
ਜਲੰਧਰ ਚ ਹਰ ਸਮੇਂ ਵਿਵਾਦਾਂ ਚ ਰਹਿਣ ਵਾਲੇ ਜੌਹਲ ਹਸਪਤਾਲ ਦੇ ਡਾਕਟਰ ਬਲਜੀਤ ਸਿੰਘ ਜੌਹਲ ਤੇ ਪਰਚਾ ਦਰਜ ਕੀਤਾ ਗਿਆ ਹੈ ਪਰਚਾ ਦਰਜ ਹੋਣ ਤੋਂ ਬਾਅਦ ਡਾਕਟਰ ਫਰਾਰ ਦੱਸਿਆ ਜਾ ਰਿਹਾ ਹੈ ਜਾਣਕਾਰੀ ਅਨੁਸਾਰ ਬੀਤੀ ਰਾਤ ਇਕ ਗਰਭਵਤੀ ਔਰਤ ਦੀ ਮੌਤ ਬਾਅਦ ਮਹਿਲਾ ਦੇ ਪਰਿਵਾਰ ਵਾਲਿਆਂ ਨੂੰ ਡਾਕਟਰ ਵੱਲੋਂ ਜਾਤੀਸੂਚਕ ਸ਼ਬਦ ਕਹੇ ਗਏ ਜਿਸ ਦੇ ਤਹਿਤ ਥਾਣਾ ਰਾਮਾ ਮੰਡੀ ਵਿੱਚ ਡਾ ਜੌਹਲ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ



