ਜਲੰਧਰ: ਜਲੰਧਰ ਜ਼ਿਮਨੀ ਚੋਣ ਨੂੰ ਪੰਜਾਬ ਸਰਕਾਰ ਨੇ ਇੱਕ ਪਾਸੜ ਤਰੀਕੇ ਨਾਲ ਜਿੱਤਿਆ। ਅੱਜ ਜ਼ਿਲ੍ਹੇ ਦੇ ਅੰਦਰ ਪੰਜਾਬ ਦੀ ਵਜਾਰਤ ਨੇ ਮੀਟਿੰਗ ਕੀਤੀ ਅਤੇ ਜਲੰਧਰ ਵਾਸੀਆਂ ਦੇ ਹੱਕ ਵਿੱਚ ਬਹੁਤ ਸਾਰੇ ਐਲਾਨ ਕੀਤੇ ਹਨ। ਸੀਐੱਮ ਮਾਨ ਨੇ ਜਲੰਧਰ ਜ਼ਿਲ੍ਹੇ ਦੇ ਵਿਕਾਸ ਲਈ 95 ਕਰੋੜ 16 ਲੱਖ ਰੁਪਏ ਦੀ ਰਾਸ਼ੀ ਜਾਰੀ ਕਰਦਿਆਂ ਕਿਹਾ ਕਿ ਇਹ ਰਾਸ਼ੀ ਸੁਸ਼ੀਲ ਰਿੰਕੂ ਦੇ ਸੰਸਦ ਮੈਂਬਰ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਹੀ ਜਾਰੀ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਐੱਨਆਰਆਈ ਬੇਲਟ ਦੇ ਇਸ ਜ਼ਿਲ੍ਹੇ ਵਿੱਚ ਕੋਈ ਵੀ ਰੁਕਿਆ ਵਿਕਾਸ ਦਾ ਕੰਮ ਪੰਜਾਬ ਸਰਕਾਰ ਬਾਕੀ ਨਹੀਂ ਛੱਡੇਗੀ।
ਸੀਐੱਮ ਮਾਨ ਨੇ ਇਸ ਤੋਂ ਬਾਅਦ ਕਿਹਾ ਕਿ ਜਲੰਧਰ ਵਾਸੀਆਂ ਦੀ ਇੱਕ ਬਹੁਤ ਵੱਡੀ ਪਰੇਸ਼ਾਨੀ ਸੀ ਆਦਮਪੁਰ ਹਾਈਵੇਅ । ਉਨ੍ਹਾਂ ਕਿਹਾ ਜਿੱਥੇ ਹਾਈਵੇਅ ਲੋਕਾਂ ਲਈ ਸਵਰਗ ਜਿਹਾ ਰਾਹ ਹੁੰਦਾ ਹੈ ਉੱਥੇ ਹੀ ਪਹਿਲੀਆਂ ਸਰਕਾਰਾਂ ਦੀਆਂ ਨਲਾਇਕੀਆ ਕਾਰਣ ਇਹ ਹਾਈਵੇਅ ਜਲੰਧਰ ਦੇ ਲੋਕਾਂ ਲਈ ਨਰਕ ਜਿਹਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਹਾਈਵੇਅ ਦਾ ਨਾਲ ਬਣ ਰਿਹਾ ਓਵਰ ਬ੍ਰਿੱਜ ਵੀ ਅੱਧ-ਵਿਚਾਲੇ ਲਟਕਿਆ ਹੋਇਆ ਜੋ ਕਿ ਸਥਾਨਕ ਵਾਸੀਆਂ ਲਈ ਪਰੇਸ਼ਾਨੀ ਦਾ ਸਬੱਬ ਹੈ। ਸੀਐੱਮ ਮਾਨ ਨੇ ਕਿਹਾ ਕਿ ਕੁੱਝ ਸਮੇਂ ਅੰਦਰ ਹੀ ਇਸ ਹਾਈਵੇਅ ਦਾ ਕੰਮ ਆਰੰਭ ਕਰ ਦਿੱਤ ਜਾਵੇਗਾ ਅਤੇ ਸਤੰਬਰ ਤੱਕ ਇਹ ਹਾਈਵੇਅ ਪੂਰੀ ਤਰ੍ਹਾਂ ਬਣਾ ਕੇ ਲੋਕਾਂ ਅਰਪਣ ਕਰ ਦਿੱਤਾ ਜਾਵੇਗਾ। ਨਾਲ ਹੀ ਉਨ੍ਹਾਂ ਕਿਹਾ ਕਿ ਨਕੋਦਰ ਦਾ ਰੋਡ ਵੀ ਤਿਆਰ ਕੀਤਾ ਜਾਵੇਗਾ ਜਿਸ ਦੀ ਲੰਬਾਈ 17.46 ਕਿਲੋਮੀਟਰ ਹੈ। ਸੀਐੱਮ ਮਾਨ ਨੇ ਕਿਹਾ ਕਿ ਉਹ ਹਵਾਈ ਵਾਅਦੇ ਜਾਂ ਦਾਅਵੇ ਨਹੀਂ ਕਰਦੇ ਸਗੋਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਰੋਡ ਮੈਪ ਤਿਆਰ ਕਰਦੇ ਨੇ।
ਸੀਐੱਮ ਮਾਨ ਨੇ ਕਿਹਾ ਕਿ ਹੁਣ ਇਲਾਕੇ ਦੇ ਸਾਰੇ ਆਯੂਰਵੈਦਿਕ ਕਾਲਜ ਹੁਸ਼ਿਆਰਪੁਰ ਦੇ ਅਧੀਨ ਹੋਣਗੇ। ਉਨ੍ਹਾਂ ਕਿਹਾ ਇਸ ਵਿੱਚ ਪਟਿਆਲਾ ਦੇ ਆਯੁਰਵੈਦਿਕ ਕਾਲਜ ਵੀ ਸ਼ਾਮਿਲ ਹੋਣਗੇ। ਇਸ ਤੋਂ ਇਲਾਵਾ ਸੀਐੱਮ ਮਾਨ ਨੇ ਕਿਹਾ ਕਿ 497 ਸਫਾਈ ਕਰਮਚਾਰੀ ਜੋ ਕਿ ਵੱਖ-ਵੱਖ ਮੈਡੀਕਲ ਕਾਲਜਾਂ ਵਿੱਚ ਨੌਕਰੀ ਕਰਦੇ ਨੇ ਉਨਾਂ ਸਾਰਿਆਂ ਨੂੰ ਇੱਕ ਸਮਾਨ ਤਨਖਾਹ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸੀਐੱਮ ਮਾਨ ਨੇ 497 ਸਫਾਈ ਸੇਵਕਾਂ ਦਾ ਕਾਰਜਕਾਲ ਇੱਕ ਸਾਲ ਲਈ ਵਧਾਇਆ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਰੈਵਨਿਊ ਪਟਵਾਰੀਆਂ ਦਾ ਪੀਰੀਅਡ ਇੱਕ ਸਾਲ ਲਈ ਵਧਾਇਆ ਗਿਆ। ਉਨ੍ਹਾਂ ਕਿਹਾ ਕਿ ਟ੍ਰੈਨਿੰਗ ਦਾ ਸਮਾਂ ਵੀ ਸਰਵਿਸ ਵਿੱਚ ਜੁੜੇਗਾ ਅਤੇ ਪਹਿਲਾਂ ਦਿਨ ਤੋਂ ਨੌਕਰੀ ਮੁਲਾਜ਼ਮਾਂ ਦੀ ਮੰਨੀ ਜਾਵੇਗੀ।
ਹੁਣ ਸੂਬੇ ਵਿੱਚ ਕੋਝੀ ਸਿਆਸਤ ਲਈ ਕੋਈ ਥਾਂ ਨਹੀਂ।