ਜਲੰਧਰ :ਸ਼ਿੰਦਰਪਾਲ ਚਾਹਲ
ਪੰਜਾਬ ਦੇ ਨਵੇਂ ਬਣੇ ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਨੇ ਮੰਤਰੀ ਬਨਣ ਦੇ ਬਾਅਦ ਆਪਣੀ ਪਹਿਲੀ ਜਲੰਧਰ ਫੇਰੀ ਦੌਰਾਨ ਇਹ ਦਾਅਵਾ ਕੀਤਾ ਕਿਸਥਾਨਕ ਸਰਕਾਰਾਂ ਵਿਭਾਗ ਭਿ੍ਸ਼ਟਾਚਾਰ ਮੁਕਤ ਤੇ ਸਾਫ ਸੁਥਰਾ ਸ਼ਹਿਰ ਬਣਾਇਆ ਜਾਏਗਾ ਅਤੇ ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰੇ ਕਰਨ ਦੇ ਨਾਲ-ਨਾਲ ਬਣਦੀਆਂ ਮੁੱਢਲੀਆਂ ਸਹੂਲਤਾਂ ਵੀ ਮੁਹੱਈਆ ਕਰਾਈਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਜਲੰਧਰ ਦੀ ਜਨਤਾ ਨੇ ਭਗਵੰਤ ਮਾਨ ਦੀ ਸਰਕਾਰ ਤੇ ਭਰੋਸਾ ਤੇ ਵਿਸਵਾਸ ਦਿਖਾ ਕੇ ਲੋਕ ਸਭਾ ਦੀ ਜ਼ਿਮਨੀ ਚੋਣ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਸ਼ੀਲ ਰਿੰਕੂ ਨੂੰ ਸਫਲ ਬਣਾਇਆ ਹੈ, ਉਹ ਵਿਸ਼ਵਾਸ ਬਣਾਈ ਰੱਖਦੇ ਹੋਏ ਲੋਕਾਂ ਨਾਲ ਕੀਤੇ ਬਾਕੀ ਰਹਿੰਦੇ ਵਾਅਦੇ ਵੀ ਪੂਰੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜ਼ੀਰੋ ਭਿ੍ਸ਼ਟਾਚਾਰ, ਸਟਰੀਟ ਲਾਈਟਾਂ, ਸੀਵਰੇਜ ਸਿਸਟਮ, ਸਾਫ ਸੁਥਰੀਆਂ ਤੇ ਵਧੀਆਂ ਸੜਕਾਂ ਤੇ ਨਾਲ-ਨਾਲ ਸ਼ਹਿਰ ਦੇ ਵਿਕਾਸ ਕੰਮਾਂ ਨੂੰ ਤਰਜੀਹ ਦਿੱਤੀ ਜਾਏਗੀ
ਇਸ ਮੌਕੇ ਪਾਰਟੀ ਦੀ ਸਕੱਤਰ ਰਾਜਵਿੰਦਰ ਕੌਰ, ਵਿਧਾਇਕ ਰਮਨ ਅਰੋੜਾ, ਸੁਰਿੰਦਰ ਸਿੰਘ ਸੋਢੀ, ਮਹਿੰਦਰ ਭਗਤ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅੰਮਿ੍ਤਪਾਲ, ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਅਤੇ ਹੋਰ ਪਾਰਟੀ ਆਗੂ ਮੋਜੂਦ ਸਨ।