JalandharPunjab

ਜਲੰਧਰ ਪੁਲਿਸ ਵਲੋਂ ਬੀਤੇ ਦਿਨ ਹੋਏ ਕਤਲ ਅਤੇ ਚੌਕੀਦਾਰ ਨੂੰ ਅਗਵਾ ਕਰਨ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 3 ਦੋਸ਼ੀ ਗ੍ਰਿਫਤਾਰ

ਜਲੰਧਰ, ਐਚ ਐਸ ਚਾਵਲਾ।

ਸ਼੍ਰੀ ਕੁਲਦੀਪ ਸਿੰਘ ਚਾਹਲ, IPS, ਕਮਿਸ਼ਨਰ ਪੁਲਿਸ, ਜਲੰਧਰ ਜੀ ਵੱਲੋ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸ੍ਰੀ ਜਸਕਿਰਨਜੀਤ ਸਿੰਘ ਤੇਜਾ, PPS, DCP-Investigation, ਦੀ ਯੋਗ ਅਗਵਾਈ ਅਤੇ ਸ਼੍ਰੀ ਕੰਵਲਪ੍ਰੀਤ ਸਿੰਘ, PPS, ADCP-Inv., ਸ਼੍ਰੀ ਦਮਨਵੀਰ ਸਿੰਘ,PPS, ACP-North, ਸ਼੍ਰੀ ਪਰਮਜੀਤ ਸਿੰਘ, PPS ACP- Detective ਦੀ ਨਿਗਰਾਨੀ ਹੇਠ ਇੰਸ. ਇੰਦਰਜੀਤ ਸਿੰਘ ਇੰਚਾਰਜ ਸਪੈਸ਼ਲ ਅਪਰੇਸ਼ਨ ਯੂਨਿਟ ਅਤੇ ਥਾਣੇਦਾਰ ਜਤਿੰਦਰ ਸਿੰਘ ਮੁੱਖ ਅਫਸਰ ਥਾਣਾ ਡਵੀਜਨ ਨੰ. 1 ਜਲੰਧਰ ਵੱਲੋਂ ਜੁਆਇੰਟ ਅਪਰੇਸ਼ਨ ਕਰਦਿਆਂ ਮਿਤੀ 10,11.02.2023 ਦੀ ਦਰਮਿਆਨੀ ਰਾਤ ਨੂੰ ਮਕਸੂਦਾਂ ਮੰਡੀ ਜਲੰਧਰ ਵਿਖੇ ਸਵਤੰਤਰਜੀਤ ਸਿੰਘ ਉਰਫ ਸੱਤਾ ਉਮਰ 35 ਸਾਲ ਦੀ ਕੁੱਟਮਾਰ ਕਰਕੇ ਕਤਲ ਕਰਨ ਅਤੇ ਚੌਕੀਦਾਰ ਨੂੰ ਅਗਵਾ ਕਰਨ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਅਤੇ ਇੱਕ ਜੁਵਨਾਇਲ ਉਮਰ 16 ਸਾਲ ਨੂੰ ਕਾਬੂ ਕਰਕੇ ਇਹਨਾਂ ਪਾਸੋਂ ਵਾਰਦਾਤ ਵਿੱਚ ਵਰਤੇ 02 ਬੇਸਬੈਟ, ਇੱਕ ਰਾਡ ਲੋਹਾ ਅਤੇ 02 ਮੋਟਰਸਾਈਕਲ ਅਤੇ ਮ੍ਰਿਤਕ ਸਵਤੰਤਰਜੀਤ ਦਾ ਮੋਬਾਇਲ ਫੋਨ ਬ੍ਰਾਮਦ ਕਰਨ ਅਤੇ ਅਗਵਾਸ਼ੁਦਾ ਚੌਕੀਦਾਰ ਮੁਕੇਸ਼ ਕੁਮਾਰ ਪੁੱਤਰ ਰਾਮ ਲਾਲ ਵਾਸੀ ਗੁਰੂ ਨਾਨਕ ਨਗਰ ਨਾਗਰਾ ਨੂੰ ਬ੍ਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।

