
ਪੰਜਾਬ ਰੋਡਵੇਜ਼, ਪਨਬਸ ਅਤੇ ਪੀ. ਆਰ. ਟੀ. ਸੀ ਕੰਟ੍ਰਕਟ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਜਥੇਬੰਦੀ ਦੇ ਸੰਸਥਾਪਕ ਕਮਲ ਕੁਮਾਰ ਅਤੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ ਪ੍ਰਧਾਨਗੀ ਹੇਂਠ ਸੀਟੂ ਭਵਨ ਜਲੰਧਰ ਵਿਖ਼ੇ ਹੋਈ। ਜਿਸ ਵਿੱਚ ਵਿਭਾਗ ਪ੍ਰਤੀ ਅਫ਼ਸਰਸ਼ਾਹੀ ਅਤੇ ਸਰਕਾਰ ਵਲੋਂ ਮਾਰੂ ਨੀਤੀਆਂ ਲਿਆਉਣ ਤੇ ਚਰਚਾ ਕੀਤੀ ਗਈ। ਆਗੂ ਨੇ ਕਿਹਾ ਕਿ ਆਪ ਸਰਕਾਰ ਟਰਾਂਸਪੋਰਟ ਵਿਭਾਗ ਨੂੰ ਚਲਾਉਣ ਵਿੱਚ ਬਿਲਕੁਲ ਫੇਲ੍ਹ ਹੋ ਚੁੱਕੀ ਹੈ। ਟਰਾਂਸਪੋਰਟ ਮੰਤਰੀ ਪੰਜਾਬ ਅਤੇ ਮੈਨਿਜਮੈਂਟ ਟਰਾਂਸਪੋਰਟ ਵਿਭਾਗ ਅਤੇ ਮੁਲਾਜ਼ਮਾਂ ਪ੍ਰਤੀ ਬਿਲਕੁਲ ਸੰਜੀਦਾ ਨਹੀਂ ਹੈ। ਸਰਕਾਰ ਨਾਲ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਹੋਇਆ ਮੀਟਿੰਗਾ ਨੂੰ ਲਾਗੂ ਨਾ ਕਰਕੇ ਮੁਲਾਜ਼ਮਾਂ ਨੂੰ ਸੰਘਰਸ਼ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਜਾਇਜ਼ ਮੰਗਾ ਜਿਵੇ
1).ਕੱਚੇ ਮੁਲਜ਼ਮ ਪੱਕੇ ਕਰਨ ਦੀ ਮੰਗ
2).ਕਿਲੋਮੀਟਰ ਸਕੀਮ ਬੱਸਾਂ ਨਾ ਪਾਉਣ ਦੀ ਮੰਗ
3). 5% ਇੰਕਰੀਮੈਂਟ ਤਨਖਾਹ ਵਾਧਾ ਵਾਧਾ ਲਾਗੂ ਕਰਵਾਉਣ ਦੀ ਮੰਗ
4). ਪੀ ਆਰ ਟੀ ਸੀ /ਪਨਬਸ ਦੇ ਘੱਟ ਤਨਖਾਹ ਵਾਲੇ ਅਤੇ ਅਡਵਾਸ ਬੁੱਕਰ ਸਟਾਫ਼ ਅਤੇ ਪਨਬੱਸ ਦੇ ਡਾਟਾ ਐਂਟਰੀ ਉਪਰੇਟਰ ਦੇ ਤਨਖਾਹ ਵਾਧੇ ਲਾਗੂ ਕਰਨ
5.ਰਿਪੋਰਟਾ ਦੀਆਂ ਕੰਡੀਸ਼ਨਾਂ ਵਿੱਚ ਸੋਧ ਕਰਨ ਅਤੇ ਰਿਪੋਰਟਾਂ ਵਾਲੇ ਸਾਥੀ ਬਹਾਲ ਕਰਨ ਦੀ ਮੰਗ
6. ਮੁਲਾਜਮਾਂ ਦੇ ਕੋਰਟ ਕੇਸ਼ ਦੇ ਫ਼ੈਸਲੇ ਲਾਗੂ ਕਰਨ ਦੀ ਮੰਗ
ਨਜਾਇਜ਼ ਚੱਲ ਰਹੇ
7.ਆਊਟ ਸੋਰਸਿੰਗ ਭਰਤੀ ਬੰਦ ਕਰਨ ਅਤੇ ਠੇਕੇਦਾਰ ਬਾਹਰ ਕੱਢਣ ਦੀ ਮੰਗ,
8.ਟਰਾਂਸਪੋਰਟ ਮਾਫੀਆ ਕਾਰਨ ਅਤੇ ਟਾਇਮ ਟੇਬਲਾ ਵਿੱਚ ਹੋ ਰਹੀਆਂ ਧਾਂਦਲੀਆਂ ਕਾਰਨ ਵਿਭਾਗ ਦਾ ਬੂਰਾ ਹਾਲ ਹੋ ਰਿਹਾ ਹੈ ਇਹਨਾਂ ਵਿੱਚੋਂ ਬਹੁਤ ਸਾਰੀਆਂ ਮੰਗਾਂ ਤੇ ਪਿਛਲੀਆਂ ਮੀਟਿੰਗਾ ਵਿੱਚ ਸਹਿਮਤੀ ਬਣੀ ਸੀ ਪ੍ਰੰਤੂ ਹੁਣ ਤੱਕ ਲਾਗੂ ਨਹੀਂ ਕੀਤੀਆਂ ਗਈਆਂ।
ਜਰਨਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ, ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ, ਗੁਰਪ੍ਰੀਤ ਸਿੰਘ ਪੰਨੂ,ਪ੍ਰਦੀਪ ਕੁਮਾਰ ਨੇ ਕਿਹਾ ਕਿ ਬੱਸਾਂ ਵਿੱਚ ਫ੍ਰੀ ਸਫਰ ਕਾਰਨ ਉਵਰਲੋਡ ਸਵਾਰੀਆਂ ਹੋਣ ਕਾਰਨ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾਂ ਪੈ ਰਿਹਾ ਹੈ। ਜਿਸ ਕਾਰਨ ਮੁਲਾਜ਼ਮਾਂ ਨੂੰ ਤਨਖਾਹਾਂ ਸਮੇ ਸਿਰ ਨਹੀ ਮਿਲ ਰਹੀਆਂ ਅਤੇ ਨਾਂ ਹੀ ਵਿਭਾਗਾਂ ਵਿੱਚ ਸਪੇਅਰ ਪਾਰਟਸ ਟਾਇਰਾਂ ਆਦਿ ਆ ਰਹੇ ਹਨ ਜਿਸ ਕਰਕੇ ਬੱਸਾਂ ਦਿਨ ਪ੍ਰਤੀ ਦਿਨ ਖੜ ਰਹੀਆਂ ਹਨ ਅਤੇ ਟਾਇਰ ਪਾਟਣ ਕਾਰਨ ਕਈ ਸਵਾਰੀ ਦੇ ਸੱਟਾ ਲੱਗ ਚੁੱਕਿਆ ਹਨ।
ਟਰਾਂਸਪੋਰਟ ਵਿਭਾਗ ਵੱਲੋਂ ਸਰਕਾਰ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਮੁੱਖ ਮੰਤਰੀ ਪੰਜਾਬ ਦੇ ਬਿਆਨ ਸਨ ਕਿ ਠੇਕੇਦਾਰ ਵਿਚੋਲਿਆਂ ਨੂੰ ਬਾਹਰ ਕੱਢਿਆ ਜਾਵੇਗਾ ਪ੍ਰੰਤੂ ਪਨਬੱਸ ਵਿੱਚ ਠੇਕੇਦਾਰ (ਵਿਚੋਲਿਆਂ) ਦੀ ਗਿਣਤੀ ਇੱਕ ਤੋਂ ਦੋ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਿਭਾਗ ਮੁੱਖ ਮੰਤਰੀ ਪੰਜਾਬ ਦੇ ਬਿਆਨਾਂ ਦੇ ਉਲਟ ਜਾਕੇ ਆਉਟਸੋਰਸ ਬਾਹਰੀ ਕੰਪਨੀਆਂ ਰਾਹੀ ਰਿਸ਼ਵਤ ਲੈਕੇ ਨਜਾਇਜ਼ ਤਰੀਕੇ ਨਾਲ ਠੇਕੇਦਾਰ ਭਰਤੀਆਂ ਕਰ ਰਿਹਾ ਹੈ ਅਤੇ ਠੇਕੇਦਾਰ ਪਹਿਲਾਂ ਤੋਂ ਹੀ ਲਗਾਤਾਰ ਨੋਜਵਾਨਾਂ ਦਾ ਸ਼ੋਸਣ ਕਰਦਾਂ ਆ ਰਿਹਾ ਮੁਲਾਜ਼ਮ ਦਾ EPF 5-5 ਮਹੀਨਿਆ ਦਾ ਕਰੋੜਾਂ ਰੁਪਏ ਫੰਡ ਨਾ ਪਾਕੇ ਠੇਕੇਦਾਰ ਖਾਂ ਰਿਹਾ ਹੈ। ਜਿਸ ਨੂੰ ਕੋਈ ਪੁੱਛਣ ਵਾਲਾ ਨਹੀਂ ਅਤੇ ਮੋਤ ਹੋਏ ਮੁਲਾਜ਼ਮਾਂ ਨੂੰ ਕੋਈ ਵੀ EPF ਅਤੇ ESI ਵਲੋ ਕੋਈ ਪੈਨਸ਼ਨ ਅਤੇ ਹੋਰ ਵਿੱਤੀ ਲਾਭ ਤੋ ਵਾਂਝਾ ਰੱਖਕੇ ਸ਼ੋਸ਼ਣ ਕਰ ਰਿਹਾ ਹੈ।
ਇਸ ਸੰਬੰਧ ਵਿੱਚ ਜਥੇਬੰਦੀ ਵਲੋਂ ਫੈਸਲਾ ਕੀਤਾ ਗਿਆ ਧੱਕੇਸ਼ਾਹੀ ਨਾਲ ਮੈਨਿਜਮੈਂਟ ਵਲੋਂ ਨਵੇਂ ਠੇਕੇਦਾਰਾ ਨੂੰ ਜੁਆਇੰਨ ਕਰਵਾਉਂਣ ਲਈ ਰੋਕੀ ਗਈ 6 ਡੀਪੂਆਂ ਦੇ ਆਉਟਸੋਰਸ ਕਰਮਚਾਰੀਆ ਦੀ ਤਨਖ਼ਾਹਾਂ ਅਤੇ ਨਵੇਂ ਆਏ 28 ਡਰਾਈਵਰਾਂ ਦੀ ਤਨਖਾਹ 18 ਅਪ੍ਰੈਲ ਤੱਕ ਨਾ ਪਾਈ ਗਈ ਤਾਂ ਮਿਤੀ 19 ਅਪ੍ਰੈਲ 2023 ਨੂੰ ਪੰਜਾਬ ਰੋਡਵੇਜ਼ ਪਨਬੱਸ/ਪੀ ਆਰ ਟੀ ਸੀ ਦੇ ਡੀਪੂ ਬੰਦ ਕਰਕੇ ਮੈਨਜਮੈਂਟ ਖ਼ਿਲਾਫ ਤਿੱਖਾ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ ।
ਜੁਆਇੰਟ ਸਕੱਤਰ ਜਲੋਰ ਸਿੰਘ,ਜੋਧ ਸਿੰਘ, ਮੀਤ ਪ੍ਰਧਾਨ ਦਲਜੀਤ ਸਿੰਘ ਨੇ ਕਿਹਾ ਪਿੱਛਲੇ ਸਮੇਂ ਵਿੱਚ ਸਰਕਾਰ ਨਾਲ ਹੋਈਆਂ ਮੀਟਿੰਗਾਂ ਵਿੱਚ ਮੰਨਿਆ ਹੋਈਆਂ ਮੰਗਾ ਵਿਭਾਗ ਦੇ ਉੱਚ ਅਧਿਕਾਰੀਆਂ ਵਲੋਂ ਲਾਗੂ ਨਹੀ ਕੀਤੀਆਂ ਜਾ ਰਹੀਆਂ। ਜਿਸ ਕਰਨ ਦੇ ਰੋਸ਼ ਵਿੱਚ ਮਿਤੀ 24 ਅਪ੍ਰੈਲ 2023 ਜਲੰਧਰ ਵਿੱਚ ਸਰਕਾਰ ਦੇ ਖ਼ਿਲਾਫ ਪ੍ਰੈਸ ਕਾਨਫਰੰਸ ਕਰਕੇ ਟਰਾਂਸਪੋਰਟ ਵਿਭਾਗ ਵਿੱਚ ਫ਼ੈਲੇ ਭ੍ਰਿਸ਼ਟਾਚਾਰ ਅਤੇ ਸਰਕਾਰ ਦੀਆਂ ਮਾਰੂ ਨੀਤੀਆਂ ਤੋਂ ਮੀਡੀਆ ਰਾਹੀਂ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ।
ਜੇਕਰ ਸਰਕਾਰ ਨੇ ਮੰਗਾਂ ਦਾ ਹੱਲ ਨਾਂ ਕੱਢਿਆ ਤਾਂ 26 ਅਪ੍ਰੈਲ ਨੂੰ ਜਲੰਧਰ ਵਿਖ਼ੇ ਰੋਸ਼ ਮੁਜ਼ਾਹਰਾ ਕਰਕੇ ਜਲੰਧਰ ਸ਼ਹਿਰ ਜਾਮ ਕੀਤਾ ਜਾਵੇਗਾ