JalandharPunjab

ਜਲੰਧਰ ਦਿਹਾਤੀ ਕ੍ਰਾਇਮ ਬ੍ਰਾਂਚ ਵੱਲੋਂ 200 ਗ੍ਰਾਮ ਹੈਰੋਇਨ ਸਮੇਤ 2 ਨਸ਼ਾ ਤਸਕਰ ਕਾਬੂ

ਜਲੰਧਰ, ਐਚ ਐਸ ਚਾਵਲਾ।

ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨੁਸਰਾ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਜਸਵਿੰਦਰ ਸਿੰਘ ਚਾਹਲ, ਪੀ.ਪੀ.ਐਸ., ਉੱਪ ਪੁਲਿਸ ਕਪਤਾਨ, ਇੰਵੈਸਟੀਗੇਸ਼ਨ ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਸਬ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਕ੍ਰਾਇਮ ਬ੍ਰਾਂਚ ਜਲੰਧਰ ਦਿਹਾਤੀ ਦੀ ਸਪੈਸ਼ਲ ਪੁਲਿਸ ਟੀਮ ਵੱਲੋਂ 200 ਗ੍ਰਾਮ ਹੈਰੋਇਨ ਸਮੇਤ 2 ਨਸ਼ਾ ਤਸਕਰਾਂ ਨੂੰ ਮੋਟਰਸਾਇਕਲ ਸਮੇਤ ਗ੍ਰਿਫਤਾਰ ਕਰਕੇ ਵੱਡੀ ਸਫ਼ਤਲਾ ਹਾਸਿਲ ਕੀਤੀ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 01.03.2023 ਨੂੰ ਸਬ ਇੰਸਪੈਕਟਰ ਪੁਸ਼ਪ ਬਾਲੀ, ਇੰਚਾਰਜ ਕਰਾਇਮ ਬ੍ਰਾਂਚ ਨੂੰ ਸੂਚਨਾ ਮਿਲੀ ਸੀ ਕਿ ਬਾਰਡਰ ਏਰੀਆ ਤੋ ਨਸ਼ਾ ਤਸਕਰ ਹੈਰੋਇਨ ਸਪਲਾਈ ਕਰਨ ਜਲੰਧਰ ਆਉਂਦੇ ਹਨ। ਜਿਸ ਤੇ ਸਬ ਇੰਸਪੈਕਟਰ ਭੂਪਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆ ਦੀ ਸਪੈਸ਼ਲ ਟੀਮ ਤਿਆਰ ਕਰਕੇ ਆਦਮਪੁਰ ਇਲਾਕੇ ਵਿੱਚ ਭੇਜੀ ਜਦੋਂ ਪੁਲਿਸ ਪਾਰਟੀ ਅਲਾਵਲਪੁਰ ਰੋਡ ਕਿਸ਼ਨਗੜ ਨੇੜੇ ਸੂਆ ਨਹਿਰ ਪਰ ਮੌਜੂਦ ਸੀ ਕਿ ਕਰਤਾਰਪੁਰ ਵੱਲੋਂ ਮੋਟਰਸਾਇਕਲ ਨੰਬਰ PB46-AG-5895 ਮਾਰਕਾ ਹੀਰੋ ਸਪਲੈਂਡਰ ਪੁਲਸ ਰੰਗ ਕਾਲਾ ਪਰ ਦੋ ਮੋਨੇ ਵਿਅਕਤੀ ਸਵਾਰ ਹੋ ਕੇ ਆਏ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਆਪਣਾ ਮੋਟਰਸਾਇਕਲ ਪਿੱਛੇ ਨੂੰ ਮੋੜਨ ਲੱਗੇ ਅਤੇ ਆਪਣੀਆਂ ਜੇਬਾਂ ਵਿਚੋਂ ਵਜਨਦਾਰ ਮੋਮੀ ਲਿਫਾਫੇ ਕੱਢ ਕੇ ਸੜਕ ਕਿਨਾਰੇ ਸੁੱਟ ਦਿੱਤੇ ਜਿਨ੍ਹਾਂ ਨੂੰ ਸ਼ੱਕ ਦੀ ਬਿਨਾਹ ਤੇ ਸਬ ਇੰਸਪੈਕਟਰ ਭੁਪਿੰਦਰ ਸਿੰਘ ਨੇ ਸਾਥੀ ਕਮਚਾਰੀਆਂ ਦੀ ਮੱਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਮੋਟਰਸਾਇਕਲ ਚਲਾ ਰਹੇ ਵਿਅਕਤੀ ਨੇ ਆਪਣਾ ਨਾਮ ਜੋਧਾ ਸਿੰਘ ਉਰਫ ਲੇਣੂ ਪੁੱਤਰ ਸਰਬਜੀਤ ਸਿੰਘ ਵਾਸੀ ਪਿੰਡ ਮਹਿਮਾ ਥਾਣਾ ਚਾਟੀਵਿੰਡ ਜਿਲ੍ਹਾ ਅੰਮ੍ਰਿਤਸਰ ਅਤੇ ਪਿੱਛੇ ਬੈਠੇ ਵਿਅਕਤੀ ਨੇ ਆਪਣਾ ਨਾਮ ਰਵੀਦਾਸ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਮਹਿਮਾ ਥਾਣਾ ਚਾਟੀਵਿੰਡ ਜਿਲਾ ਅੰਮ੍ਰਿਤਸਰ ਦੱਸਿਆ ਜਿਸ ਤੋਂ ਸਬ ਇੰਸਪੈਕਟਰ ਭੂਪਿੰਦਰ ਸਿੰਘ ਨੇ ਜਾਬਤੇ ਅਨੂਸਾਰ ਜੋਧਾ ਸਿੰਘ ਉਰਫ ਲੋਠੂ ਉਕਤ ਵੱਲੋ ਸੁੱਟੇ ਹੋਏ ਵਜਨਦਾਰ ਮੋਮੀ ਲਿਫਾਫਾ ਨੂੰ ਚੈਕ ਕਰਨ ਤੇ ਉਸ ਵਿੱਚੋਂ 120 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਅਤੇ ਫਿਰ ਰਵੀਦਾਸ ਸਿੰਘ ਉਕਤ ਵੱਲੋ ਸੁੱਟੇ ਹੋਏ ਵਜਨਦਾਰ ਮੋਮੀ ਲਿਫਾਫਾ ਨੂੰ ਚੈਕ ਕਰਨ ਤੇ ਉਸ ਵਿੱਚੋਂ 80 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਜਿਸ ਤੇ ਦੋਸ਼ੀਆ ਦੇ ਖਿਲਫ ਮੁਕੱਦਮਾ ਨੰਬਰ 30 ਮਿਤੀ 01.03.2023 ਜੁਰਮ 21/3-61-85 NDPS ACT ਥਾਣਾ ਆਦਮਪੁਰ ਜਿਲ੍ਹਾ ਜਲੰਧਰ ਦਿਹਾਤੀ ਦਰਜ ਰਜਿਸਟਰ ਕਰਵਾ ਕੇ ਤਫਤੀਸ਼ ਅਮਲ ਵਿੱਚ ਲਿਆਂਦੀ ਦੋਰਾਨੇ ਤਫਤੀਸ਼ ਦੋਸੀਆਨ ਉਕਤਾ ਨੂੰ ਮੁਕਦਮਾ ਹਜਾ ਵਿੱਚ ਸ਼ਾਮਿਲ ਤਫਤੀਸ਼ ਕਰਕੇ ਬਾਅਦ ਪੁੱਛ ਗਿੱਛ ਹਸਬਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ।

