Jalandhar

ਜਲੰਧਰ ਪੁਲਿਸ ਵਲੋਂ ਖ਼ਤਰਨਾਕ ਗੈਂਗਸਟਰ ਗ੍ਰਿਫਤਾਰ,ਹੋਏ ਵੱਡੇ ਖ਼ੁਲਾਸੇ

Jalandhar police arrested a dangerous gangster, big revelations

Jalandhar police arrested a dangerous gangster, big revelations

ਇਰਾਦਾ-ਏ-ਕਤਲ ਦੇ ਕੇਸ ’ਚ ਫਰਾਰ ਚੱਲ ਰਹੇ ਖ਼ਤਰਨਾਕ ਗੈਂਗਸਟਰ ਵਿਜੇ ਮਸੀਹ ਜਿਸ ’ਤੇ 2 ਦਰਜਨ ਦੇ ਕਰੀਬ ਹਥਿਆਰ ਅਤੇ ਨਸ਼ਾ ਸਮੱਗਲਿੰਗ ਦੇ ਕੇਸ ਦਰਜ ਹਨ, ਨੂੰ ਬੀਤੇ ਦਿਨ ਸੀ. ਆਈ. ਏ. ਸਟਾਫ਼ ਜਲੰਧਰ ਦਿਹਾਤੀ ਦੇ ਮੁਖੀ ਇੰਸ. ਪੁਸ਼ਪ ਬਾਲੀ ਨੇ ਪੁਲਸ ਕਪਤਾਨ (ਇਨਵੈਸਟੀਗੇਸ਼ਨ) ਜਸਰੂਪ ਕੌਰ ਦੀ ਅਗਵਾਈ ’ਚ ਤੇਹਿੰਗ ਚੁੰਗੀ ਨੇੜਿਓਂ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਉਕਤ ਗੈਂਗਸਟਰ ਨੇ ਫਰਾਰ ਹੋਣ ਤੋਂ ਬਾਅਦ ਆਪਣੇ ਗੈਂਗ ਦੇ ਲੜਕਿਆਂ ਨਾਲ ਲੋਕਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਕੇ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ’ਚ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ ਸੀ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਜਲੰਧਰ ਦਿਹਾਤੀ ਅੰਕੁਰ ਗੁਪਤਾ ਨੇ ਦੱਸਿਆ ਕਿ ਫਿਲੌਰ ਦੇ ਮੁਹੱਲਾ ਉੱਚੀ ਘਾਟੀ ਦਾ ਰਹਿਣ ਵਾਲਾ ਖ਼ਤਰਨਾਕ ਗੈਂਗਸਟਰ ਵਿਜੇ ਮਸੀਹ ਪੁੱਤਰ ਜੋਜੀ ਮਸੀਹ ਨੇ ਡੇਢ ਮਹੀਨਾ ਪਹਿਲਾਂ ਆਪਣੇ ਗੈਂਗ ਦੇ 10-12 ਸਾਥੀਆਂ ਨਾਲ ਮਿਲ ਕੇ ਅਨੀਸ਼ ਪੁੱਤਰ ਮਨੀ ਨੂੰ ਮਾਰਨ ਦੇ ਇਰਾਦੇ ਨਾਲ ਨਾਜਾਇਜ਼ ਪਿਸਤੌਲ ਨਾਲ ਗੋਲ਼ੀਆਂ ਚਲਾਈਆਂ ਸਨ, ਜਿਸ ’ਤੇ ਫਿਲੌਰ ਪੁਲਸ ਨੇ ਵਿਜੇ ਮਸੀਹ ਅਤੇ ਉਸ ਦੇ ਸਾਥੀਆਂ ’ਤੇ ਇਰਾਦਾ ਕਤਲ ਦਾ ਪਰਚਾ ਦਰਜ ਕੀਤਾ ਸੀ, ਜਿਸ ਤੋਂ ਬਾਅਦ ਤੋਂ ਇਹ ਗੈਂਗ ਫਰਾਰ ਚੱਲ ਰਿਹਾ ਸੀ।

