
ਜਲੰਧਰ/ SS CHAHAL
ਪੁਲੀਸ ਕਮਿਸ਼ਨਰੇਟ ਨੇ ਕੁਝ ਦਿਨ ਪਹਿਲਾਂ ਯੂਕੋ ਬੈਂਕ ਵਿੱਚ ਹੋਈ ਲੱਖਾਂ ਰੁਪਏ ਦੀ ਲੁੱਟ ਦੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਘਟਨਾ ਦਾ ਮੁੱਖ ਦੋਸ਼ੀ ਗੋਪੀ ਨਿਵਾਸੀ ਬਸਤੀ ਸ਼ੇਖ ਅਜੇ ਫਰਾਰ ਦੱਸਿਆ ਜਾ ਰਿਹਾ ਹੈ ਪੁਲੀਸ ਅਨੁਸਾਰ ਦੋਸ਼ੀਆਂ ਤੋਂ 7.50 ਲੱਖ ਰੁਪਏ ਬਰਾਮਦ ਕਰ ਲਏ ਗਏ ਹਨ
ਜਾਣਕਾਰੀ ਅਨੁਸਾਰ ਫੜੇ ਗਏ ਦੋਸ਼ੀਆਂ ਦੀ ਪਛਾਣ ਬਿਨੈ ਤਿਵਾਰੀ ਵਾਸੀ ਉੱਤਮ ਨਗਰ ਬਸਤੀ ਸ਼ੇਖ ਤਰਨ ਨਾਹਰ ਪੁੱਤਰ ਕਿਸ਼ਨ ਕੁਮਾਰ ਨਿਵਾਸੀ ਕੋਟ ਮੁਹੱਲਾ ਬਸਤੀ ਸ਼ੇਖ ਅਜੇਪਾਲ ਨਿਹੰਗ ਨਿਵਾਸੀ ਬਸਤੀ ਸ਼ੇਖ ਉੱਤਮ ਨਗਰ ਅਤੇ ਦੂਸਰਾ ਤੇ ਤੀਸਰਾ ਦੋਸ਼ੀ ਗੁਰਪ੍ਰੀਤ ਉਰਫ ਗੋਪੀ ਪੁੱਤਰ ਇੰਦਰਜੀਤ ਨਿਵਾਸੀ ਉੱਤਮ ਨਗਰ ਬਸਤੀ ਸ਼ੇਖ ਦੇ ਰੂਪ ਚ ਹੋਈ ਹੈ ਦੋਸ਼ੀਆਂ ਨੇ ਇਹ ਵੀ ਦੱਸਿਆ ਕਿ ਲੁੱਟ ਦੀ ਸਾਰੀ ਸਾਜ਼ਿਸ਼ ਅਜੈਪਾਲ ਦੇ ਘਰ ਬੈਠ ਕੇ ਬਣਾਈ ਗਈ ਉਸ ਤੋਂ ਬਾਅਦ ਹੀ ਬੈਂਕ ਡਕੈਤੀ ਕੀਤੀ ਗਈ