

ਜਲੰਧਰ, ਐਸ ਐਸ ਚਾਹਲ
ਸ੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ/ਨਸ਼ਾ ਤਸਕਰਾਂ/ਗੈਂਗਸਟਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਜਗਦੀਸ਼ ਰਾਜ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ ਡਵੀਜ਼ਨ ਫਿਲੌਰ ਦੀ ਅਗਵਾਈ ਹੇਠ ਇੰਸਪੈਕਟਰ ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਫਿਲੌਰ ਦੀ ਪੁਲਿਸ ਪਾਰਟੀ ਵੱਲੋਂ ਲਖਵੀਰ ਲੰਡਾ ਹਰੀਕੇ ਗੈਂਗ ਦੇ 03 ਮੈਂਬਰਾਂ ਨੂੰ ਕਾਬੂ ਕਰਕੇ ਉਹਨਾ ਪਾਸੋ 07 ਪਿਸਟਲ ਸਮੇਤ ਮੈਗਜੀਨ, 30 ਜਿੰਦਾ ਰੌਂਦ, 01 ਰਿਵਾਲਵਰ 32 ਬੋਰ ਸਮੇਤ 05 ਜਿੰਦਾ ਰੌਂਦ, 01 ਪਿਸਟਲ 315 ਬੋਰ ਸਮੇਤ 02 ਜਿੰਦਾ ਰੌਂਦ ਅਤੇ ਕਾਰ 1-20, ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਵਰਨਦੀਪ ਸਿੰਘ ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 05,122022 ਨੂੰ ਇੰਸਪੈਕਟਰ ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਫਿਲੌਰ ਦੀ ਯੋਗ ਅਗਵਾਈ ਹੇਠ ਏ.ਐਸ.ਆਈ ਸੁਖਵਿੰਦਪਾਲ ਚੌਂਕੀ ਇੰਚਾਰਜ ਅੱਪਰਾ ਥਾਣਾ ਫਿਲੌਰ ਦੀ ਪੁਲਿਸ ਪਾਰਟੀ ਜੱਜਾ ਚੈੱਕ ਅੱਪਰਾ ਨੇ ਪੁਖਤਾ ਜਾਣਕਾਰੀ ਦੇ ਆਧਾਰ ਤੇ ਲਖਵੀਰ ਲੰਡਾ ਗੈਂਗ ਦੇ 03 ਮੈਂਬਰਾਂ ਲਵਪ੍ਰੀਤ ਸਿੰਘ ਉਰਫ ਲਾਡੀ ਪੁੱਤਰ ਸ਼ੇਰ ਸਿੰਘ ਵਾਸੀ ਭੱਜਲਾ ਥਾਣਾ ਗੜਸ਼ੰਕਰ, ਗਗਨਦੀਪ ਸਿੰਘ ਉਰਫ ਗਗਨ ਪੁੱਤਰ ਲੇਬਰ ਸਿੰਘ ਵਾਸੀ ਮੁੱਹਲਾ ਰਣਜੀਤਪੁਰਾ ਪਿੰਡ ਤਲਵਣ ਥਾਣਾ ਬਿਲਗਾ, ਸੁਖਵਿੰਦਰ ਸਿੰਘ ਉਰਫ ਸੁੱਖਾ ਪੁੱਤਰ ਜੱਗਾ ਸਿੰਘ ਵਾਸੀ ਢੰਡਵਾੜ ਥਾਣਾ ਗੁਰਾਇਆ ਨੂੰ ਗੱਡੀ ਆਈ-20 ਵਿੱਚੋਂ ਗ੍ਰਿਫਤਾਰ ਕਰਕੇ 7 ਪਿਸਟਲ ਸਮੇਤ ਮੈਗਜ਼ੀਨ ਅਤੇ 30 ਰੌਂਦ ਜਿੰਦਾ, 01 ਰਿਵਾਲਵਰ 32 ਬੋਰ ਸਮੇਤ 05 ਰੱਦ ਜਿੰਦਾ, ਇੱਕ ਪਿਸਤੌਲ 315 ਬੋਰ ਸਮੇਤ 12 ਰੌਂਦ ਜਿੰਦਾ ਬਰਾਮਦ ਕਰਕੇ ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 354 ਮਿਤੀ 04.12.2022 ਜੁਰਮ 392/395/379ਬੀ/387/506/115/120ਬੀ ਭ:ਦ: 25/27/54/59 ਅਸਲਾ ਐਕਟ ਥਾਣਾ ਫਿਲੌਰ ਦਰਜ ਰਜਿਸਟਰ ਕੀਤਾ ਗਿਆ।
