JalandharPunjab

ਜਲੰਧਰ ਦਿਹਾਤੀ ਕ੍ਰਾਇਮ ਬ੍ਰਾਂਚ ਨੇ ਡਰਾ ਧਮਕਾ ਕੇ 45 ਲੱਖ ਦੀ ਫਿਰੋਤੀ ਮੰਗਣ ਵਾਲੇ 3 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ

ਜਲੰਧਰ, ਐਚ ਐਸ ਚਾਵਲਾ।

ਸ਼੍ਰੀ ਸਵਰਨਦੀਪ ਸਿੰਘ, ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ,ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਗੈਂਗਸਟਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਹਰਜੀਤ ਸਿੰਘ, ਪੀ.ਪੀ.ਐਸ., ਉਪ ਪੁਲਿਸ ਕਪਤਾਨ, ਸਥਾਨਿਕ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਸਬ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਕ੍ਰਾਇਮ ਬ੍ਰਾਂਚ ਜਲੰਧਰ ਦਿਹਾਤੀ ਦੀ ਸਪੈਸ਼ਲ ਪੁਲਿਸ ਟੀਮ ਵੱਲੋ ਮੌਤ ਅਤੇ ਸੱਟ ਦੇ ਨੁਕਸਾਨ ਵਜੋ ਡਰਾ ਧਮਕਾ ਕੇ 45 ਲੱਖ ਦੀ ਫਿਰੋਤੀ ਮੰਗਣ ਵਾਲੇ 04 ਮੈਂਬਰੀ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 01.01.2023 ਨੂੰ ਸਬ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਕਰਾਇਮ ਬ੍ਰਾਂਚ ਜਿਲ੍ਹਾ ਜਲੰਧਰ ਦਿਹਾਤੀ ਨੂੰ ਖੁਫੀਆ ਸੋਰਸਾਂ ਤੋ ਇਤਲਾਹ ਮਿਲੀ ਸੀ ਕਿ ਰਾਹੁਲ ਕੁਮਾਰ ਉਰਫ ਅਮਨ ਪੁੱਤਰ ਮੇਜਰ ਲਾਲ ਵਾਸੀ ਆਵਾ ਮੁੱਹਲਾ, ਨਕੋਦਰ ਥਾਣਾ ਸਿਟੀ ਨਕੋਦਰ ਜਿਲ੍ਹਾ ਜਲੰਧਰ ਦਿਹਾਤੀ, ਸੁਖਵਿੰਦਰ ਕੌਰ ਪਤਨੀ ਮੇਜਰ ਲਾਲ ਵਾਸੀ ਆਵਾ ਮੁੱਹਲਾ, ਨਕੋਦਰ ਥਾਣਾ ਸਿਟੀ ਨਕੋਦਰ ਜਿਲ੍ਹਾ ਜਲੰਧਰ ਦਿਹਾਤੀ, ਸਿਮਰਨਜੀਤ ਸਿੰਘ ਉਰਫ ਸਨੀ ਪੁੱਤਰ ਬਲਕਾਰ ਸਿੰਘ ਉਰਫ ਬਿੱਟੂ ਵਾਸੀ ਮੁਹੱਲਾ ਮੱਲੀਆ ਜੀਰਾ, ਥਾਣਾ ਸਿਟੀ ਜੀਰਾ, ਜਿਲ੍ਹਾ ਫਿਰੋਜਪੁਰ, ਜਸਕੀਰਤ ਸਿੰਘ ਉਰਫ ਜਸਕਰਨ ਸਿੰਘ ਉਰਫ ਜੱਸਾ ਪੁੱਤਰ ਗੁਰਨਾਮ ਸਿੰਘ ਮੁਹੱਲਾ ਢੇਰੀਆ ਥਾਣਾ ਸ਼ਾਹਕੋਟ ਜਿਲ੍ਹਾ ਜਲੰਧਰ ਦਿਹਾਤੀ ਅਤੇ ਕੁੱਝ ਹੋਰ ਵਿਅਕਤੀਆਂ ਨੇ ਇੱਕ ਗੈਂਗ ਬਣਾ ਰੱਖਿਆ ਹੋਇਆ ਹੈ। ਜੋ ਜਾਅਲੀ ਪਰੂਫ ਤੇ ਸਿਮ ਕਾਰਡ ਖਰੀਦ ਕੇ ਉਸ ਸਿਮ ਤੋਂ ਲੋਕਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇ ਕੇ ਤੇ ਹੋਰ ਨੁਕਸਾਨ ਦਾ ਡਰ ਦੇ ਕੇ ਜਬਰੀ ਪ੍ਰਾਪਤੀ ਕਰਦੇ ਹਨ। ਜੋ ਇਹ ਸਾਰੇ ਜਣੇ ਨਕੋਦਰ ਸ਼ਹਿਰ ਵਿੱਚ ਕਾਫੀ ਸਰਗਰਮ ਹਨ। ਜੋ ਇਹ ਨਕੋਦਰ ਸ਼ਹਿਰ ਵਿੱਚ ਕਿਸੇ ਵਾਰਦਾਤ ਦੀ ਫਰਾਕ ਵਿੱਚ ਨਕੋਦਰ ਸ਼ਹਿਰ ਵਿੱਚ ਘੁੰਮ ਰਹੇ ਹਨ। ਜੇਕਰ ਖੁਫੀਆ ਸੋਰਸ ਲਗਾਕੇ ਇਹਨਾ ਦੀ ਨਕੋਦਰ ਸ਼ਹਿਰ ਵਿੱਚ ਭਾਲ ਕੀਤੀ ਜਾਵੇ ਤਾਂ ਇਹ ਸਾਰਾ ਗੈਂਗ ਕਾਬੂ ਆ ਸਕਦਾ ਹੈ। ਜੋ ਇਹ ਇਤਲਾਹ ਠੋਸ, ਭਰੋਸੇਯੋਗ ਹੋਣ ਤੇ ਸਬ ਇੰਸਪੈਕਟਰ ਭੁਪਿੰਦਰ ਸਿੰਘ ਵੱਲੋਂ ਮੁਕੱਦਮਾ ਨੰਬਰ 01 ਮਿਤੀ 01.01.2023 ਅਧ 386,120-ਬੀ,34 IPC ਥਾਣਾ ਸਿਟੀ ਨਕੋਦਰ ਜਿਲ੍ਹਾ ਜਲੰਧਰ ਦਿਹਾਤੀ ਦਰਜ ਰਜਿਸਟਰ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਦੀ ਗਈ।

ਇਸ ਸਬੰਧੀ ਪ੍ਰੈਸ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਉਨ੍ਹਾਂ ਨੇ ਖੁਦ ਇਸ ਕੇਸ਼ ਦੀ ਪਲ-ਪਲ ਦੀ ਮੋਨੀਟਰੀਂਗ ਕੀਤੀ ਅਤੇ ਸ਼੍ਰੀ ਜਸਵਿੰਦਰ ਸਿੰਘ ਚਾਹਲ, ਪੀ.ਪੀ.ਐਸ, ਉਪ ਪੁਲਿਸ ਕਪਤਾਨ, ਇੰਵੈਸਟੀਗੇਸ਼ਨ ਜਲੰਧਰ ਦਿਹਾਤੀ, ਦੀ ਨਿਗਰਾਨੀ ਹੇਠ ਕਰਾਇਮ ਬ੍ਰਾਂਚ ਦੇ ਇੰਨਚਾਰਜ ਸਬ ਇੰਸਪੈਕਟਰ ਪੁਸ਼ਪ ਬਾਲੀ ਵੱਲੋ ਵੱਖ ਵੱਖ ਟੀਮਾ ਤਿਆਰ ਕਰਕੇ ਨਕੋਦਰ ਦੇ ਏਰੀਆ ਵਿੱਚ ਰੇਡ ਕੀਤੇ ਗਏ। ਟੈਕਨੀਕਲੀ ਅਤੇ ਹਿਉਮਨ ਸੋਰਸ਼ਾ ਰਾਹੀ ਮਾਮਲਾ ਹੱਲ ਕਰਦੇ ਹੋਏ ਰਾਹੁਲ ਕੁਮਾਰ ਉਰਫ ਅਮਨ ਪੁੱਤਰ ਮੇਜਰ ਲਾਲ ਉਕਤ, ਸੁਖਵਿੰਦਰ ਕੌਰ ਪਤਨੀ ਮੇਜਰ ਲਾਲ ਉਕਤੀ ਅਤੇ ਸਿਮਰਨਜੀਤ ਸਿੰਘ ਉਰਫ ਸੰਨੀ ਪੁੱਤਰ ਬਲਕਾਰ ਸਿੰਘ ਉਰਫ ਬਿੱਟੂ ਉਕਤ ਨੂੰ ਨੇੜੇ ਕਮਲ ਹਸਪਤਾਲ ਨਕੋਦਰ ਜਲੰਧਰ ਬਾਈਪਾਸ ਤੋ ਮਿਤੀ 01.01.2023 ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਰਾਹੁਲ ਕੁਮਾਰ ਉਰਫ ਅਮਨ ਉਕਤ ਨੇ ਦੋਰਾਨੇ ਪੁੱਛਗਿੱਛ ਦੱਸਿਆ ਕਿ ਉਹ ਬਾਰਵੀਂ ਕਲਾਸ ਪਾਸ ਕਰਨ ਤੋਂ ਬਾਅਦ True make over ਸੈਲੂਨ ਨਕੋਦਰ ਵਿੱਚ ਕਰੀਬ 4 ਮਹੀਨੇ ਤੋਂ ਰੋਹਿਤ ਵਰਮਾ ਵਾਸੀ ਪਿੰਡ ਜੰਡਿਆਲਾ ਮੰਜਕੀ ਪਾਸ ਕੰਮ ਕਰ ਰਿਹਾ ਹੈ ਅਤੇ ਉਸ ਬਿਲਡਿੰਗ ਦਾ ਮਾਲਕ ਸੰਜੀਵ ਕੁਮਾਰ ਵਾਸੀ ਨੇੜੇ ਗਗਨ ਪਾਰਕ ਨਕੋਦਰ ਹੈ। ਜੋ ਇਸਦੇ ਮਾਲਕ ਰੋਹਿਤ ਵਰਮਾ ਤੋ ਮਹੀਨੇ ਦਾ 15 ਹਜਾਰ ਰੁਪਿਆ ਕਿਰਾਇਆ ਲੈਂਦਾ ਸੀ ਜਿਸ ਦੀਆ ਨਕੋਦਰ ਸ਼ਹਿਰ ਵਿੱਚ ਹੋਰ ਵੀ ਦੁਕਾਨਾ ਹਨ ਜੋ ਸੰਜੀਵ ਕੁਮਾਰ ਨੇ ਕਿਰਾਏ ਪਰ ਦਿੱਤੀਆ ਹੋਈਆ ਹਨ ਅਤੇ ਉਹ ਕਾਫੀ ਪੈਸੇ ਵਾਲਾ ਆਦਮੀ ਹੈ । ਨਕੋਦਰ ਸ਼ਹਿਰ ਵਿੱਚ ਟਿੰਮੀ ਚਾਵਲਾ ਫਿਰੋਤੀ ਕਤਲ ਕਾਂਡ ਹੋਣ ਤੋਂ ਬਾਅਦ ਕਾਫੀ ਸਾਹੂਕਾਰ ਲੋਕਾਂ ਵਿੱਚ ਡਰ ਦਾ ਮਹੋਲ ਸੀ ਜਿਸ ਕਰਕੇ ਇਸਦੇ ਦਿਮਾਗ ਵਿੱਚ ਖਿਆਲ ਆਇਆ ਕਿ ਕਿਉ ਨਾ ਸੰਜੀਵ ਕੁਮਾਰ ਵਾਸੀ ਨੇੜੇ ਗਗਨ ਪਾਰਕ ਨਕੋਦਰ ਪਾਸੋ ਗੋਲੀਆ ਮਾਰ ਕੇ ਜਾਨੋ ਮਾਰਨ ਦਾ ਡਰ ਦੇ ਕੇ ਪੈਸੇ ਮੰਗੇ ਜਾਣ ਜੋ ਇਹ ਗੱਲ ਜਾਣਦਾ ਵੀ ਸੀ ਕਿ ਸੰਜੀਵ ਕੁਮਾਰ ਬਹੁਤ ਡਰਪੋਕ ਕਿਸਮ ਦਾ ਆਦਮੀ ਹੈ ਤੇ ਇਸ ਨੇ ਇਹ ਗੱਲ ਕਿਸੇ ਨਾਲ ਜਾਂ ਪੁਲਿਸ ਨਾਲ ਨਹੀਂ ਕਰਨੀ ਜੋ ਫਿਰ ਰਾਹੁਲ ਕੁਮਾਰ ਉਰਫ ਅਮਨ ਉਕਤ ਨੇ ਇਹ ਸਾਰੀ ਯੋਜਨਾ ਆਪਣੀ ਮਾਤਾ ਸੁਖਵਿੰਦਰ ਕੌਰ ਨੂੰ ਦੱਸੀ ਅਤੇ ਇਸਦੀ ਮਾਤਾ ਵੀ ਇਸ ਨਾਲ ਸਹਿਮਤ ਹੋ ਗਈ ਮਾਂ ਪੁੱਤ ਨੇ ਇਹ ਗੱਲ ਆਪਣੇ ਜਵਾਈ ਸਿਮਰਨਜੀਤ ਸਿੰਘ ਉਰਫ ਸੰਨੀ ਪੁੱਤਰ ਬਲਕਾਰ ਸਿੰਘ ਉਰਫ ਬਿੱਟੂ ਵਾਸੀ ਮੁਹੱਲਾ ਮੱਲੀਆ ਜੀਰਾ ਥਾਣਾ ਸਿਟੀ ਜੀਰਾ ਜਿਲਾ ਫਿਰੋਜਪੁਰ ਨਾਲ ਸਲਾਹ ਕੀਤੀ ਜਿਸ ਨੇ ਵੀ ਇਨ੍ਹਾਂ ਨਾਲ ਇਹ ਕੰਮ ਕਰਨ ਵਿੱਚ ਹਾਮੀ ਭਰ ਦਿੱਤੀ ਤੇ ਰਾਹੁਲ ਕੁਮਾਰ ਦੀ ਮਾਤਾ ਸੁਖਵਿੰਦਰ ਕੌਰ ਨੇ ਆਪਣੇ ਵਾਕਫਕਾਰ ਜਸਕੀਰਤ ਸਿੰਘ ਉਰਫ ਜਸਕਰਨ ਸਿੰਘ ਉਰਫ ਜੱਸਾ ਪੁੱਤਰ ਗੁਰਨਾਮ ਸਿੰਘ ਵਾਸੀ ਮੁੱਹਲਾ ਢੋਰੀਆ ਥਾਣਾ ਸ਼ਾਹਕੋਟ ਜਿਲ੍ਹਾ ਜਲੰਧਰ ਨੂੰ ਵੀ ਇਸ ਕੰਮ ਵਿੱਚ ਰਲਾ ਲਿਆ ਜੋ ਇਨ੍ਹਾਂ ਚਾਰਾਂ ਨੇ ਹਮ ਸਲਾਹ ਹੋ ਕੇ ਇੱਕ 02 ਨੰਬਰ ਦੀ ਸਿਮ ਦਾ ਇੰਤਜਾਮ ਕੀਤਾ। ਰਾਹੁਲ ਕੁਮਾਰ ਉਰਫ ਅਮਨ ਦੀ ਮਾਤਾ ਸੁਖਵਿੰਦਰ ਕੌਰ ਨੇ ਉਹ ਨੰਬਰ ਜਸਕੀਰਤ ਸਿੰਘ ਉਰਫ ਜੱਸਾ ਉਕਤ ਨੂੰ ਦੇ ਦਿੱਤਾ ਜੋ ਸੰਜੀਵ ਕੁਮਾਰ ਵਾਸੀ ਨਕੋਦਰ ਦਾ ਮੋਬਾਇਲ ਨੰਬਰ ਪਹਿਲਾ ਹੀ ਰਾਹੁਲ ਉਰਫ ਅਮਨ ਦੇ ਪਾਸ ਮੌਜੂਦ ਸੀ ਇਨ੍ਹਾਂ ਸਾਰਿਆ ਨੇ ਰਲ ਕੇ ਉਸ 02 ਨੰਬਰੀ ਸਿਮ ਤੋ ਮਿਤੀ 26-12-2022 ਨੂੰ ਜਸਕੀਰਤ ਸਿੰਘ ਉਰਫ ਜਸਕਰਨ ਸਿੰਘ ਉਰਫ ਜੱਸਾ ਉਕਤ ਪਾਸੋਂ ਸੰਜੀਵ ਕੁਮਾਰ ਉਕਤ ਨੂੰ ਗੋਲੀਆ ਮਾਰ ਕੇ ਜਾਨੋ ਮਾਰਨ ਦੀ ਧਮਕੀ ਅਤੇ ਹੋਰ ਨੁਕਸਾਨ ਕਰਨ ਦਾ ਡਰ ਦਿਖਾ ਕੇ ਪੈਸੇ ਦੇਣ ਲਈ ਫੋਨ ਕੀਤਾ ਤੇ ਬਾਅਦ ਵਿੱਚ ਵਟਸਐਪ ਪਰ ਮੈਸੇਜ ਵੀ ਕੀਤਾ ਤੇ 45 ਲੱਖ ਫਰੌਤੀ ਦੀ ਮੰਗ ਕੀਤੀ ਜਿਸ ਵਿੱਚੋ 20 ਲੱਖ ਰੁਪਏ ਰਾਹੁਲ ਕੁਮਾਰ, ਉਸਦੀ ਮਾਤਾ ਸੁਖਵਿੰਦਰ ਕੌਰ ਅਤੇ ਉਸਦੇ ਜਵਾਈ ਸਿਮਰਨਜੀਤ ਉਰਫ ਸੰਨੀ ਦੇ ਹਿੱਸੇ ਆਉਣੇ ਸਨ ਤੇ ਬਾਕੀ 25 ਲੱਖ ਰੁਪਏ ਜਸਕਰਨ ਸਿੰਘ ਉਰਫ ਜਸਕੀਰਤ ਸਿੰਘ ਉਰਫ ਜੱਸਾ ਨੇ ਆਪਣੇ ਪਾਸ ਰੱਖਣੇ ਸਨ ਸੰਜੀਵ ਕੁਮਾਰ ਨੂੰ ਇਸ ਬਾਬਤ ਮਿਤੀ 02.01,2023 ਦਾ ਸਮਾਂ ਦਿੱਤਾ ਸੀ ਉਸ ਤੋ ਬਾਅਦ ਜੇ ਸੰਜੀਵ ਕੁਮਾਰ ਉਕਤ ਪੈਸੇ ਨਾਂ ਦਿੰਦਾ ਤੇ ਉਸ ਪਰ ਹਮਲਾ ਕਰਵਾਉਣਾ ਸੀ। ਇਸ ਸਾਰੇ ਮਾਮਲੇ ਦਾ ਕਿੰਗਪਿੰਨ ਰਾਹੁਲ ਉਰਫ ਅਮਨ ਹੈ ਜਿਸ ਨੇ ਸਾਰੀ ਯੋਜਨਾ ਸੂਰੁ ਤੋ ਲੈ ਕੇ ਆਖੀਰ ਤੱਕ ਤਿਆਰ ਕੀਤੀ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਜਸਕੀਤਰ ਸਿੰਘ ਉਰਫ ਜਸਕਰਨ ਉਰਫ ਜੱਸਾ ਦੀ ਗ੍ਰਿਫਤਾਰੀ ਦੀ ਕੋਸ਼ਿਸਾਂ ਕੀਤੀਆ ਜਾ ਰਹੀਆ ਹਨ ਅਤੇ ਗ੍ਰਿਫਤਾਰ ਕੀਤੇ ਗਏ 03 ਦੋਸੀਆਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਡੂੰਘਾਈ ਨਾਲ ਕਰਾਈਮ ਬ੍ਰਾਂਚ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ।

Leave a Reply

Your email address will not be published.

Back to top button