JalandharPunjab

ਜਲੰਧਰ ਪੁਲਿਸ ਵਲੋਂ ਲੜਾਈ ਝਗੜੇ ਦੇ ਮਾਮਲੇ ‘ਚ ਲੋੜੀਂਦੇ 2 ਦੋਸ਼ੀ ਨਜਾਇਜ ਅਸਲੇ ਸਮੇਤ ਕਾਬੂ

ਜਲੰਧਰ, ਐਚ ਐਸ ਚਾਵਲਾ।

ਸ਼੍ਰੀ ਕੁਲਦੀਪ ਸਿੰਘ ਚਾਹਲ, IPS, ਕਮਿਸ਼ਨਰ ਪੁਲਿਸ, ਜਲੰਧਰ ਜੀ ਵੱਲੋ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸ੍ਰੀ ਜਸਕਿਰਨਜੀਤ ਸਿੰਘ ਤੇਜਾ, PPS, DCP-Investigation, ਦੀ ਨਿਗਰਾਨੀ ਅਤੇ ਸ਼੍ਰੀ ਕੰਵਲਪ੍ਰੀਤ ਸਿੰਘ, PPS, ADCP-Inv., ਸ਼੍ਰੀ ਪਰਮਜੀਤ ਸਿੰਘ, PPS ACP-Detective ਦੀ ਯੋਗ ਅਗਵਾਈ ਹੇਠ ਇੰਸਪੈਕਟਰ ਇੰਦਰਜੀਤ ਸਿੰਘ, ਇੰਚਾਰਜ ਐਸ.ਓ.ਯੂ. ਜਲੰਧਰ ਵੱਲੋਂ ਗੋਰਾ ਗਰੇਵਾਲ ਅਤੇ ਗੋਰਵ ਕਪਿਲਾ ਨੂੰ ਮਿਤੀ 08.02.2023 ਨੂੰ ਜੋਧੇਵਾਲ ਬਸਤੀ ਲੁਧਿਆਣਾ ਤੋਂ ਕਾਬੂ ਕਰਕੇ ਇਹਨਾਂ ਪਾਸੋਂ ਨਜਾਇਜ ਅਸਲਾ 02 ਪਿਸਟਲ .32 ਬੋਰ ਸਮੇਤ 05 ਰੌਦ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹਨਾਂ ਦੋਸ਼ੀਆਂ ਵੱਲੋਂ ਆਪਣੇ 04 ਹੋਰ ਸਾਥੀਆਂ ਨਾਲ ਮਿਲ ਕੇ ਮਿਤੀ 06.02.2023 ਨੂੰ ਸਤਨਾਮ ਲਾਲ ਪੁੱਤਰ ਹਰਬਿਲਾਸ ਵਾਸੀ ਮੁੱਹਲਾ ਰਵੀਦਾਸ ਨਗਰ ਮਕਸੂਦਾਂ ਜਲੰਧਰ ਦੇ ਘਰ ਜਬਰਦਸਤੀ ਦਾਖਲ ਹੋ ਕੇ ਸਤਨਾਮ ਸਿੰਘ ਪਰ ਦੋ ਫਾਇਰ ਮਾਰੇ ਸਨ ਅਤੇ ਇਸਦੇ ਲੜਕੇ ਨਵਜੋਤ ਸਿੰਘ ਉਰਫ ਨਿਤਿਨ ਦੇ ਵੀ ਸੱਟਾਂ ਮਾਰੀਆਂ ਸਨ, ਜਿਸ ਸਬੰਧੀ ਮੁੱਕਦਮਾ ਨੰ. 17 ਮਿਤੀ 07.02.2023 ਅਧੀ 307,452,323,148,149,506 ਭ:ਦ 25,27/54/59 ਅਸਲਾ ਐਕਟ ਥਾਣਾ ਡਵੀਜਨ ਨੰ. 1 ਜਲੰਧਰ ਦਰਜ ਰਜਿਸਟਰ ਹੈ।

