
ਜਲੰਧਰ / ਐਸ ਐਸ Chahal :
ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਲੰਧਰ ਸ਼ਹਿਰ ਦਾ ਵਿਸ਼ਾਲ ਨਗਰ ਕੀਰਤਨ ਸਮੂਹ ਸਿੰਘ ਸਭਾਵਾਂ, ਧਾਰਮਿਕ ਜੱਥੇਬੰਦੀਆਂ, ਇਸਤਰੀ ਸਤਿਸੰਗ ਸਭਾਵਾਂ, ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ, ਗੱਤਕਾ ਅਖਾੜੇ ਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਦੋਆਬੇ ਦੇ ਕੇਂਦਰੀ ਅਸਥਾਨ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਦੀ ਪ੍ਰਬੰਧਕ ਕਮੇਟੀ ਵੱਲੋਂ ਸ਼ਾਨੋ-ਸ਼ੌਕਤ ਨਾਲ ਸਜਾਇਆ ਗਿਆ। ਫੁੱਲਾਂ ਨਾਲ ਸਜੀ ਪਾਲਕੀ ‘ਚ ਸ਼ੁਸੋਬਤ ਸ੍ਰੀ ਗੁਰੂ ਗੰ੍ਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ‘ਚ ਨਗਾਰੇ ਦੀ ਗੂੰਜ ਨਾਲ ਤੇ ਬੈਂਡ ਵਾਜਿਆਂ ਦੀ ਧੂੰਨਾਂ ਨਾਲ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੁਹੱਲਾ ਗੋਬਿੰਦਗੜ੍ਹ ਤੋਂ ਆਰੰਭ ਹੋ ਕੇ ਪੁਰਾਣੇ ਰੂਟ ਤੋਂ ਹੁੰਦਾ ਹੋਇਆ ਰਾਤ ਨੂੰ ਗੁਰਦੁਆਰਾ ਦੀਵਾਨ ਅਸਥਾਨ ਵਿਖੇ ਸਮਾਪਤ ਹੋਇਆ। ਫੁੱਲਾਂ ਨਾਲ ਸਜੀ ਸ੍ਰੀ ਗੁਰੂ ਗੰ੍ਥ ਸਾਹਿਬ ਦੀ ਪਾਲਕੀ ਸਾਹਿਬ ਤੇ ਚੌਰ ਕਰਨ ਦੀ ਸੇਵਾ ਨਿਰਮਲ ਕੁਟੀਆ ਜੌਹਲਾਂ ਦੇ ਮੌਜੂਦਾ ਸੰਤ ਮਹਾਪੁਰਸ਼ ਬਾਬਾ ਜੀਤ ਸਿੰਘ ਵੱਲੋਂ ਨਿਭਾਈ ਗਈ।
ਕੇਸਰੀ ਦਸਤਾਰਾਂ ਤੇ ਕੇਸਰੀ ਚੁੰਨੀਆਂ ਸਜਾ ਕੇ ਨਗਰ ਕੀਰਤਨ ‘ਚ ਸ਼ਾਮਲ ਸੰਗਤ ਦੇ ਠਾਠਾਂ ਮਾਰਦੇ ਇਕੱਠ ਨੇ ਪਾਲਕੀ ਸਾਹਿਬ ਦੇ ਪਿੱਛੇ ਪੈਦਲ ਚੱਲ ਕੇ ਸ਼ਬਦ ਚੌਂਕੀ ਦੀ ਹਾਜ਼ਰੀ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਰਾਪਤ ਕੀਤੀਆਂ। ਰਾਗੀ ਜਥਿਆਂ ਵੱਲੋਂ ਇਲਾਹੀ ਬਾਣੀ ਦੇ ਕੀਰਤਨ ਰਾਹੀਂ ਹਾਜ਼ਰੀ ਲਗਵਾਈ। ਸਕੂਲੀ ਬੱਚਿਆਂ, ਬੈਂਡ ਵਾਜਿਆਂ ਦੀਆਂ ਟੀਮਾਂ, ਨਿਹੰਗ ਜੱਥੇਬੰਦੀਆਂ ਤੇ ਘੁੜ ਸਵਾਰਾਂ ਨੇ ਨਗਰ ਕੀਰਤਨ ਦੀ ਸ਼ੋਭਾ ਵਧਾਈ। ਗੱਤਕਾ ਪਾਰਟੀਆਂ ਵੱਲੋਂ ਗਤਕੇ ਦੇ ਜ਼ੌਹਰ ਵਿਖਾਏ ਗਏ। ਨਗਰ ਕੀਰਤਨ ‘ਚ ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾਂ ਨੂੰ ਦਰਸਾਉਂਦੀਆਂ ਲਿਖਤਾਂ, ਸਿੱਖ ਇਤਿਹਾਸ ਤੇ ਗੁਰੂ ਸਾਹਿਬ ਜੀ ਦੀ ਜੀਵਨੀ ਸਬੰਧੀ ਲਾਈ ਗਈ ਪ੍ਰਦਰਸ਼ਨੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀ।
ਸ਼ਰਧਾਲੂਆਂ ਵੱਲੋਂ ਨਗਰ ਕੀਰਤਨ ‘ਚ ਥਾਂ-ਥਾਂ ਸਵਾਗਤੀ ਗੇਟ ਬਣਾ ਕੇ ਸੰਗਤ ਵਾਸਤੇ ਬੇਅੰਤ ਪਦਾਰਥਾਂ ਦੇ ਲੰਗਰ ਲਾਏ। ਡਰੋਨ ਰਾਹੀਂ ਨਗਰ ਕੀਰਤਨ ਦੇ ਰੂਟ ‘ਚ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਮੌਕੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ, ਬਾਬਾ ਦਰਸ਼ਨ ਸਿੰਘ ਦਸਮੇਸ਼ ਤਰਨਾ ਦਲ ਸ੍ਰੀ ਅੰਮਿ੍ਤਸਰ ਸਾਹਿਬ, ਸਰਬਜੀਤ ਸਿੰਘ ਮੱਕੜ, ਗੁਰਪ੍ਰਤਾਪ ਸਿੰਘ ਵਡਾਲਾ, ਪਵਨ ਟੀਨੂੰ, ਪ੍ਰਗਟ ਸਿੰਘ ਵਿਧਾਇਕ, ਰਮਨ ਅਰੋੜਾ ਵਿਧਾਇਕ, ਸਾਬਕਾ ਸੰਸਦੀ ਸਕੱਤਰ ਕੇਡੀ ਭੰਡਾਰੀ, ਗੋਲਡੀ ਭਾਟੀਆ, ਸਨੀ ਅੰਗੁਰਾਲ, ਰਾਜਿੰਦਰ ਬੇਰੀ, ਆਤਮ ਪ੍ਰਕਾਸ਼ ਬਬਲੂ, ਜਸਵਿੰਦਰ ਸਿੰਘ ਮੱਕੜ, ਇਕ.