ਜਲੰਧਰ ਨਗਰ ਨਿਗਮ ਜਲਦ ਹੀ ਬੱਸ ਅੱਡਾ ਓਵਰਬਿ੍ਜ ਹੇਠ ਫੂਡ ਕੋਰਟ ਅਤੇ ਵੈਂਡਿੰਗ ਜ਼ੋਨ ਬਣਾਉਣ ਦੀ ਤਿਆਰੀ ਕਰ ਰਹੀ ਹੈ ਅਤੇ ਇਸ ਸਬੰਧ ‘ਚ ਉਸ ਨੇ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਨਗਰ ਨਿਗਮ ਦੇ ਸੂਤਰਾਂ ਅਨੁਸਾਰ ਉਕਤ ਓਵਰਬਿ੍ਜ ਹੇਠ ਜਿਹੜੇ ਨਾਜਾਇਜ਼ ਕਬਜ਼ੇ ਹੋਏ ਸਨ, ਉਨ੍ਹਾਂ ਨੂੰ ਤਹਿ ਬਾਜ਼ਾਰੀ ਬ੍ਾਂਚ ਨੇ ਖਾਲ੍ਹੀ ਕਰਵਾ ਲਿਆ ਹੈ ਅਤੇ ਹੁਣ ਨਗਰ ਨਿਗਮ ਛੇਤੀ ਹੀ ਖਾਲ੍ਹੀ ਹੋਈ ਥਾਂ ਦੀ ਵਰਤੋਂ ਕਰਨ ਅਤੇ ਉਸ ਤੋਂ ਕਮਾਈ ਕਰਨ ਦੇ ਮੂਡ ‘ਚ ਹੈ। ਇਸ ਤੋਂ ਪਹਿਲਾਂ, ਉਕਤ ਪੁਲ਼ ਹੇਠ ਟੈਕਸੀ ਯੂਨੀਅਨ, ਆਟੋ ਰਿਕਸ਼ਾ ਵਾਲਿਆਂ ਅਤੇ ਕੁਝ ਰੇਹੜੀ ਵਾਲਿਆਂ ਨੇ ਨਾਜਾਇਜ਼ ਕਬਜ਼ੇ ਕਰ ਰੱਖੇ ਸਨ, ਜਿਨ੍ਹਾਂ ਨੂੰ ਉਥੋਂ ਇਹ ਭਰੋਸਾ ਦੇ ਕੇ ਉਠਾਇਆ ਗਿਆ ਹੈ ਕਿ ਉਨ੍ਹਾਂ ਨੂੰ ਛੇਤੀ ਹੀ ਇਸ ਦੇ ਬਦਲੇ ਥਾਂ ਅਲਾਟ ਕੀਤੀ ਜਾਏਗੀ
ਉਕਤ ਪੁਲ਼ ਹੇਠ ਫੂਡ ਕੋਰਟ ਅਤੇ ਵੈਂਡਿੰਗ ਜ਼ੋਨ ਬਣਾਏ ਜਾਣ ਦੀ ਪੁਸ਼ਟੀ ਕਰਦੇ ਹੋਏ ਤਹਿ ਬਾਜ਼ਾਰੀ ਬ੍ਾਂਚ ਦੇ ਸੁਪਰਡੈਂਟ ਮਨਕਦੀਪ ਸਿੰਘ ਨੇ ਕਿਹਾ ਹੈ ਕਿ ਨਗਰ ਨਿਗਮ ਦੇ ਕਮਿਸ਼ਨਰ ਅਭੀਜੀਤ ਕਪਲਿਸ਼ ਚਾਹੁੰਦੇ ਹਨ ਕਿ ਪੁਲ਼ ਹੇਠ ਗਰਿੱਲਾਂ ਲਾ ਕੇ ਜਿਥੇ ਫੂਡ ਕੋਰਟ ਬਣਾਇਆ ਜਾਏ, ਉਥੇ ਵੈਂਡਿੰਗ ਜ਼ੋਨ ਬਣਾ ਕੇ ਉਨ੍ਹਾਂ ਰੇਹੜੀ ਵਾਲਿਆਂ ਨੂੰ ਥਾਂ ਅਲਾਟ ਕੀਤੀ ਜਾਏਗੀ। ਇਨ੍ਹਾਂ ਦੀ ਰਜਿਸਟੇ੍ਸ਼ਨ ਨਗਰ ਨਿਗਮ ‘ਚ ਹੋ ਚੁੱਕੀ ਹੈ ਅਤੇ ਉਨ੍ਹਾਂ ਨੂੰ ਪਛਾਣ ਪੱਤਰ ਜਾਰੀ ਹੋ ਚੁੱਕੇ ਹਨ। ਨਗਰ ਨਿਗਮ ‘ਚ ਲਗਪਗ 12 ਹਜ਼ਾਰ ਤੋਂ ਵੱਧ ਰੇੜੀ ਵਾਲੇ ਰਜਿਸਟਰਡ ਹਨ। ਇਸ ਸਬੰਧ ‘ਚ ਨਿਗਮ ਕਮਿਸ਼ਨਰ ਨੇ ਸੁਪਰਡੈਂਟ ਮਨਦੀਪ ਸਿੰਘ ਨੂੰ ਛੇਤੀ ਹੀ ਇਸ ਬਾਰੇ ਯੋਜਨਾ ਤਿਆਰ ਕਰਨ ਦੀ ਹਦਾਇਤ ਕੀਤੀ ਹੈ। ਨਗਰ ਨਿਗਮ ਪੁਲ਼ ਹੇਠ ਦੋਵਾਂ ਪਾਸੇ ਗਰਿੱਲਾਂ ਲਗਵਾਉਣ ਜਾ ਰਹੀ ਹੈ