JalandharPunjab

ਜਲੰਧਰ ਰੇਲਵੇ ਸਟੇਸ਼ਨ ਦੇ ਬਾਹਰ ਮਿਲੀ ਲਾਸ਼ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾਇਆ , ਦੋਸ਼ੀ ਗ੍ਰਿਫਤਾਰ

ਜਲੰਧਰ, ਐਸ ਐਸ ਚਾਹਲ / ਐਚ ਐਸ ਚਾਵਲਾ।

ਸ੍ਰੀ ਐਸ . ਭੂਪਤੀ IPS ਕਮਿਸ਼ਨਰ ਪੁਲਿਸ ਜਲੰਧਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਅੰਕੁਰ IPS . DCP Inv , ਸ਼੍ਰੀ ਕਮਲਪ੍ਰੀਤ ਸਿੰਘ PPS . ADCP Inv , ਸ਼੍ਰੀ ਪਰਮਜੀਤ ਸਿੰਘ PPS . ACP ਡਿਟੈਕਟਿਵ ਅਤੇ ਸ਼੍ਰੀ ਓਮ ਪ੍ਰਕਾਸ਼ DSP GRP ਦੀ ਨਿਗਰਾਨੀ ਹੇਠ ਕਾਰਵਾਈ ਕਰਦੇ ਹੋਏ INSP. ਇੰਦਰਜੀਤ ਸਿੰਘ ਇੰਚਾਰਜ ਐਂਟੀ ਨਾਰਕੋਟਿਕ ਸੈਲ ਕਮਿਸ਼ਨਰੇਟ ਜਲੰਧਰ ਦੀ ਟੀਮ ਅਤੇ SI ਅਸ਼ੋਕ ਕੁਮਾਰ ਮੁੱਖ ਅਫਸਰ ਥਾਣਾ GRP ਜਲੰਧਰ ਸਮੇਤ ਪੁਲਿਸ ਪਾਰਟੀ ਵੱਲੋਂ ਸਾਂਝੇ ਤੌਰ ਤੇ ਕਾਰਵਾਈ ਕਰਦੇ ਹੋਏ ਮੁਕੱਦਮਾ ਨੰ . 145 ਮਿਤੀ 15.11.2022 ਅਧ 302 , 201,34 PC ਥਾਣਾ GRP ਜਲੰਧਰ ਵਿੱਚ ਦੋਸ਼ੀ ਮੁਹੰਮਦ ਇਸ਼ਤਿਆਕ ਉਰਫ M D ਪੁੱਤਰ ਮੁਹੰਮਦ ਮੇਵਿਨ ਵਾਸੀ ਪਿੰਡ ਸਿਸਿਆ ਡਾਕਖਾਨਾ ਕਾਂਤ ਨਗਰ ਥਾਣਾ ਬਰਾਈ ਜ਼ਿਲ੍ਹਾਂ ਕਠਿਆਰ , ਬਿਹਾਰ ਹਾਲ ਵਾਸੀ ਪਿੰਡ ਗਦਈਪੁਰ ਮਾਰਕੀਟ ਜਲੰਧਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ ।

