ਜਲੰਧਰ, ਐਚ ਐਸ ਚਾਵਲਾ।
ਜਲੰਧਰ ਦਿਹਾਤੀ ਪੁਲਿਸ ਵਲੋਂ ਪੁਲਿਸ ਬਜੁਰਗ ਦਿਵਸ ਮਨਾਇਆ ਗਿਆ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ-ਦਿਹਾਤੀ ਜੀ ਨੇ ਦੱਸਿਆ ਕਿ ਅੱਜ ਮਿਤੀ 24.12.2022 ਨੂੰ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ, ਚੰਡੀਗੜ੍ਹ ਜੀ ਦੀਆ ਹਦਾਇਤਾਂ ਅਨੁਸਾਰ ਜਿਲ੍ਹਾ ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ ਬਜੁਰਗ ਪੁਲਿਸ ਦਿਵਸ ਮਨਾਇਆ ਗਿਆ ਅਤੇ ਉਨ੍ਹਾਂ ਦੀਆਂ ਦੁੱਖ ਤਕਲੀਫਾਂ ਸੁਣੀਆਂ ਗਈਆਂ ਅਤੇ ਮੌਕਾ ਤੇ ਨਿਪਟਾਰਾ ਕੀਤਾ ਗਿਆ।
ਇਸ ਮੌਕੇ ਸ਼੍ਰੀਮਤੀ ਮਨਜੀਤ ਕੌਰ, ਪੀ.ਪੀ.ਐਸ.ਪੁਲਿਸ ਕਪਤਾਨ, ਸਥਾਨਿਕ ਜਲੰਧਰ ਦਿਹਾਤੀ ਅਤੇ ਸ਼੍ਰੀ ਬਲਕਾਰ ਸਿੰਘ ਪੀ.ਪੀ.ਐਸ, ਕਰਾਇਮ ਅਗੇਂਸਟ ਵੂਮੈਨ ਜਲੰਧਰ ਦਿਹਾਤੀ ਵੱਲੋਂ ਰਿਟਾਇਰਡ ਪੁਲਿਸ ਅਧਿਕਾਰੀਆਂ/ਕਰਮਚਾਰੀਆਂ
ਰਿਟਾਇਰਡ ਡੀ.ਐਸ.ਪੀ ਸ਼੍ਰੀ ਓਮ ਪ੍ਰਕਾਸ਼ , ਰਿਟਾਇਰਡ ਇੰਸਪੈਕਟਰ ਸ਼੍ਰੀ ਹਰਬੰਸ ਲਾਲ , ਰਿਟਾਇਰਡ ਐਸ.ਆਈ ਸ਼੍ਰੀ ਰਾਜ ਕੁਮਾਰ , ਰਿਟਾਇਰਡ ਸਿਪਾਹੀ ਸ਼੍ਰੀ ਸਵਰਨ ਚੰਦ , ਰਿਟਾਇਰਡ ਕੁੱਕ ਸ਼੍ਰੀ ਪਿਆਰਾ ਸਿੰਘ ਨੂੰ ਮੋਮੈਂਟੋ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ।