
CP ਸੰਧੂ ਅਤੇ DCP ਗੁਪਤਾ ਨੇ ਸਾਰੇ ਪੁਆਇੰਟਾਂ ਤੇ ਖੁਦ ਜਾ ਕੇ ਬਰੀਕੀ ਨਾਲ ਲਈ ਸੁਰੱਖਿਆ ਸਬੰਧੀ ਜਾਣਕਾਰੀ
ਜਲੰਧਰ, ਐਚ ਐਸ ਚਾਵਲਾ।
ਕਨਿਸ਼ਨਰੇਟ ਪੁਲਿਸ ਜਲੰਧਰ ਵਲੋਂ ਦੁਸਹਿਰਾ ਤਿਓਹਾਰ ਮੌਕੇ ਸ਼ਹਿਰ ‘ਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ। ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਸ. ਗੁਰਸ਼ਰਨ ਸਿੰਘ ਸੰਧੂ IPS , ਸ਼੍ਰੀ ਅੰਕੁਰ ਗੁਪਤਾ IPS , DCP ਲਾਅ ਐਡ ਆਡਰ, ਜਲੰਧਰ ਦੇ ਬਲਟਨ ਪਾਰਕ ਅਤੇ ਜਲੰਧਰ ਕੈਂਟ ਦੁਸਹਿਰਾ ਗਰਾਊਂਡ ਵਿਖੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਪਹੁੰਚੇ।
ਇਹਨਾਂ ਪੁਲਿਸ ਅਧਿਕਾਰੀਆਂ ਵੱਲੋਂ ਸਾਰੇ ਪੁਆਇੰਟਾਂ ਤੇ ਖੁਦ ਜਾ ਕੇ ਬਰੀਕੀ ਨਾਲ ਸੁਰੱਖਿਆ ਸਬੰਧੀ ਜਾਣਕਾਰੀ ਲਈ ਗਈ। ਇਸ ਮੌਕੇ ਦੁਸਹਿਰਾ ਕਮੇਟੀ ਵਲੋਂ ਪੁਲਿਸ ਅਧਿਕਾਰੀਆਂ ਦਾ ਸਨਮਾਨ ਵੀ ਕੀਤਾ ਗਿਆ।
ਜਲੰਧਰ ਕੈਂਟ ਦੁਸਹਿਰਾ ਦੇ ਸੁਰੱਖਿਆ ਦੀ ਸੁਪਰਵੀਜ਼ਨ ਸ. ਜਸਕਰਨਜੀਤ ਸਿੰਘ ਤੇਜਾ, DCP ਇਨਵੈਸਟੀਗੇਸ਼ਨ ਅਤੇ ACP ਕੈਂਟ ਸ਼੍ਰੀ ਬਬਨਦੀਪ ਸਿੰਘ PPS ਕਰ ਰਹੇ ਸਨ, ਜਿਨ੍ਹਾਂ ਦੀ ਅਗਵਾਈ ਵਿੱਚ SHO ਕੈਂਟ ਰਾਕੇਸ਼ ਕੁਮਾਰ ਅਤੇ ਡਿਊਟੀ ਕਰ ਰਹੇ ਸਾਰੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਆਪਣੀ ਜਿੰਮੇਵਾਰੀ ਬਾਖੂਬੀ ਨਿਭਾਈ।