ਪੁਲਿਸ ਨੇ ਮੁਕੱਦਮਾ ਵਿੱਚ ਗ੍ਰਿਫਤਾਰ ਕਰ ਲਿਆ ਹੈ।