
ਜਲੰਧਰ ਦੇ ਇੱਕ ਮਸ਼ਹੂਰ ਰਿਜ਼ੋਰਟਸ ਚ ਚਲੀ ਗੋਲੀ , ਇਕ ਵਿਅਕਤੀ ਦੀ ਮੌਤ, ਇੱਕ ਹੋਰ ਜ਼ਖਮੀ
ਜਲੰਧਰ / ਚਾਹਲ
ਜਲੰਧਰ ਦੇ ਰਾਮਾਮੰਡੀ ਤਲਣ ਰੋਡ ਤੇ ਸਥਿਤ ਢਿੱਲੋਂ ਰਿਜ਼ੋਰਟਸ ਚ ਗੋਲੀ ਚੱਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਦੌਰਾਨ ਇੱਕ ਵਿਅਕਤੀ ਦੀ ਮੌਤ ਅਤੇ ਇੱਕ ਹੋਰ ਵਿਅਕਤੀ ਜ਼ਖਮੀ ਹੋਇਆ ਦਸਿਆ ਜਾ ਰਿਹਾ ਹੈ। ਮ੍ਰਿਤਕ ਵਿਅਕਤੀ ਦੀ ਪਛਾਣ ਦਲਜੀਤ ਸਿੰਘ ਦੇ ਰੂਪ ਵਜੋਂ ਹੋਈ ਹੈ ਜੋ ਕਿ ਐਨਆਰਆਈ ਦੱਸਿਆ ਜਾ ਰਿਹਾ ਹੈ। ਅਤੇ ਦੂਸਰਾ ਜਖਮੀ ਵਿਅਕਤੀ ਜਲੰਧਰ ਦੇ ਨਿਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਉਕਤ ਰਿਸੋਰਟ ਵਿੱਚ ਬਰਥਡੇ ਪਾਰਟੀ ਚੱਲ ਰਹੀ ਸੀ ਇਸ ਦੌਰਾਨ ਕੁਝ ਰਿਸ਼ਤੇਦਾਰਾਂ ਵਿੱਚ ਆਪਸੀ ਵਿਵਾਦ ਹੋ ਗਿਆ ਅਤੇ ਗੁੱਸੇ ਵਿੱਚ ਆਏ ਇੱਕ ਵਿਅਕਤੀ ਨੇ ਦੂਸਰੇ ਦੇ ਗੋਲੀ ਮਾਰ ਦਿੱਤੀ ਜਿਸ ਤੋਂ ਇਸ ਘਟਨਾ ਵਾਪਰੀ ਹੈ ਮੌਕੇ ਤੇ ਪੁੱਜੀ ਰਾਮਾ ਮੰਡੀ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।