ਮੁੱਦਈ ਮੁੱਕਦਮਾ ਸ਼੍ਰੀ ਮੋਹਣ ਸਿੰਘ (ਰਿਟਾਇਰਡ ਕੈਪਟਨ) ਪੁੱਤਰ ਲੇਟ ਦਲੀਪ ਸਿੰਘ ਵਾਸੀ ਮਕਾਨ ਨੰ. 53-ਬੀ ਬੈਂਕ ਇੰਕਲੇਵ ਬੈਕ ਸਾਈਡ ਵੇਰਕਾ ਮਿਲਕ ਪਲਾਂਟ ਜਲੰਧਰ ਨੇ ਮਿਤੀ 11.02.2023 ਨੂੰ ਥਾਣੇਦਾਰ ਜਤਿੰਦਰ ਕੁਮਾਰ, ਮੁੱਖ ਅਫਸਰ ਥਾਣਾ ਡਵੀਜਨ ਨੰ. 1 ਜਲੰਧਰ ਪਾਸ ਬਿਆਨ ਕੀਤਾ ਕਿ ਉਸਦਾ ਲੜਕਾ ਸਵਤੰਤਰਜੀਤ ਸਿੰਘ ਉਰਫ ਸੱਤਾ ਉਮਰ 35 ਸਾਲ ਜੋ ਸਬਜੀ ਮੰਡੀ ਜਲੰਧਰ ਵਿੱਚ ਮੇਨ ਗੇਟ ਪਰ ਗੱਡੀਆਂ ਦੀਆਂ ਪਰਚੀਆਂ ਕੱਟਣ ਦਾ ਕੰਮ ਕਰਦਾ ਸੀ ਅਤੇ ਉਸਨੇ ਮੰਡੀ ਦੇ ਅੰਦਰ ਵੀ ਫੜਾ ਅਤੇ ਸਬਜੀ ਦੀਆਂ ਰੇਹੜੀਆਂ ਦੀ ਰਾਖੀ ਲਈ ਚੌਕੀਦਾਰ ਰੱਖੇ ਹੋਏ ਸਨ।ਨਿਤਸ਼ ਕੁਮਾਰ ਗੁੱਲੀ ਵਾਸੀ ਅਮਨ ਨਗਰ ਨਾਲ ਸਵਤੰਤਰਜੀਤ ਸਿੰਘ ਸੱਤੇ ਦਾ ਚੌਕੀਦਾਰ ਨੂੰ ਲੈ ਕੇ ਕੁਝ ਦਿਨ ਪਹਿਲਾਂ ਤਕਰਾਰ ਹੋਇਆ ਸੀ ਜੋ ਮੁੱਦਈ ਨੂੰ ਅੱਜ ਪਤਾ ਲੱਗਾ ਕਿ ਉਸਦੇ ਲੜਕੇ ਸਵਤੰਤਰਜੀਤ ਸਿੰਘ ਉਰਫ ਸੱਤਾ ਨੂੰ ਨਿਤਸ਼ ਕੁਮਾਰ ਉਰਫ ਗੁੱਲੀ, ਰਾਹੁਲ ਸੱਭਰਵਾਲ ਅਤੇ ਇਹਨਾਂ ਦੇ ਨਾਲ ਹੋਰ 2-3 ਵਿਅਕਤੀਆਂ ਵੱਲੋਂ ਸੱਟਾਂ ਮਾਰ ਕੇ ਕਤਲ ਕਰ ਦਿੱਤਾ ਹੈ।ਜਿਸ ਸਬੰਧੀ ਮੁੱਕਦਮਾ ਨੰ. 20 ਮਿਤੀ 11.02.2023 ਅ/ਧ 302,364,148,149 ਭ:ਦ ਥਾਣਾ ਡਵੀਜਨ ਨੰ. 1 ਜਲੰਧਰ ਵਿਖੇ ਦਰਜ ਰਜਿਸ਼ਟਰ ਹੈ।

ਇਸ ਕਤਲ ਦੀ ਵਾਰਦਾਤ ਨੂੰ ਟਰੇਸ ਕਰਨ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਇੰਸਪੈਕਟਰ ਇੰਦਰਜੀਤ ਸਿੰਘ, ਇੰਚਾਰਜ ਸਪੈਸ਼ਲ ਅਪਰੇਸ਼ਨ ਯੂਨਿਟ ਅਤੇ ਥਾਣੇਦਾਰ ਜਤਿੰਦਰ ਕੁਮਾਰ ਮੁੱਖ ਅਫਸਰ ਥਾਣਾ ਡਵੀਜਨ ਨੰ. 1 ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ।ਜਿਸ ਤਹਿਤ ਦੋਸੀਆਂਨ ਨੀਤਿਸ਼, ਹਿੰਮਾਂਸ਼ੂ ਅਤੇ ਰਾਹੁਲ ਸਭਰਵਾਲ ਨੂੰ ਮਿਤੀ 13.02.2023 ਨੂੰ ਜਵਾਲਾਪੁਰ ਹਰਿਦੁਆਰ ਉਤਰਾਖੰਡ ਤੋਂ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ (02 ਬੇਸਡੈਂਟ, ਇੱਕ ਰਾਡ ਲੋਹਾ ਅਤੇ ਵਾਰਦਾਤ ਵਿੱਚ ਵਰਤੇ ਗਏ 02 ਮੋਟਰਸਾਈਕਲ, ਮ੍ਰਿਤਕ ਸਵਤੰਤਰਜੀਤ ਦਾ ਮੋਬਾਇਲ ਫੋਨ ਬ੍ਰਾਮਦ ਕੀਤੇ ਗਏ ਅਤੇ ਇਸ ਵਾਰਦਾਤ ਵਿੱਚ ਉਕਤ ਦੋਸ਼ੀਆਂ ਨਾਲ ਸ਼ਾਮਲ ਇੱਕ ਜੁਵਨਾਇਲ ਉਮਰ 16 ਸਾਲ ਨੂੰ ਵੀ ਕਾਬੂ ਕੀਤਾ ਗਿਆ। ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਨ ਉਪਰੰਤ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਸ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Leave a Reply

Your email address will not be published.

Back to top button