
ਜਲੰਧਰ, ਐਚ ਐਸ ਚਾਵਲਾ।
ਡਾ. ਐਸ . ਭੂਪਤੀ IPS ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਬਲਵਿੰਦਰ ਸਿੰਘ ( PPS ) -ADCP – 1 ਅਤੇ ਸ਼੍ਰੀ ਨਿਰਮਲ ਸਿੰਘ ( PPS ) – ACP Central ਦੀਆਂ ਹਦਾਇਤਾਂ ਤੇ SI ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਡਵੀਜਨ ਨੰ 2 ਜਲੰਧਰ ਦੀ ਦੇਖ ਰੇਖ ਹੇਠ ਕਤਲ ਕੇਸ ਵਿੱਚ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕਰਕੇ ਮੁਕੱਦਮਾ ਟਰੇਸ ਕੀਤਾ ਗਿਆ ਹੈ ।
ਥਾਣਾ ਡਵੀਜ਼ਨ ਨੰ 2 ਜਲੰਧਰ ਦੇ ਏਰੀਆ ਮਾਮੇ ਦਾ ਢਾਬਾ ਨੇੜੇ ਵਰਕਸ਼ਾਪ ਚੌਂਕ ਜਲੰਧਰ ਮਿਤੀ 14.11.2022 ਨੂੰ ਵਕਤ ਕ੍ਰੀਬ 9.30 ਪੀ.ਐਮ ਵਜੇ ਦੋ ਲੜਕੇ ਜਿਹਨਾ ਦਾ ਨਾਮ ਵੰਸ਼ ਤੇ ਕੁਨਾਲ ਸੀ ਨਾਲ ਨਾਮਲੂਮ ਵਿਅਕਤੀਆਂ ਵੱਲੋਂ ਕੁੱਟਮਾਰ ਕੀਤੀ ਗਈ ਸੀ ਜੋ ਦੋਨਾ ਲੜਕਿਆਂ ਕੁਨਾਲ ਤੇ ਵੰਸ਼ ਨੂੰ ਜਖਮੀ ਹੋਣ ਕਾਰਨ ਜਿਹਨਾ ਵਿੱਚੋ ਕੁਨਾਲ ਨੂੰ ਅਰਮਾਨ ਹਸਪਤਾਲ ਜਲੰਧਰ ਅਤੇ ਵੰਸ਼ ਨੂੰ ਸਿਵਲ ਹਸਪਤਾਲ ਜਲੰਧਰ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ , ਜੋ ਇਸ ਕੁੱਟਮਾਰ ਸਬੰਧੀ ਥਾਣਾ ਡਵੀਜ਼ਨ ਨੰ 2 ਜਲੰਧਰ ਵਿੱਚ ਮੁਕੱਦਮਾ ਨੰ 167 ਮਿਤੀ 14.11.2022 ਅੱਧ 307,323,34 IPC ਥਾਣਾ ਡਵੀਜ਼ਨ ਨੰ 2 ਜਲੰਧਰ ਦਰਜ ਰਜਿਸਟਰ ਕੀਤਾ ਗਿਆ ਸੀ , ਦੌਰਾਨੇ ਤਫਤੀਸ਼ ਮੁਕੱਦਮਾ ਵਿੱਚ 4 ਮੁਲਜਮ ਜਿਹਨਾ ਵਿੱਚ ਸ਼ਮਸ਼ੇਰ ਸਿੰਘ ਉਰਫ ਸ਼ੇਰਾ , ਸ਼ਿਵਾ , ਦੀਪਕ ਅਤੇ ਗੋਰਾ ਨੂੰ ਨਾਮਜ਼ਦ ਕੀਤਾ ਗਿਆ ਸੀ।
