
ਜਲੰਧਰ ‘ਚ ਪਿਛਲੀ ਸਰਕਾਰ ਰਾਹੀਂ ਵਿਧਾਇਕ ਤੋਂ ਗ੍ਰਾਂਟ ਲੈ ਕੇ ਗ੍ਰਾਂਟ ਦੀ ਦੁਰਵਰਤੋਂ ਕਰਨ ਵਾਲੀਆਂ ਸੁਸਾਇਟੀਆਂ ਖਿਲਾਫ ਮਾਮਲਾ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ, ਇਹ ਕਾਰਵਾਈ ਸਾਬਕਾ ਵਿਧਾਇਕ ਕੇ.ਡੀ.ਭੰਡਾਰੀ ਵੱਲੋਂ ਦਿੱਤੀ ਗਈ ਸ਼ਿਕਾਇਤ ‘ਤੇ ਕੀਤੀ ਗਈ ਹੈ। ਜਲੰਧਰ ਦੇ ਡੀਸੀ ਨੇ ਜਾਂਚ ਵਿੱਚ ਪਾਇਆ ਕਿ ਵਿਧਾਇਕ ਬਾਵਾ ਹੈਨਰੀ ਨੇ 6 ਸੁਸਾਇਟੀਆਂ ਦੀ ਗ੍ਰਾਂਟ ਜਾਰੀ ਕੀਤੀ ਸੀ, ਜਿਸ ਤੋਂ ਬਾਅਦ ਸੁਸਾਇਟੀਆਂ ਨੇ ਉਹ ਗਰਾਂਟ ਹੜੱਪ ਲਈ। ਜਾਂਚ ਵਿੱਚ ਕਿਤੇ ਵੀ ਗ੍ਰਾਂਟ ਦੀ ਵਰਤੋਂ ਨਹੀਂ ਕੀਤੀ ਗਈ। ਜਿਸ ਤੋਂ ਬਾਅਦ ਡੀਸੀ ਜਲੰਧਰ ਨੇ ਮਾਮਲਾ ਦਰਜ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।