
ਜਲੰਧਰ ‘ਚ ਰਾਜਸਥਾਨ ਦੀ ਕੰਸਟਰਕਸ਼ਨ ਕੰਪਨੀ ‘ਤੇ ਮਾਮਲਾ: ਬੋਰਵੈੱਲ ‘ਚ ਮਕੈਨਿਕ ਦੀ ਮੌਤ
ਜਲੰਧਰ ‘ਚ ਦਿੱਲੀ-ਕਟੜਾ ਐਕਸਪ੍ਰੈਸ ਵੇਅ ‘ਤੇ ਇਕ ਖੰਭੇ ‘ਤੇ ਕੰਮ ਕਰਦੇ ਸਮੇਂ ਕਰੀਬ 80 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗਣ ਕਾਰਨ ਮੌਤ ਹੋ ਜਾਣ ਵਾਲੇ ਮਕੈਨਿਕ ਸੁਰੇਸ਼ ਦੇ ਮਾਮਲੇ ‘ਚ ਪੁਲਸ ਨੇ ਕੰਪਨੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਥਾਣਾ ਕਰਤਾਰਪੁਰ ਦੀ ਪੁਲਿਸ ਨੇ ਬਾਲਾਜੀ ਕੰਸਟਰਕਸ਼ਨ ਕੰਪਨੀ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 304 ਤਹਿਤ ਕਤਲ ਦੇ ਦੋਸ਼ ਹੇਠ ਮਾਮਲਾ ਦਰਜ ਕਰ ਲਿਆ ਹੈ।