ਮੁਦਈ ਮੁੱਕਦਮਾ ਸਤਨਾਮ ਲਾਲ ਪੁੱਤਰ ਹਰਬਿਲਾਸ ਵਾਸੀ ਬੀ-1/215 ਗਲੀ ਨੰ. 1, ਮੁੱਹਲਾ ਰਵੀਦਾਸ ਨਗਰ ਮਕਸੂਦਾਂ ਜਲੰਧਰ ਦਾ ਲੜਕਾ ਨਵਜੋਤ ਸਿੰਘ ਉਰਫ ਨਿਤਿਨ ਉਮਰ 21 ਸਾਲ ਜੋ ਵੀਡਿਓਗ੍ਰਾਫੀ ਦਾ ਕੰਮ ਕਰਦਾ ਹੈ, ਦੇ ਨਾਲ ਅਰਸਾ ਕਰੀਬ 01 ਮਹੀਨੇ ਪਹਿਲਾਂ ਗੋਰਾ ਗਰੇਵਾਲ ਅਤੇ ਇਸਦੇ ਹੋਰ ਸਾਥੀਆਂ ਦਾ ਮਕਸੂਦਾਂ ਚੌਕ ਜਲੰਧਰ ਵਿਖੇ ਝਗੜਾ ਹੋਇਆ ਸੀ। ਇਸ ਝਗੜੇ ਦੀ ਰੰਜਿਸ਼ ਵਿੱਚ ਮਿਤੀ 06.02.2023 ਨੂੰ ਵਕਤ ਕਰੀਬ 09 ਪੀ.ਐਮ. ਗੋਰਾ ਗਰੇਵਾਲ ਅਤੇ ਇਸਦੇ ਸਾਥੀਆਂ ਹਰਮਿੰਦਰ ਸੰਧੂ, ਗੋਰਵ ਕਪਿਲਾ, ਰਣਵੀਰ ਉਰਫ ਬੱਬੂ, ਜਰਮਨ ਬੱਲ ਅਤੇ ਰੋਬਿਨ ਜੋ ਕਿ ਮੋਟਰ ਸਾਈਕਲਾਂ ਪਰ ਸਵਾਰ ਹੋ ਕੇ ਆਏ, ਜਿਹਨਾਂ ਨੇ ਜਬਰਦਸਤੀ ਮੁੱਦਈ ਮੁੱਕਦਮਾ ਦੇ ਘਰ ਅੰਦਰ ਦਾਖਲ ਹੋ ਕੇ ਗੋਰਾ ਗਰੇਵਾਲ ਨੇ ਆਪਣੇ ਦਸਤੀ ਪਿਸਟਲ ਨਾਲ 2 ਫਾਇਰ ਮੁੱਦਈ ਪਰ ਕੀਤੇ ਜੋ ਇੱਕ ਫਾਇਰ ਮੁੱਦਈ ਦੀ ਸੱਜੇ ਹੱਥ ਦੀ ਹਥੇਲੀ ਵਿੱਚ ਅਤੇ ਦੂਜਾ ਫਾਇਰ ਸੱਜੀ ਵੱਖੀ ਵਿੱਚ ਲੱਗਾ ਅਤੇ ਇਸਦੇ ਸਾਥੀਆਂ ਨੇ ਵੀ ਮੁੱਦਈ ਮੁੱਕਦਮਾ ਦੇ ਲੜਕੇ ਨਵਜੋਤ ਸਿੰਘ ਉਰਫ ਨਿਤਿਨ ਦੇ ਸੱਟਾਂ ਮਾਰੀਆਂ ਅਤੇ ਮੋਕਾ ਤੋਂ ਫਰਾਰ ਹੋ ਗਏ।

ਇਹਨਾਂ ਦੋਸ਼ੀਆਂ ਨੂੰ ਟਰੇਸ ਕਰਨ ਲਈ ਇੰਸਪੈਕਟਰ ਇੰਦਰਜੀਤ ਸਿੰਘ, ਇੰਚਾਰਜ ਸਪੈਸ਼ਲ ਅਪਰੇਸ਼ਨ ਯੂਨਿਟ ਅਤੇ ਹੋਰ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ।ਜਿਸ ਤਹਿਤ ਇੰਸ, ਇੰਦਰਜੀਤ ਸਿੰਘ ਵੱਲੋਂ ਦੋਸ਼ੀਆਂਨ ਗੋਰਾ ਗਰੇਵਾਲ ਅਤੇ ਗੋਰਵ ਕਪਿਲਾ ਨੂੰ ਮਿਤੀ 08.02.2023 ਨੂੰ ਲੁਧਿਆਣਾ ਤੋਂ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 02 ਪਿਸਟਲ .32 ਬੋਰ ਸਮੇਤ 05 ਜਿੰਦਾ ਰੌਂਦ ਬ੍ਰਾਮਦ ਕੀਤੇ ਗਏ। ਮੁੱਕਦਮਾ ਦੇ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ, ਜਿਹਨਾਂ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਵੇਗਾ।

ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਨ ਉਪਰੰਤ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਸ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Leave a Reply

Your email address will not be published.

Back to top button