
ਜਲੰਧਰ /SS ਚਾਹਲ
ਜਲੰਧਰ ਸ਼ਹਿਰ ਦੇ ਮਸ਼ਹੂਰ ਵਾਰਡ 64 ਦੇ ਕਾਂਗਰਸੀ ਕੌਂਸਲਰ ਸੁਸ਼ੀਲ ਕਾਲੀਆ ਵਿੱਕੀ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਆਗੂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। ਕਾਲੀਆ ਨੇ ਖੁਦਕੁਸ਼ੀ ਤੋਂ ਪਹਿਲਾਂ ਇੱਕ ਨੋਟ ਲਿਖਿਆ ਸੀ ਜਿਸ ਵਿੱਚ ਉਸਨੇ ਆਪਣੀ ਮੌਤ ਲਈ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਕੁਝ ਨੇਤਾਵਾਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ।
ਇਸ ਮਾਮਲੇ ਦੀ ਜਾਂਚ ਤੋਂ ਬਾਅਦ ਅੱਜ ਪੁਲੀਸ ਨੇ ਭਗਤ ਸਿੰਘ ਕਲੋਨੀ ਵਾਸੀ ਰਾਜ ਕੁਮਾਰ ਸ਼ਰਮਾ ਨੂੰ ਰਾਊਂਡਅੱਪ ਕਰ ਲਿਆ ਹੈ। ‘ਆਪ’ ਆਗੂ ਦੇ ਹਿਰਾਸਤ ‘ਚ ਜਾਂਦੇ ਹੀ ਹੋਰਨਾਂ ਕੇਸਾਂ ‘ਚ ਨਾਮਜ਼ਦ ਲੋਕਾਂ ਦੇ ਆਗੂਆਂ ‘ਚ ਹੜਕੰਪ ਮੱਚ ਗਿਆ ਹੈ | ਕਾਂਗਰਸ ਦਾ ਹੱਥ ਛੱਡ ਕੇ ਝਾੜੂ ਫੜਨ ਵਾਲੇ ਰਾਜਕੁਮਾਰ ਨੂੰ ਛੁਡਾਉਣ ਲਈ ਜਲੰਧਰ ਉੱਤਰੀ ‘ਆਪ’ ਦੇ ਕਈ ਅਹੁਦੇਦਾਰ ਥਾਣਾ ਡਿਵੀਜ਼ਨ ਨੰਬਰ 1 ਪੁੱਜੇ ਹਨ।