ਜਲੰਧਰ ਨਿਵਾਸੀ ਹੁਣ ਦੀਵਾਲੀ ‘ਤੇ ਪਟਾਕੇ ਨਹੀਂ ਖਰੀਦ ਸਕਣਗੇ; ਪੜ੍ਹੋ ਅਦਾਲਤੀ ਹੁਕਮ
Jalandhar Residents Will Not Be Able to Buy Firecrackers This Diwali; Read the Court Order

ਜਲੰਧਰ ਨਿਵਾਸੀ ਹੁਣ ਦੀਵਾਲੀ ‘ਤੇ ਪਟਾਕੇ ਨਹੀਂ ਖਰੀਦ ਸਕਣਗੇ; ਪੜ੍ਹੋ ਅਦਾਲਤੀ ਹੁਕਮ
ਜਲੰਧਰ / ਮਨਜੋਤ ਸਿੰਘ ਚਾਹਲ
ਜਲੰਧਰ ਵਿੱਚ ਦੀਵਾਲੀ ਮੌਕੇ ਪਟਾਕੇ ਖਰੀਦਣ ਵਾਲਿਆਂ ਲਈ ਬੁਰੀ ਖ਼ਬਰ ਹੈ। ਹੁਣ ਨਾ ਤਾਂ ਲੋਕਾਂ ਨੂੰ ਪਟਾਕੇ ਮਿਲਣਗੇ ਅਤੇ ਨਾ ਹੀ ਪਟਾਕਿਆਂ ਦਾ ਕੋਈ ਬਾਜ਼ਾਰ ਲੱਗੇਗਾ, ਕਿਉਂਕਿ ਅਦਾਲਤ ਨੇ ਉਸ ਜਗ੍ਹਾ ‘ਤੇ ਪਟਾਕਿਆਂ ਦਾ ਬਾਜ਼ਾਰ ਲਗਾਉਣ ‘ਤੇ ਰੋਕ ਲਗਾ ਦਿੱਤੀ ਹੈ, ਜੋ ਜਲੰਧਰ-ਪਠਾਨਕੋਟ ਰੋਡ ‘ਤੇ ਸਥਿਤ ਪਿੰਡ ਰਾਓਵਾਲੀ ਵਿੱਚ ਤੈਅ ਕੀਤੀ ਗਈ ਸੀ। ਕਾਫ਼ੀ ਸਮੇਂ ਤੋਂ ਜਲੰਧਰ ਦੇ ਬੋਲਟਨ ਪਾਰਕ ਵਿੱਚ ਪਟਾਕਿਆਂ ਦਾ ਬਾਜ਼ਾਰ ਲੱਗਦਾ ਆ ਰਿਹਾ ਸੀ, ਪਰ ਹੁਣ ਉੱਥੇ ਸਟੇਡੀਅਮ ਦੀ ਉਸਾਰੀ ਹੋਣ ਕਾਰਨ ਇਸ ਬਾਜ਼ਾਰ ਨੂੰ ਕਿਸੇ ਹੋਰ ਥਾਂ ‘ਤੇ ਤਬਦੀਲ ਕਰਨਾ ਪਿਆ।

ਇਸ ਲਈ ਸਾਰੀਆਂ ਤਿਆਰੀਆਂ ਵੀ ਮੁਕੰਮਲ ਕਰ ਲਈਆਂ ਗਈਆਂ ਸਨ, ਪਰ ਇਸ ਦੌਰਾਨ ਪਠਾਨਕੋਟ ਰੋਡ ‘ਤੇ ਸਥਿਤ ਪਿੰਡ ਰਾਓਵਾਲੀ ਦੇ ਵਸਨੀਕਾਂ ਨੇ ਅਦਾਲਤ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਪਟਾਕਿਆਂ ਦੇ ਬਾਜ਼ਾਰ ‘ਤੇ ਰੋਕ ਲਗਾਉਣ ਦੀ ਮੰਗ ਕੀਤੀ। ਅਦਾਲਤ ਨੇ ਇਸ ਮੰਗ ਨੂੰ ਸਵੀਕਾਰ ਕਰ ਲਿਆ ਅਤੇ ਪਟਾਕਿਆਂ ਦੇ ਇਸ ਬਾਜ਼ਾਰ ਨੂੰ ਗੈਰ-ਕਾਨੂੰਨੀ ਕਰਾਰ ਦਿੰਦੇ ਹੋਏ, ਇਸ ‘ਤੇ ਰੋਕ ਲਗਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ।