ਜੋ ਮਿਤੀ 16.11.2022 ਨੂੰ ਲੜਾਈ ਵਿੱਚ ਜਖਮੀ ਕੁਨਾਲ ਜੋ ਅਰਮਾਨ ਹਸਪਤਾਲ ਜਲੰਧਰ ਦਾਖਲ ਸੀ ਦੀ ਦੌਰਾਨੇ ਇਲਾਜ ਮੌਤ ਹੋ ਗਈ , ਜਿਸ ਤੋਂ ਮੁਕੱਦਮਾ ਵਿੱਚ ਜੁਰਮ 302 ਭ ਦੰ ਦਾ ਵਾਧਾ ਕੀਤਾ ਗਿਆ , ਜੋ ਮੁਕੰਦਮਾ ਹਜਾ ਵਿੱਚ ਦੋਸ਼ੀ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਪੁੱਤਰ ਰਛਪਾਲ ਸਿੰਘ ਵਾਸੀ ਗੋਪਾਲ ਨਗਰ ਜਲੰਧਰ ਨੂੰ ਮਿਤੀ 15.11.2022 ਨੂੰ ਗ੍ਰਿਫਤਾਰ ਕੀਤਾ ਗਿਆ , ਜੋ ਮੁਕੱਦਮਾ ਦੇ ਦੋਸ਼ੀ ਸ਼ਿਵਾ ਅਤੇ ਦੀਪਕ ਜੋ ਉੱਤਰ ਪ੍ਰਦੇਸ਼ ਦੇ ਪੱਕੇ ਰਹਿਣ ਵਾਲੇ ਸਨ ਜੋ ਵਾਰਦਾਤ ਕਰਨ ਤੋ ਬਾਅਦ ਉੱਤਰ ਪ੍ਰਦੇਸ਼ ਚਲੇ ਗਏ ਸਨ , ਜੋ ਥਾਣਾ ਡਵੀਜ਼ਨ ਨੰਬਰ 2 ਜਲੰਧਰ ਵੱਲੋ SI ਹਰਜੀਤ ਸਿੰਘ ਦੀ ਅਗਵਾਈ ਵਿੱਚ ਅਰੋਪੀਆਂ ਦੀ ਤਲਾਸ਼ ਲਈ ਪੁਲਿਸ ਪਾਰਟੀ ਨੂੰ ਜਿਲਾ ਬਹਿਰਾਈਜ਼ ਉੱਤਰ ਪ੍ਰਦੇਸ਼ ਰਵਾਨਾ ਕੀਤੀ ਗਈ ਜੋ ਅਰੋਪੀ ਸ਼ਿਵਾ ਅਤੇ ਦੀਪਕ ਸ਼ਰਮਾ ਨੂੰ ਪਿੰਡ ਗੁਜਰਾਘਾਟ ਜਿਲਾ ਬਹਿਰਾਈਜ਼ ਥਾਣਾ ਵਿਸ਼ੇਸ਼ਵਰਗੰਜ ਯੂ.ਪੀ ਤੋ ਮਿਤੀ 19.11.2022 ਨੂੰ ਗ੍ਰਿਫਤਾਰ ਕਰਕੇ ਟਰਾਂਜੈਕਸ਼ਨ ਰਿਮਾਂਡ ਹਾਸਲ ਕਰਕੇ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ 02 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ । ਜਿਹਨਾ ਪਾਸੋਂ ਮੁੱਕਦਮਾ ਹਜਾ ਸਬੰਧੀ ਪੁੱਛਗਿਛ ਕੀਤੀ ਜਾ ਰਹੀ ਹੈ। ਗੁਰਪ੍ਰੀਤ ਉਰਫ ਗੋਰਾ ਪੁੱਤਰ ਚੰਦਨ ਪ੍ਰਕਾਸ਼ ਵਾਸੀ ਐਨ ਐਨ 23 ਗੋਪਾਲ ਨਗਰ ਜਲੰਧਰ ਨੂੰ ਗ੍ਰਿਫਤਾਰ ਕਰਨਾ ਅਜੇ ਬਾਕੀ ਹੈ।