
ਦਿੱਲੀ-ਕੱਟੜਾ ਐਕਸਪ੍ਰੈਸ ਵੇਅ ਦੇ ਨਿਰਮਾਣ ਦੌਰਾਨ ਕਰਤਾਰਪੁਰ-ਕਪੂਰਥਲਾ ਰੋਡ ‘ਤੇ ਪਿੰਡ ਬਸਰਾਮਪੁਰ ਵਿਖੇ ਪੁਲ ਲਈ ਬੋਰ ਬਣਾਉਣ ਸਮੇਂ ਫਸੀ ਕੰਸਟ੍ਰਕਸ਼ਨ ਕੰਪਨੀ ਦੀ ਬੋਰਿੰਗ ਮਸ਼ੀਨ ਨੂੰ ਹਟਾਉਣ ਲਈ ਦੋ ਤਕਨੀਕੀ ਮਾਹਿਰਾਂ ਪਵਨ ਅਤੇ ਸੁਰੇਸ਼ ਨੂੰ ਦਿੱਲੀ ਤੋਂ ਬੁਲਾਇਆ ਗਿਆ ਸੀ। ਇਸ ਹਾਦਸੇ ਵਿਚ ਸੁਰੇਸ਼ ਬੋਰਵੈੱਲ ਦੀ ਮਸ਼ੀਨ ਦੀ ਸਫਾਈ ਕਰਦਿਆਂ ਮਿੱਟੀ ਦੀਆਂ ਢਿੱਗਾਂ ਡਿਗਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ।

ਇਹ ਕੰਮ ਕਰ ਰਹੀ ਕੰਪਨੀ ਕੋਲ 25 ਸਾਲ ਦਾ ਤਜਰਬਾ ਸੀ ਅਤੇ ਟੈਕਨੀਕਲ ਕਰਮਚਾਰੀ ਪੂਰੇ ਬਚਾਅ ਉਪਕਰਨਾਂ ਨਾਲ ਲੈਸ ਬੋਰਵੈੱਲ ‘ਤੇ ਗਏ ਤਾਂ ਬੋਰ ਦੀ ਸਫਾਈ ਕਰਦੇ ਸਮੇਂ ਅਚਾਨਕ ਹੋਏ ਹਾਦਸੇ ‘ਚ ਕਰਮਚਾਰੀ ਸੁਰੇਸ਼ ਕਰੀਬ 20 ਮੀਟਰ ਹੇਠਾਂ ਫਸ ਗਿਆ।
ਨੈਸ਼ਨਲ ਹਾਈਵੇਅ ਅਥਾਰਟੀ ਤੋਂ ਸੂਚਨਾ ਮਿਲਣ ਤੋਂ ਬਾਅਦ ਤੁਰੰਤ ਕਾਰਵਾਈ ਕਰਦਿਆਂ NDRF ਦੀ ਟੀਮ ਨੂੰ ਰਾਹਤ ਕਾਰਜਾਂ ਲਈ ਤਾਇਨਾਤ ਕੀਤਾ ਗਿਆ।

ਇਸ ਤੋਂ ਇਲਾਵਾ ਮਿੱਟੀ ਕੱਢਣ ਲਈ ਭਾਰੀ ਮਸ਼ੀਨਰੀ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ, ਇਸ ਦੇ ਨਾਲ ਹੀ ਸਿਹਤ ਵਿਭਾਗ ਵੱਲੋਂ ਐਂਬੂਲੈਂਸ ਅਤੇ ਮੈਡੀਕਲ ਟੀਮ ਵੀ ਤਾਇਨਾਤ ਕੀਤੀ ਗਈ ਹੈ।