ਜਲੰਧਰ | ਕਾਂਗਰਸੀ ਕੌਂਸਲਰ ਮਨਦੀਪ ਜੱਸਲ ਨੂੰ ਅੱਜ ਅਦਾਲਤ ਨੇ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ, ਜਿਸ ‘ਚ ਉਸ ਨੂੰ ਮੌਕੇ ‘ਤੇ ਹੀ ਅਦਾਲਤ ‘ਚ ਹਿਰਾਸਤ ‘ਚ ਲੈ ਲਿਆ ਗਿਆ ਹੈ। ਜੌਹਲ ਹਸਪਤਾਲ ਦੇ ਡਾਕਟਰ ਬੀ.ਐਸ.ਜੌਹਲ ਨੇ ਮਨਦੀਪ ਜੱਸਲ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਸਬੰਧੀ ਇਹ ਮਾਮਲਾ ਕਾਫੀ ਸਮੇਂ ਤੋਂ ਅਦਾਲਤ ਵਿੱਚ ਚੱਲ ਰਿਹਾ ਸੀ।
ਜਿਸ ਸਬੰਧੀ ਅੱਜ ਫੈਸਲਾ ਨਿਗਮ ਕੌਂਸਲਰ ਮਨਦੀਪ ਜੱਸਲ ਦੀ ਤਰੀਕ ‘ਤੇ ਫੈਸਲਾ ਸੁਣਾਇਆ ਜਾਣਾ ਸੀ, ਜਿਸ ਵਿੱਚ ਮਾਣਯੋਗ ਅਦਾਲਤ ਨੇ ਮਨਦੀਪ ਜੱਸਲ ‘ਤੇ ਲੱਗੇ ਦੋਸ਼ਾਂ ਦੇ ਆਧਾਰ ‘ਤੇ ਇਹ ਸਜ਼ਾ ਸੁਣਾਈ ਹੈ। ਮਨਦੀਪ ਜੱਸਲ ਨੂੰ ਮੌਕੇ ‘ਤੇ ਹੀ ਹਿਰਾਸਤ ‘ਚ ਲੈ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਨਦੀਪ ਜੱਸਲ ਨੂੰ ਪੰਜ ਸਾਲ ਦੀ ਸਜ਼ਾ ਹੋਈ ਹੈ।
ਜਾਣਕਾਰੀ ਅਨੁਸਾਰ ਕੌਂਸਲਰ ਮਨਦੀਪ ਜੱਸਲ ਨੇ ਸਾਲ 2009 ‘ਚ ਜੌਹਲ ਹਸਪਤਾਲ ‘ਚ ਭੰਨਤੋੜ ਕੀਤੀ ਸੀ, ਜਿਸ ਤੋਂ ਬਾਅਦ ਜੌਹਲ ਹਸਪਤਾਲ ਦੇ ਡਾਕਟਰ ਬੀ.ਐਸ.ਜੌਹਲ ਨੇ ਉਸ ਖਿਲਾਫ ਕੇਸ ਦਰਜ ਕਰਵਾਇਆ ਸੀ, ਜਿਸ ਤੇ ਅੱਜ ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਉਸ ਨੂੰ 5 ਸਾਲ ਦੀ ਸਜ਼ਾ ਸੁਣਾਈ ਹੈ।