
ਪਿੰਡ ਰਾਏਪੁਰ ਰਸੂਲਪੁਰ ‘ਚ ਘਰੇਲੂ ਵਿਵਾਦ ਦੇ ਚਲਦਿਆਂ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕਰਨ ਕਰਨ ਦੇ ਦੋਸ਼ ਲਗਾਉਂਦਿਆਂ ਹੋਇਆਂ ਚਰਨਜੀਤ ਬੀਐੇੱਸਪੀ ਸਮਰਥਕਾਂ ਸਮੇਤ ਦੇਰ ਰਾਤ ਥਾਣਾ ਮਕਸੂਦਾਂ ‘ਚ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਸਬੰਧੀ ਚਰਨਜੀਤ ਨੇ ਦੱਸਿਆ ਕਿ ਉਹ ਪਹਿਲਾਂ ਵਿਦੇਸ਼ ‘ਚ ਰਹਿ ਰਿਹਾ ਸੀ ਤਾਂ ਉਸ ਦੀ ਮਾਂ ਤੇ ਭਰਜਾਈ ਵੱਲੋਂ ਉਸ ਦਾ ਤਲਾਕ ਕਰਵਾ ਦਿੱਤਾ ਗਿਆ। ਵਿਦੇਸ਼ ਤੋਂ ਵਾਪਸ ਪਰਤਿਆ ਹੈ ਤਾਂ ਉਸ ਦੀ ਮਾਂ ਤੇ ਭਰਜਾਈ ਦਾ ਰਵੱਈਆ ਠੀਕ ਨਾ ਹੋ ਕਰਕੇ ਉਸ ਵੱਲੋਂ ਜੱਦੀ ਜਾਇਦਾਦ ਆਪਣੇ ਹਿੱਸੇ ਦੀ ਮੰਗ ਪੰਚਾਇਤ ‘ਚ ਉਸ ਨੂੰ ਤੀਜੇ ਹਿੱਸੇ ਦੀ ਜ਼ਮੀਨ ਮਿਲੀ।
ਇਹ ਸਭ ਕੁਝ ਦੇਖ ਕੇ ਜਦ ਉਹ ਆਪਣੇ ਹਿੱਸੇ ਆਈ ਜ਼ਮੀਨ ਤੇ ਕਮਰੇ ‘ਚ ਸੁੱਤਾ ਪਿਆ ਸੀ ਤਾਂ ਉਸ ਦੀ ਮਾਂ ਤੇ ਭਰਜਾਈ ਨੇ ਉਸ ਦੇ ਕਮਰੇ ਦੇ ਦਰਵਾਜਿਆਂ ਨੂੰ ਬਾਹਰੋਂ ਤਾਲੇ ਲਗਾ ਦਿੱਤੇ ਗਏ ਤੇ ਕਿਸੇ ਵੱਲੋਂ ਵੀ ਉਸ ਦੇ ਕਮਰੇ ਦੇ ਦਰਵਾਜਿਆਂ ਦੇ ਤਾਲੇ ਖੋਲ੍ਹਣ ਉਪਰੰਤ ਉਸ ਵੱਲੋਂਂ ਦਰਵਾਜ਼ਿਆਂ ਦੇ ਲੱਗੇ ਹੋਏ ਅਰਲ ਦੇ ਨੱਟ ਖੋਲ੍ਹ ਕੇ ਬਾਹਰ ਨਿਕਲਿਆ ਤੇ ਮਕਸੂਦਾਂ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ। ਸਤਨਾਮ ਸਿੰਘ ਵੱਲੋਂ ਪੰਚਾਇਤੀ ਫ਼ੈਸਲੇ ਨੂੰ ਬਰਕਰਾਰ ਰੱਖਦਿਆਂ ਹੋਇਆਂ ਦੋਵਾਂ ਧਿਰਾਂ ਨੂੰ ਝਗੜਾ ਕਰਨ ਤੋਂ ਵਰਜਿਆ। ਦੱਸਿਆ ਕਿ ਇਸ ਤੋਂ ਬਾਅਦ ਉਹ ਆਪਣੇ ਕੰਮ ‘ਤੇ ਗਿਆ ਹੋਇਆ ਸੀ ਤਾਂ ਮਾਂ ਤੇ ਭਰਜਾਈ ਵੱਲੋਂ ਉਸ ਦੇ ਕਮਰੇ ਦੇ ਤਾਲੇ ਤੋੜ ਕੇ ਕਮਰੇ ‘ਚ ਪਈ ਹੋਈ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ ਕਰਨ ਨਾਲ-ਨਾਲ ਉਸ ਦੇ ਕਮਰੇ ਦੀ ਛੱਤ ਨੂੰ ਵੀ ਨੁਕਸਾਨ ਪਹੁੰਚਾਇਆ। ਜਿਸ ਦੀ ਸ਼ਿਕਾਇਤ ਦੇਣ ਉਪਰੰਤ ਵੀ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।