JalandharPunjab

ਜਲੰਧਰ ਪੁਲਿਸ ਵਲੋਂ ਕਤਲ ਦਾ ਦੋਸ਼ੀ 4 ਘੰਟਿਆਂ ਦੇ ਅੰਦਰ ਗ੍ਰਿਫਤਾਰ

ਜਲੰਧਰ, ਐਚ ਐਸ ਚਾਵਲਾ।

ਸ. ਗੁਰਸ਼ਰਨ ਸਿੰਘ ਸੰਧੂ , IPS ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼੍ਰੀ ਬਲਵਿੰਦਰ ਸਿੰਘ ( IPS ) -ADCP – 1 ਅਤੇ ਸ਼੍ਰੀ ਅਸ਼ਵਨੀ ਕੁਮਾਰ ACP Central ਦੀਆ ਹਦਾਇਤਾਂ ਪਰ ਐਸ.ਆਈ ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਡਵੀਜ਼ਨ ਨੰ 2 ਜਲੰਧਰ ਵੱਲੋਂ ਸੁਖਦੇਵ ਸਿੰਘ ਦੇ ਹੋਏ ਕਤਲ ਦੇ ਦੋਸ਼ੀ ਨੂੰ 4 ਘੰਟਿਆਂ ਦੇ ਅੰਦਰ – ਅੰਦਰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ।

ਮਿਤੀ 30.08.2022 ਨੂੰ ਦਵਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਹੇਲਰਾ ਜਿਲਾ ਜਲੰਧਰ ਹਾਲ ਵਾਸੀ ਮਕਾਨ ਨੰਬਰ 22 ਬੀ ਸਰਾਭਾ ਨਗਰ ਜਲੰਧਰ ਨੇ ਤੜਕ ਕ੍ਰੀਬ 3.30 ਵਜੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਉਸਦਾ ਵੱਡਾ ਭਰਾ ਸੁਖਦੇਵ ਸਿੰਘ ਮਕਾਨ ਨੰਬਰ 266 , ਨਿਊ ਹਰਦੇਵ ਨਗਰ , ਜਲੰਧਰ ਵਿਖੇ ਰਹਿੰਦਾ ਸੀ । ਜਿਸ ਦੀ ਪਤਨੀ ਆਪਣੇ ਦੋਵਾਂ ਲੜਕਿਆਂ ਸਮੇਤ ਮਨੀਲਾ ਵਿਖੇ ਰਹਿੰਦੀ ਹੈ । ਉਸਦਾ ਭਰਾ ਇਕੱਲਾ ਹੀ ਇਸ ਘਰ ਵਿੱਚ ਰਹਿੰਦਾ ਸੀ । ਜੋ ਅੱਜ ਉਸਦਾ ਭਰਾ ਸੁਖਦੇਵ ਸਿੰਘ ਦੇ ਜਸਪ੍ਰੀਤ ਸਿੰਘ ਪੁੱਤਰ ਰਵਿੰਦਰ ਸਿੰਘ ਸੋਹਲ ਵਾਸੀ ਨੰਗਲ ਸਪਰੋੜ , ਫਗਵਾੜਾ ਵਲੋਂ ਕਤਲ ਕਰ ਦਿੱਤਾ ਗਿਆ ਹੈ।

ਜਿਸ ਤੇ ਮੁਕੱਦਮਾ ਨੰਬਰ 128 ਮਿਤੀ 30-04-2022 ਅ / ਧ 302 ਦਰਜ ਕਰਕੇ ਦੋਸ਼ੀ ਨੂੰ ਫੜਨ ਲਈ ਪੁਲਿਸ ਪਾਰਟੀਆਂ ਨੂੰ ਵੱਖ ਵੱਖ ਦੇਸ਼ਾਂ ਵੱਲ ਰਵਾਨਾ ਕਰ ਦਿੱਤਾ ਗਿਆ ਤਾਂ 4 ਘੰਟਿਆ ਦੇ ਅੰਦਰ ਅੰਦਰ ਦੋਸ਼ੀ ਜਸਪ੍ਰੀਤ ਸਿੰਘ ਨੂੰ ਗਾਂਧੀ ਵਨੀਤਾ ਆਸ਼ਰਮ ਨੇੜੇ ਕਪੂਰਥਲਾ ਚੌਕ ਤੋਂ ਗ੍ਰਿਫਤਾਰ ਕਰ ਲਿਆ। ਜਿਸ ਤੋਂ ਮੁੱਢਲੀ ਪੁੱਛਗਿੱਛ ਕਰਨ ਤੇ ਇਹ ਗੱਲ ਸਾਹਮਣੇ ਆਈ ਕਿ ਜਸਪ੍ਰੀਤ ਸਿੰਘ ਜੋ ਨਸ਼ੇ ਕਰਨ ਦਾ ਆਦੀ ਸੀ ਅਤੇ ਉਹ ਪਹਿਲਾਂ ਵੀ ਨਸ਼ੇ ਦੀ ਪੂਰਤੀ ਕਰਨ ਲਈ ਆਪਣੇ ਫੁਫੜ ਸੁਖਦੇਵ ਸਿੰਘ ਪਾਸੋਂ ਧੱਕੇ ਨਾਲ ਪੈਸੇ ਲੈ ਕੇ ਜਾਂਦਾ ਸੀ । ਅੱਜ ਸੁਖਦੇਵ ਸਿੰਘ ਵੱਲੋਂ ਪੈਸੇ ਨਾ ਦੇਣ ਤੇ ਉਸ ਨੇ ਆਪਣੇ ਫੁਫੜ ਸੁਖਦੇਵ ਸਿੰਘ ਦਾ ਕਤਲ ਕਰ ਦਿੱਤਾ।

Leave a Reply

Your email address will not be published.

Back to top button