ਉਨ੍ਹਾਂ ਨੇ ਦੱਸਿਆ ਕਿ ਗੈਂਗਸਟਰ ਵਿਜੇ ਨੇ ਫਰਾਰ ਹੋਣ ਦੌਰਾਨ ਆਪਣੇ ਗੈਂਗ ਦੀਆਂ ਸਰਗਰਮੀਆਂ ਹੋਰ ਤੇਜ਼ ਕਰ ਦਿੱਤੀਆਂ। ਆਏ ਦਿਨ ਲੋਕਾਂ ’ਚ ਦਹਿਸ਼ਤ ਫੈਲਾਉਣ ਲਈ ਇਹ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ। ਦੋ ਹਫ਼ਤੇ ਪਹਿਲਾਂ ਹੀ ਇਸ ਨੇ 2 ਸਾਬਕਾ ਕੌਂਸਲਰਾਂ ਰਣਜੀਤ ਅਤੇ ਸੁਰਿੰਦਰ ਡਾਬਰ ਨੂੰ ਵੀ ਮਾਰਨ ਦੀ ਧਮਕੀ ਦਿੱਤੀ ਸੀ। ਉਕਤ ਗੈਂਗ ਦੀਆਂ ਆਏ ਦਿਨ ਉਨ੍ਹਾਂ ਕੋਲ ਸ਼ਿਕਾਇਤਾਂ ਪੁੱਜ ਰਹੀਆਂ ਸਨ।

ਇਸ ਗੈਂਗ ਅਤੇ ਇਸ ਦੇ ਸਰਗਣਾ ਨੂੰ ਕਾਬੂ ਕਰਨ ਲਈ ਖਾਸ ਤੌਰ ’ਤੇ ਆਈ. ਪੀ. ਐੱਸ. ਮੈਡਮ ਜਸਬੀਰ ਕੌਰ ਬਾਠ, ਉਪ ਪੁਲਸ ਕਪਤਾਨ (ਇਨਵੈਸਟੀਗੇਸ਼ਨ) ਲਖਬੀਰ ਸਿੰਘ ਦੀ ਅਗਵਾਈ ’ਚ ਸੀ. ਆਈ. ਏ. ਜਲੰਧਰ ਦੇ ਮੁਖੀ ਇੰਸ. ਪੁਸ਼ਪ ਬਾਲੀ ਦੀ ਇਕ ਵਿਸ਼ੇਸ਼ ਟੀਮ ਤਿਆਰ ਕੀਤੀ, ਜੋ ਲਗਾਤਾਰ ਇਸ ਗੈਂਗ ਨੂੰ ਫੜਨ ਲਈ ਇਨ੍ਹਾਂ ਦੇ ਪਿੱਛੇ ਲੱਗੀ ਹੋਈ ਸੀ। ਇੰਸਪੈਕਟਰ ਬਾਲੀ ਨੂੰ ਸੂਚਨਾ ਮਿਲੀ ਕਿ ਗੈਂਗਸਟਰ ਵਿਜੇ ਤੇਹਿੰਗ ਚੁੰਗੀ ਕੋਲੋਂ ਗੁਜ਼ਰਨ ਵਾਲਾ ਹੈ। ਉਨ੍ਹਾਂ ਨੇ ਆਪਣੀ ਪੁਲਸ ਪਾਰਟੀ ਨਾਲ ਜਾਲ ਵਿਛਾ ਕੇ ਵਿਜੇ ਮਸੀਹ ਨੂੰ ਕਾਬੂ ਕਰ ਲਿਆ, ਜਿਸ ਨੂੰ ਅਦਾਲਤ ’ਚ ਪੇਸ਼ ਕਰ ਕੇ 2 ਦਿਨ ਦੇ ਰਿਮਾਂਡ ’ਤੇ ਲਿਆ ਗਿਆ ਹੈ।

Back to top button