ਬਾਲ ਸਿੰਘ ਢੀਂਡਸਾ, ਜਗਜੀਤ ਸਿੰਘ ਖ਼ਾਲਸਾ, ਅਜੀਤ ਸਿੰਘ ਸੇਠੀ, ਗੁਰਬਖ਼ਸ਼ ਸਿੰਘ ਜੁਨੇਜਾ, ਗੁਰਕਿਰਪਾਲ ਸਿੰਘ, ਪਰਮਿੰਦਰ ਸਿੰਘ ਦਸ਼ਮੇਸ਼ ਨਗਰ, ਹਰਜੋਤ ਸਿੰਘ ਲੱਕੀ, ਪਰਮਿੰਦਰ ਸਿੰਘ ਡਿੰਪੀ, ਦਵਿੰਦਰ ਸਿੰਘ, ਭੁਪਿੰਦਰ ਸਿੰਘ ਖ਼ਾਲਸਾ, ਕੁਲਜੀਤ ਸਿੰਘ ਚਾਵਲਾ, ਗੁਰਿੰਦਰ ਸਿੰਘ ਮਝੈਲ, ਗੁਰਸ਼ਰਨ ਸਿੰਘ, ਕੰਵਲਜੀਤ ਸਿੰਘ ਟੋਨੀ, ਅਮਰਜੀਤ ਸਿੱਘ ਕਿਸ਼ਨਪੁਰਾ, ਦਵਿੰਦਰ ਸਿੰਘ ਰਹੇਜਾ, ਅਮਰਜੀਤ ਸਿੰਘ ਮਿੱਠਾ, ਵਿਰੇਸ਼ ਮਿੰਟੂ ਕੌਂਸਲਰ, ਚਰਨ ਸਿੰਘ, ਜਤਿੰਦਰ ਸਿੰਘ, ਸੁਰਜੀਤ ਸਿੰਘ ਨੀਲਾ ਮਹਿਲ, ਨਵਦੀਪ ਸਿੰਘ ਗੁਲਾਟੀ, ਦਲਜੀਤ ਸਿੰਘ ਕ੍ਰਿਸਟਲ, ਇੰਦਰਪਾਲ ਸਿੰਘ ਬਸਤੀ ਸ਼ੇਖ, ਗੁਰਜੀਤ ਸਿੰਘ ਪੋਪਲੀ, ਪਰਮਜੀਤ ਸਿੰਘ, ਰਣਜੀਤ ਸਿੰਘ ਰਾਣਾ, ਹਰਵਿੰਦਰ ਸਿੰਘ ਨਾਗੀ, ਸੁਰਿੰਦਰ ਸਿੰਘ ਵਿਰਦੀ, ਪਰਮਜੀਤ ਸਿੰਘ ਬਸਤੀ ਮਿਠੂ, ਸਤਨਾਮ ਸਿੰਘ ਬਾਬੂ ਲਾਭ ਸਿੰਘ ਨਗਰ, ਹਰਜੀਤ ਸਿੰਘ, ਚਰਨਜੀਤ ਸਿੰਘ ਲਾਲੀ, ਬਲਜੀਤ ਸਿੰਘ ਨਿਹੰਗ ਸਿੰਘ, ਨਿਰਮਲ ਸਿੰਘ ਬੇਦੀ, ਚਰਨਜੀਤ ਸਿੰਘ ਮਿੰਟਾ, ਨਵਦੀਪ ਸਿੰਘ ਗੁਲਾਟੀ, ਮੱਖਣ ਸਿੰਘ, ਗੁਰਜੀਤ ਸਿੰਘ, ਸੁਖਵਿੰਦਰ ਸਿੰਘ ਲਾਡੋਵਾਲੀ, ਅੰਮਿ੍ਤਪਾਲ ਸਿੰਘ, ਚਰਨਜੀਤ ਸਿੰਘ ਮੱਕੜ , ਅੰਮਿ੍ਤਬੀਰ ਸਿੰਘ, ਗਗਨਦੀਪ ਸਿੰਘ ਗੱਗੀ, ਮੋਹਿੰਦਰ ਸਿੰਘ, ਤਜਿੰਦਰ ਸਿੰਘ ਸਿਆਲ, ਪ੍ਰਦੀਪ ਸਿੰਘ, ਬਾਵਾ ਗਾਬਾ, ਸਿਮਰਤ ਬੰਟੀ, ਗੁਰਪ੍ਰਰੀਤ ਸਿੰਘ, ਜਸਕੀਰਤ ਸਿੰਘ ਜੱਸੀ, ਹਰਮਨ ਸਿੰਘ, ਹਰਮਿੰਦਰ ਸਿੰਘ, ਹੈਰੀ ਬੱਤਰਾ, ਹਰਸਿਮਰਨ ਸਿੰਘ, ਗੁਰਨੀਤ ਸਿੰਘ, ਅਨਮੋਲ ਸਿੰਘ, ਡਿਸਪ੍ਰਰੀਤ ਸਿੰਘ, ਪ੍ਰਭਗੁਣ ਸਿੰਘ, ਜਸਕਰਨ ਸਿੰਘ, ਸਚਿਨ, ਪ੍ਰਭਜੋਤ ਸਿੰਘ, ਸਿਮਰਨ ਭਾਟੀਆ ਤੋਂ ਇਲਾਵਾ ਬੇਅੰਤ ਸੰਗਤ ਨੇ ਹਾਜ਼ਰੀ ਭਰ ਕੇ ਆਪਣਾ ਜੀਵਨ ਸਫਲਾ ਕੀਤਾ।