India

ਮੁੱਖ ਮੰਤਰੀ ਦਾ ਜਹਾਜ਼ ਹਵਾ ਵਿੱਚ ਅਟਕਿਆ, ਪ੍ਰਸ਼ਾਸਨ ਚ ਮੱਚੀ ਹਫੜਾ-ਦਫੜੀ

Chief Minister's plane gets stuck in the air, chaos erupts in the administration

Chief Minister’s plane gets stuck in the air, chaos erupts in the administration

ਪ੍ਰਸ਼ਾਸਨ ਵਿਚਾਲੇ ਉਸ ਸਮੇਂ ਹਾਹਾਕਾਰ ਮੱਚ ਗਿਆ, ਜਦੋਂ ਮੁੱਖ ਮੰਤਰੀ ਦਾ ਜਹਾਜ਼ ਅਸਮਾਨ ਵਿੱਚ ਹੀ ਘੁੰਮਦਾ ਰਹਿ ਗਿਆ। ਦਰਅਸਲ, ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਦਾ ਹੈਲੀਕਾਪਟਰ ਹਾਜੀਪੁਰ ਦੇ ਅਕਸ਼ੈਵਤ ਰਾਏ ਸਟੇਡੀਅਮ ਤੋਂ ਉਡਾਣ ਭਰਨ ਤੋਂ ਬਾਅਦ ਕਰੀਬ 7 ਮਿੰਟ ਤੱਕ ਹਵਾ ‘ਚ ਉਸੇ ਖੇਤਰ ‘ਚ ਘੁੰਮਦਾ ਰਿਹਾ। ਇਸ ਦੌਰਾਨ ਸਟੇਡੀਅਮ ਦੇ ਅਹਾਤੇ ਵਿੱਚ ਮੌਜੂਦ ਲੋਕਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿੱਚ ਕੁਝ ਸਮੇਂ ਲਈ ਚਿੰਤਾ ਦਾ ਮਾਹੌਲ ਬਣਿਆ ਰਿਹਾ।  ਸ਼ੱਕ ਹੈ ਕਿ ਹੈਲੀਕਾਪਟਰ ਵਿੱਚ ਕੋਈ ਤਕਨੀਕੀ ਖਰਾਬੀ ਆ ਗਈ ਹੋ ਸਕਦੀ ਹੈ, ਹਾਲਾਂਕਿ ਇਸ ਘਟਨਾ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਫਿਰ ਵੀ ਹੈਲੀਕਾਪਟਰ ਨੂੰ ਅਚਾਨਕ ਹਵਾ ਵਿਚ ਝੂਲਦਾ ਵੇਖ, ਉਥੇ ਹਰ ਕੋਈ ਸਹਿਮ ਗਿਆ।

Back to top button