ਮਿਤੀ 15.11.2022 ਨੂੰ ਸੁਭਾ ਕਰੀਬ 7 ਵਜੇ ਸਿਟੀ ਸਟੇਸ਼ਨ ਜਲੰਧਰ ਦੇ ਸਾਹਮਣੇ ਬਣੇ ਪਾਰਕ ਕੋਲੋ ਇਕ ਬਰੀਫ ਕੇਸ ਵਿੱਚ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲਣ ਤੇ SI ਅਸ਼ੋਕ ਕੁਮਾਰ ਮੁੱਖ ਅਫਸਰ ਥਾਣਾ GRP ਜਲੰਧਰ ਵੱਲੋਂ ਮੁਕੱਦਮਾ ਨੰ 115 ਮਿਤੀ 15,11,2022 ਅਰਧ 302,201,34 IPC ਥਾਣਾ GRP ਜਲੰਧਰ ਦਰਜ ਰਜਿਸਟਰ ਕੀਤਾ ਗਿਆ ਸੀ । ਜੋ ਮ੍ਰਿਤਕ ਦੀ ਸ਼ਨਾਖਤ ਮੁਹੰਮਦ ਸ਼ਮੀਦ ਉਰਫ ਬਬਲੂ ਪੁੱਤਰ ਮੁਹੰਮਦ ਨੋਜ਼ੋ ਵਾਸੀ ਪਿੰਡ ਪੰਠਿਆ ਥਾਣਾ ਪੋਠਿਆਂ ਜ਼ਿਲ੍ਹਾਂ ਕਠਿਆਰ ਬਿਹਾਰ ਹਾਲ ਵਾਸੀ ਗਦਈਪੁਰ ਮਾਰਕੀਟ ਥਾਣਾ ਡਵੀਜ਼ਨ ਨੰ . 8 ਜਲੰਧਰ ਵਜੋਂ ਹੋਈ । ਦੋਸ਼ੀ ਮੁਹੰਮਦ ਇਸ਼ਤਿਆਕ ਉਰਫ M.D ਉਕਤ ਦੇ ਚਾਚੇ ਦੀ ਲੜਕੀ ਕੁਲਸਮ ਖਾਤੂਨ ਪਤਨੀ ਮੁਹੰਮਦ ਕੇਸਰ ਜੋ ਕਿ ਮ੍ਰਿਤਕ ਮੁਹੰਮਦ ਸ਼ਮੀਦ ਉਰਫ ਬਬਲੂ ਦੇ ਚਚੇਰੇ ਭਰਾ ਨਾਲ ਵਿਆਹੀ ਹੋਈ ਸੀ । ਜਿਸ ਦਾ ਸੋਹਰਾ ਪਰਿਵਾਰ ਉਸ ਨਾਲ ਕੁੱਟਮਾਰ ਕਰਕੇ ਉਸਨੂੰ ਤੰਗ ਪਰੇਸ਼ਾਨ ਕਰਦਾ ਸੀ ਅਤੇ 12 ਮਹੀਨੇ ਪਹਿਲਾ ਮ੍ਰਿਤਕ ਮੁਹੰਮਦ ਸ਼ਮੀਦ ਉਰਫ਼ ਬਬਲੂ ਉਕਤ ਨੇ ਵੀ ਉਸ ਦੇ ਚਾਚੇ ਦੀ ਲੜਕੀ ਦੀ ਪਿੰਡ ਜਾ ਕੇ ਕੁੱਟਮਾਰ ਕੀਤੀ ਸੀ । ਜਿਸ ਕਰਕੇ ਦੋਸ਼ੀ ਉਕਤ ਨੂੰ ਇਹ ਰੰਜਿਸ਼ ਸੀ ਕਿ ਮੇਰੀ ਚਚੇਰੀ ਭੈਣ ਦੇ ਨਾਲ ਬਬਲੂ ਨੇ ਕੁੱਟਮਾਰ ਕੀਤੀ ਹੈ । ਜਿਸ ਕਰਕੇ ਦੋਸ਼ੀ ਉਕਤ ਦੇ ਮਨ ਵਿੱਚ ਰੰਜਿਸ਼ ਸੀ । ਜਿਸ ਕਰਕੇ ਦੋਸ਼ੀ ਉਕਤ ਨੇ ਬਬਲੂ ਨੂੰ ਮਾਰਨ ਦੀ ਪਲੇਨਿੰਗ ਬਣਾਈ ਅਤੇ ਉਸਨੂੰ ਆਪਣੇ ਕਮਰੇ ਵਿੱਚ ਬੁਲਾ ਕੇ ਸ਼ਰਾਬ ਪਿਲਾਈ । ਜਦੋਂ ਬਬਲੂ ਉਕਤ ਸ਼ਰਾਬੀ ਹੋ ਗਿਆ ਤਾਂ ਕਰੀਬ ਰਾਤ ਦੇ 12:30 PM ਵਜੇ ਦੋਸ਼ੀ ਮੁਹੰਮਦ ਇਸ਼ਤਿਆਕ ਉਰਫ M.D ਉਕਤ ਨੇ ਮਫਰਲ ਨਾਲ ਬਬਲੂ ਉਕਤ ਦਾ ਗਲਾ ਘੁੱਟ ਕੇ ਉਸਨੂੰ ਮਾਰ ਦਿੱਤਾ ਅਤੇ ਉਸਦੀ ਲਾਸ਼ ਅਟੈਚੀ ਵਿੱਚ ਪਾ ਕੇ ਸਵੇਰੇ ਤੜਕੇ ਆਟੋ ਕਿਰਾਏ ਪਰ ਲੈ ਕੇ ਰੇਲਵੇ ਸਟੇਸ਼ਨ ਜਲੰਧਰ ਉਸਦੀ DEAD BODY ਟਰੇਨ ਵਿੱਚ ਰੱਖਣ ਲਈ ਗਿਆ ਸੀ ਤਾਂ ਕਿ ਉਸ ਦਾ ਪਤਾ ਨਾ ਲੱਗ ਸਕੇ , ਪਰ ਰੇਲਵੇ ਸਟੇਸ਼ਨ ਤੇ ਪੁਲਿਸ ਹੋਣ ਕਾਰਨ ਡਰਦਾ ਮਾਰਾ DEAD BODY ਵਾਲੇ ਅਟੇਚੀ ਨੂੰ ਰੇਲਵੇ ਸਟੇਸ਼ਨ ਜਲੰਧਰ ਦੇ ਸਾਹਮਣੇ ਪਾਰਕ ਵਿੱਚ ਹੀ ਰੱਖ ਕੇ ਵਾਪਸ ਆ ਗਿਆ । ਜਿਸ ਦੀ ਤਫਤੀਸ਼ ACP ਡਿਟੈਕਟਿਵ ਕਮਿਸ਼ਨਰੇਟ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ INSP . ਇੰਦਰਜੀਤ ਸਿੰਘ ਇੰਚਾਰਜ ਐਂਟੀ ਨਾਰਕੋਟਿਕ ਸੈਲ ਕਮਿਸ਼ਨਰੇਟ ਜਲੰਧਰ ਅਤੇ ਮੁੱਖ ਅਫਸਰ ਥਾਣਾ GRP ਜਲੰਧਰ ਵਲੋਂ ਸਾਂਝੇ ਤੌਰ ਤੇ ਕਾਰਵਾਈ ਕਰਦੇ ਹੋਏ ਗਰਬੀਪੁਰ ਮਾਰਕੀਟ ਤੋਂ ਦੋਸ਼ੀ ਮੁਹੰਮਦ ਇਸ਼ਤਿਆਕ ਉਰਫ M.D ਉਕਤ ਨੂੰ ਕਾਬੂ ਕਰਕੇ ਉਸ ਪਾਸੋਂ ਮ੍ਰਿਤਕ ਬਬਲੂ ਦਾ ਮੋਬਾਇਲ ਫੋਨ ਅਤੇ ਵਾਰਦਾਤ ਸਮੇਂ ਦੋਸ਼ੀ ਵੱਲੋਂ ਪਹਿਨੇ ਹੋਏ ਕੱਪੜੇ , ਉਸਦਾ ਮੋਬਾਇਲ ਫੋਨ ਅਤੇ ਬੈਂਕ ਦੀ ਕਾਪੀ ਬ੍ਰਾਮਦ ਕੀਤੇ । ਦੋਸ਼ੀ ਪਹਿਲਾ JMP ਫੈਕਟਰੀ ਵਿੱਚ ਕੰਮ ਕਰਦਾ ਸੀ ਅਤੇ ਹੁਣ ਦਿਹਾੜੀ ਕਰਦਾ ਸੀ । ਮ੍ਰਿਤਕ ਬਬਲੂ ਉਕਤ ਸ਼ੀਤਲ ਫਾਈਬਰ ਫੈਕਟਰੀ ਫੋਕਲ ਪੁਆਇੰਟ ਜਲੰਧਰ ਵਿੱਚ ਕਰੀਬ 4 ਸਾਲ ਤੋਂ ਕੰਮ ਕਰ ਰਿਹਾ ਸੀ ।

Leave a Reply

Your email address will not be published.

Back to top button