ਇੱਥੇ ਇਹ ਵੀ ਜਿਕਰਯੋਗ ਹੈ ਇਹਨਾਂ ਉਕਤ ਵਿਅਕਤੀਆ ਨੇ ਵੀ ਬਲਾਚੋਰੀਆ ਪੁੱਤਰ ਗੁਰਮੇਲ ਸਿੰਘ ਵਾਸੀ ਬੋਲਣੋਂ ਜਿਲ੍ਹਾ ਹੁਸ਼ਿਆਰਪੁਰ ਜੋ ਇਸ ਸਮੇਂ ਅਮ੍ਰਿਤਸਰ ਜੇਲ ਬੰਦ ਹੈ ਦੇ ਕਹਿਣ ਤੇ ਵਿਰੋਧੀ ਗੈਂਗ ਦੇ ਮੈਂਬਰਾਂ ਦਾ ਕਤਲ ਕਰਨਾ ਸੀ। ਇਹਨਾਂ ਨੂੰ ਹਥਿਆਰ ਸਪਲਾਈ ਕਰਨ ਲਈ ਰਵੀ ਬਲਾਚੌਰੀਆ ਦੀ ਗੱਲਬਾਤ ਪਟਿਆਲਾ ਜੇਲ ਵਿੱਚ ਬੰਦ ਗੈਂਗਸਟਰ ਰਾਜਵੀਰ ਕੌਂਸਲ ਨਾਲ ਹੁੰਦੀ ਸੀ ਅਤੇ ਇਹ ਸਾਰਾ ਕੁਝ ਲਖਵੀਰ ਲੰਡਾ ਗੈਂਗਸਟਰ ਵਾਸੀ ਹਰੀਕੇ ਦੇ ਕਹਿਣ ਤੇ ਚੱਲਦਾ ਸੀ। ਜੋ ਇਹ ਸਾਰੇ ਹਥਿਆਰ ਮੇਰਠ ਯੂ.ਪੀ ਤੋਂ ਲਿਆਂਦੇ ਗਏ ਹਨ ਅਤੇ ਇਹਨਾਂ ਹਥਿਆਰਾ ਦੀ ਵਰਤੋਂ ਵਿਰੋਧੀ ਧਿਰ ਦੇ ਗੈਂਗ ਦੇ ਮੈਂਬਰਾਂ ਦਾ ਕਤਲ ਕਰਨ, ਫਿਰੋਤੀ ਮੰਗਣ ਅਤੇ ਹੋਰ ਵੱਡੀਆ ਵਾਰਦਾਤਾਂ ਕਰਨ ਲਈ ਕੀਤੀ ਜਾਣੀ ਸੀ।
ਗ੍ਰਿਫਤਾਰ ਦੋਸ਼ੀਆ ਵਿੱਚੋਂ ਲਵਪ੍ਰੀਤ ਸਿੰਘ ਉਰਫ ਲਾੜੀ ਦੇ ਖਿਲਾਫ ਪਹਿਲਾਂ ਵੀ ਕਤਲ ਦਾ 01 ਮੁਕੱਦਮਾ, ਇਰਾਦਾ ਕਤਲ ਦੇ 02 ਮੁਕੱਦਮਿਆਂ ਸਮੇਤ ਕੁੱਲ 5 ਮੁਕੱਦਮੇ ਦਰਜ ਹਨ ਅਤੇ ਇਹ ਕਤਲ ਦੇ ਮੁਕੱਦਮੇ ਦਰਜ ਹਨ, ਗਗਨਦੀਪ ਸਿੰਘ ਉਕਤ ਦੇ ਖਿਲਾਫ ਇਰਾਦਾ ਕਤਲ ਦਾ 01, ਲੁੱਟ ਖੋਹਾਂ ਕਰਨ ਦੇ 03 ਮੁਕੱਦਮਿਆਂ ਸਮੇਤ ਕੁੱਲ 5 ਮੁਕੱਦਮੇ ਦਰਜ ਰਜਿਸਟਰ ਹਨ। ਜੋ ਗਗਨਦੀਪ ਸਿੰਘ ਦੇ ਭਰਾ ਅਮਨਦੀਪ ਸਿੰਘ ਦੀ ਬੂਟਾ ਪਿੰਡ ਜਿਲ੍ਹਾ ਕਪੂਰਥਲਾ ਵਿਖੇ ਵਿਰੋਧੀ ਧਿਰ ਦੇ ਗੈਂਗ ਮੈਂਬਰਾਂ ਨਾਲ ਲੜਾਈ ਹੋਈ ਸੀ ਜਿਸ ਵਿੱਚ ਉਸਦੇ ਗੋਲੀ ਲੱਗ ਗਈ ਸੀ। ਜੋ ਇਸਦਾ ਬਦਲਾ ਲੈਣ ਲਈ ਲਈ ਇਹਨਾਂ ਵੱਲੋਂ ਹਥਿਆਰਾ ਦੀ ਵਰਤੋਂ ਕੀਤੀ ਜਾਣੀ ਸੀ। ਜੋ ਇਸ ਗੈਂਗ ਦੇ ਮੈਂਬਰਾਂ ਦੇ ਗ੍ਰਿਫਤਾਰ ਹੋਣ ਨਾਲ ਗੈਂਗਵਾਰ ਹੋ ਸਕਦੀ ਸੀ ਜਿਸ ਨਾਲ ਹੋਰ ਕਈ ਵੱਡੀਆਂ ਵਾਰਦਾਤਾਂ ਹੋਣ ਤੋਂ ਅਗਾਊਂ ਬਚਾਅ ਕਰ ਲਿਆ ਗਿਆ ਹੈ।
