JalandharEducation

ਜਲੰਧਰ ਦੇ ਇਸ ਸਕੂਲ ‘ਚ ਪੜ੍ਹਦੇ ਹਨ 84 ਜੁੜਵਾਂ ਭੈਣ-ਭਰਾ ਅਤੇ ਅਨੇਕਾਂ ਟ੍ਰਿਪਲ ਬੱਚੇ

ਜਲੰਧਰ ਦੇ ਪੁਲਿਸ ਡੀਏਵੀ ਸਕੂਲ ਵਿੱਚ ਜੁੜਵਾਂ ਬੱਚਿਆਂ ਅਤੇ ਟ੍ਰਿਪਲ ਬੱਚਿਆਂ ਦੀ ਵੱਡੀ ਗਿਣਤੀ ਇਕੋ ਸਕੂਲ ਵਿੱਚ ਪੜ੍ਹੇ ਜਾਣ ਦੀਆਂ ਤਸਵੀਰਾਂ ਸਾਹਮਣੇ ਆਈ ਹੈ। ਕੁਝ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ, ਜੋ ਅਸਲ ਵਿੱਚ ਹਕੀਕਤ ਹੈ। ਇਹ ਤਸਵੀਰਾਂ ਨੇ ਜਲੰਧਰ ਦੇ ਪੁਲਿਸ ਡੀਏਵੀ ਪਬਲਿਕ ਸਕੂਲ ਦੀਆਂ ਹਨ, ਜਿੱਥੇ ਅਨੇਕਾਂ ਹੀ ਇਹੋ ਜਿਹੇ ਵਿਦਿਆਰਥੀ ਪੜਦੇ ਹਨ, ਜਿਨ੍ਹਾਂ ਦੀਆਂ ਸ਼ਕਲਾਂ ਇਕ ਦੂਜੇ ਨਾਲ ਹੂਬਹੂ ਮਿਲਦੀਆਂ ਹਨ। ਇਸ ਸਕੂਲ ਵਿਚ ਬੱਚਿਆਂ ਦੇ 84 ਐਸੇ ਜੋੜੇ ਹਨ, ਜੋ ਜੁੜਵਾਂ ਭੈਣ-ਭਰਾ ਹਨ। ਇਹੀ ਨਹੀਂ ਇਸ ਸਕੂਲ ਵਿਚ 6 ਐਸੇ ਬੱਚੇ ਵੀ ਹਨ, ਜਿਨ੍ਹਾਂ ਭੈਣ-ਭਰਾਵਾਂ ਦੀ ਆਪਸ ਵਿਚ ਤਿਕੜੀ ਹੈ।

 

ਸਕੂਲ ਦੀ ਪ੍ਰਿੰਸੀਪਲ ਰਸ਼ਮੀ ਵਿੱਜ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਦੋਂ ਪਤਾ ਲੱਗਿਆ ਕਿ ਉਨ੍ਹਾਂ ਦੇ ਸਕੂਲ ਵਿਚ 80 ਤੋਂ ਜ਼ਿਆਦਾ ਬੱਚਿਆਂ ਦੀਆਂ ਸ਼ਕਲਾਂ ਇੱਕ ਦੂਜੇ ਨਾਲ ਮਿਲਦੀਆਂ ਹਨ, ਤਾਂ ਉਹ ਵੀ ਬਹੁਤ ਹੈਰਾਨ ਹੋਏ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਚੀਜ਼ ਨੂੰ ਹੁਣ ਹੋਰ ਅੱਗੇ ਲੈ ਕੇ ਆਉਣਗੇ ਤੇ ਆਪਣੇ ਸਕੂਲ ਦਾ ਨਾਮ ਲਿਮਕਾ ਬੁੱਕ ਆਫ ਰਿਕਾਰਡ ਵਿਚ ਦਰਜ ਕਰਵਾਉਣਗੇ।ਜਲੰਧਰ ਦੇ ਅਜਿਹਾ ਸਕੂਲ ਜਿੱਥੇ ਜ਼ਿਆਦਾਤਰ ਪੜ੍ਹਦੇ ਹਨ ਜੁੜਵਾ ਬੱਚੇਪ੍ਰਿੰਸੀਪਲ ਰਸ਼ਮੀ ਵਿੱਜ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਕਈ ਵਾਰ ਉਨ੍ਹਾਂ ਦੇ ਅਧਿਆਪਿਕਾਂ (school of twins) ਵੱਲੋਂ ਇਹ ਦੱਸਿਆ ਗਿਆ ਹੈ ਕਿ ਉਹ ਜਦੋਂ ਬੱਚਿਆਂ ਨੂੰ ਡਾਂਟਦੇ ਹਨ, ਤਾਂ ਉਨ੍ਹਾਂ ਨੂੰ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਜਿਸ ਨੂੰ ਉਨ੍ਹਾਂ ਨੇ ਡਾਂਟਿਆ ਹੈ, ਉਹ ਬੱਚਾ ਉਹ ਨਹੀਂ ਹੈ, ਬਲਕਿ ਉਸ ਦਾ ਜੁੜਵਾਂ ਭਰਾ ਜਾਂ ਭੈਣ ਹੈ।

 

ਜੁੜਵਾ ਬੱਚਿਆਂ ਨੂੰ ਦਿੱਤੇ ਗਏ ਵੱਖ-ਵੱਖ ਸੈਕਸ਼ਨ: ਬੱਚਿਆਂ ਨੂੰ ਵੱਖ ਵੱਖ ਸੈਕਸ਼ਨ ਦਿਤੇ ਗਏ ਹਨ, ਤਾਂ ਕਿ ਇਨ੍ਹਾਂ ਬੱਚਿਆਂ ਆਪਣੀ ਆਪਣੀ ਅਲੱਗ ਪਛਾਣ ਬਣੇ। ਇਸ ਦੇ ਨਾਲ ਹੀ, ਇਨ੍ਹਾਂ ਦੀ ਪੜ੍ਹਾਈ ਵੀ ਆਪਣੇ ਆਪਣੇ ਤਰੀਕੇ ਨਾਲ ਅਲੱਗ ਹੋਵੇ। ਉਨ੍ਹਾਂ ਕਿਹਾ ਕਿ ਹੁਣ ਸਕੂਲ ਵੱਲੋਂ ਇਸ ਚੀਜ਼ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ, ਤਾਂ ਕਿ ਬੱਚੇ ਇਕ ਦੂਜੇ ਦਾ ਸਾਥ ਦੇ ਕੇ ਮਜ਼ਬੂਤੀ ਨਾਲ ਚੱਲਣ।

 

ਫਿਲਹਾਲ ਜਲੰਧਰ ਦਾ ਇਹ ਸਕੂਲ ਪੂਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਪਰ (Schools of more twins students) ਇਸ ਦੇ ਨਾਲ ਇਹ ਗੱਲ ਵੀ ਸਾਫ਼ ਹੈ ਕਿ ਜੇਕਰ ਇਸ ਤਰ੍ਹਾਂ ਦਾ ਕੋਈ ਸਕੂਲ ਹੋਰ ਦੇਸ਼ ਵਿੱਚ ਨਹੀਂ ਆਉਂਦਾ ਤੇ ਜਲਦ ਹੀ ਇਸ ਸਕੂਲ ਦਾ ਨਾਮ ਲਿਮਕਾ ਬੁੱਕ ਆਫ ਰਿਕਾਰਡਜ਼ ਵਿੱਚ ਸ਼ਾਮਿਲ ਹੋ ਜਾਵੇਗਾ।

Leave a Reply

Your email address will not be published.

Back to top button