ਇਸ ਸਬੰਧੀ ਪ੍ਰੈਸ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਸ੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ. ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਉਕਤ ਦੋਸ਼ੀਆਨ ਬਾਰਡ ਏਰੀਆ ਤੋਂ ਹੈਰੋਇਨ ਲਿਆ ਕੇ ਜਲੰਧਰ ਵਿੱਚ ਵੇਚਦੇ ਸੀ।ਜੋਧਾ ਸਿੰਘ ਉਰਫ ਲੋਠੂ ਪੁੱਤਰ ਸਰਬਜੀਤ ਸਿੰਘ ਕ੍ਰੀਬ ਇਕ ਸਾਲ ਪਹਿਲਾ ਦੁਬਈ ਚੋਂ 15 ਸਾਲ ਬਾਅਦ ਆਇਆ ਹੈ ਅਤੇ ਰਵੀਦਾਸ ਸਿੰਘ ਪੁੱਤਰ ਨਿਰਮਲ ਸਿੰਘ ਅਮ੍ਰਿਤਸਰ ਜਹਾਜਗੜ ਵਿਖੇ ਕਰਨ ਦਾ ਡਰਾਇਵਰ ਹੈ।ਅਤੇ ਇਸ ਪਰ ਪਹਿਲਾ ਵੀ ਇਕ ਨਸ਼ਾ ਵੇਚਣ ਦਾ ਪਰਚਾ ਥਾਣਾ C ਡਵੀਜਨ ਵਿਖੇ ਦਰਜ ਹੈ। ਉਕਤਾਨ ਦੋਵਾਂ ਦੋਸ਼ੀਆ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ ਦੋਸ਼ੀ ਪਾਸੋ ਡੂੰਗਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ ਕਿ ਇਹ ਹੈਰੋਇਨ ਬਾਰਡਰ ਤੋਂ ਕਿਸ ਪਾਸੋਂ ਖਰੀਦ ਕਰਦੇ ਹਨ ਅਤੇ ਜਲੰਧਰ ਵਿੱਚ ਕਿਸ-ਕਿਸ ਨੂੰ ਅੱਗੇ ਸਪਲਾਈ ਕਰਦੇ ਹਨ ਅਤੇ ਇਸ ਦੇ ਬੈਕਵਡ-ਫਾਰਵਡ ਲਿੰਕ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ ਜਾ ਰਹੀ ਹੈ। ਜਿਸ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ। ਜੋ ਇਹਨਾਂ ਦੀ ਪ੍ਰੋਪਰਟੀ ਅਤੇ ਬੈਂਕ ਡਿਟੇਲ ਦੀ ਵੀ ਜਾਣਕਾਰੀ ਕਢਵਾਈ ਜਾ ਰਹੀ ਹੈ।

Leave a Reply

Your email address will not be published.

Back to top button