
ਜਲੰਧਰ-ਪਠਾਨਕੋਟ ਹਾਈਵੇ ‘ਤੇ ਸਥਿਤ ਅੱਡਾ ਬਿਆਸ ਪਿੰਡ ‘ਚ ਟਰੱਕ ਨਾਲ ਹੋਈ ਭਿਆਨਕ ਟੱਕਰ ‘ਚ ਇਨੋਵਾ ‘ਚ ਸਵਾਰ ਛੇ ਵਿਅਕਤੀਆਂ ਜ਼ਖਮੀ ਹੋ ਗਏ। ਘਟਨਾ ਸਥਾਨ ਤੋਂ ਮੌਕੇ ‘ਤੇ ਪ੍ਰਰਾਪਤ ਜਾਣਕਾਰੀ ਮੁਤਾਬਕ ਸਵੇਰੇ ਕਰੀਬ 7 ਕੁ ਵਜੇ ਇਕ ਇਨੋਵਾ ਕਾਰ ਜਿਸ ‘ਚ ਛੇ ਵਿਅਕਤੀ ਸਵਾਰ ਸਨ, ਜਲੰਧਰ ਵੱਲੋਂ ਭੋਗਪੁਰ ਨੂੰ ਜਾ ਰਹੇ ਸਨ। ਇਸੇ ਦੌਰਾਨ ਜਦੋਂ ਉਨ੍ਹਾਂ ਦੀ ਕਾਰ ਅੱਡਾ ਬਿਆਸ ਪਿੰਡ ਨਜ਼ਦੀਕ ਪਹੁੰਚੀ ਤਾਂ ਘੱਟ ਰੋਸ਼ਨੀ ਤੇ ਸੰਘਣੀ ਧੁੰਦ ਹੋਣ ਕਾਰਨ ਕਿਸੇ ਕਾਰਨ ਬੇਕਾਬੂ ਹੋ ਕੇ ਹਾਈਵੇ ‘ਤੇ ਸੜਕ ਵਿਚਕਾਰ ਡਿਵਾਈਡਰ ਨੂੰ ਪਾਰ ਕਰਦੀ ਹੋਈ ਦੂਸਰੇ ਪਾਸਿਓਂ ਆ ਰਹੇ ਇਕ ਟਰੱਕ ਨਾਲ ਜ਼ਬਰਦਸਤ ਟਕਰਾਈ। ਹਾਦਸੇ ‘ਚ ਕਾਰ ਸਵਾਰ ਸਾਰੇ ਵਿਅਕਤੀ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਉਥੇ ਮੌਜੂਦ ਲੋਕਾਂ ਤੇ ਰਾਹਗੀਰਾਂ ਦੀ ਮਦਦ ਨਾਲ ਇਲਾਜ ਵਾਸਤੇ ਸੀਐੱਚਸੀ ਕਾਲਾ ਬੱਕਰਾ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਜਿਥੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦਿਆ ਡਾਕਟਰਾਂ ਨੇ ਜਲੰਧਰ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ।