IndiaHealth

ਸ਼ਮਸ਼ਾਨਘਾਟ ਨੇੜੇ ਬੈਠੇ 5 ਲੋਕਾਂ ਦੀ ਇਕਦਮ ਇਵੇਂ ਆਈ ਮੌਤ, ਦੇਖੋ VIDEO

The sudden death of 5 people sitting near the crematorium, see VIDEO

ਗੁਰੂਗ੍ਰਾਮ ‘ਚ ਵੱਡਾ ਹਾਦਸਾ ਵਾਪਰ ਗਿਆ। ਇੱਥੇ ਪਟੌਦੀ ਚੌਕ ਨੇੜੇ ਵੀਰ ਨਗਰ ਵਿਚ ਅਚਾਨਕ ਇੱਕ ਕੰਧ ਡਿੱਗ ਗਈ। ਸ਼ਮਸ਼ਾਨਘਾਟ ਦੀ ਕੰਧ ਡਿੱਗਣ ਨਾਲ ਪੰਜ ਲੋਕਾਂ ਦੀ ਮੌਤ ਹੋ ਗਈ। ਇਸ ਦੇ ਹੇਠਾਂ ਦੱਬਣ ਕਾਰਨ ਕੁਝ ਲੋਕ ਜ਼ਖਮੀ ਹੋ ਗਏ ਹਨ।

ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਜਾਰੀ ਹੈ। ਇਸ ਘਟਨਾ ਸਬੰਧੀ ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਇਸ ਬਾਰੇ ਕਈ ਵਾਰ ਪ੍ਰਸ਼ਾਸਨ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ।

ਇਸ ਕਾਰਨ ਇਹ ਹਾਦਸਾ ਵਾਪਰਿਆ।
 

ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਨੇ ਢੁੱਕਵੇਂ ਕਦਮ ਚੁੱਕੇ ਹੁੰਦੇ ਤਾਂ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਸੀ। ਇਸ ਹਾਦਸੇ ਵਿਚ ਪੱਪੂ, ਕ੍ਰਿਸ਼ਨਾ, ਮਨੋਜ ਅਤੇ ਦੋ ਮਾਸੂਮ ਬੱਚੀਆਂ ਖੁਸ਼ਬੂ ਅਤੇ ਇੱਕ ਹੋਰ ਦੀ ਮੌਤ ਹੋ ਗਈ। ਲੋਕਾਂ ਦਾ ਕਹਿਣਾ ਹੈ ਕਿ ਲੋਕ ਕੰਧ ਕੋਲ ਬੈਠੇ ਸਨ ਕਿ ਅਚਾਨਕ ਕੰਧ ਡਿੱਗ ਗਈ ਅਤੇ ਲੋਕ ਉਸ ਦੇ ਹੇਠਾਂ ਦੱਬ ਗਏ।

ਇਸ ਕੰਧ ਦੇ ਕੋਲ ਕੁਰਸੀਆਂ ‘ਤੇ ਕੁਝ ਲੋਕ ਬੈਠੇ ਸਨ, ਜਦਕਿ ਕੁਝ ਬੱਚੇ ਉਥੇ ਖੇਡ ਰਹੇ ਸਨ। ਅਚਾਨਕ ਕੰਧ ਡਿੱਗਣ ਨਾਲ ਲੋਕ ਥੱਲੇ ਆ ਗਏ। ਸਾਰਿਆਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਇਲਾਜ ਦੌਰਾਨ ਪੰਜ ਲੋਕਾਂ ਦੀ ਮੌਤ ਹੋ ਗਈ।

Back to top button