ਜਲੰਧਰ ਦੀ ਹੱਦ ‘ਚ ਚੱਲ ਰਹੇ ਈ-ਰਿਕਸ਼ਾ ਦੀ ਰਜਿਸਟੇ੍ਸ਼ਨ, ਡਰਾਈਵਰ ਦੇ ਸਿੱਖੀਅਤ ਹੋਣ ਤੇ ਉਨਾਂ੍ਹ ਕੋਲ ਡਰਾਈਵਿੰਗ ਲਾਇਸੈਂਸ ਸਬੰਧੀ ਏਡੀਸੀਪੀ ਟ੍ਰੈਫਿਕ ਕੰਵਲ ਪ੍ਰਰੀਤ ਸਿੰਘ ਚਾਹਲ ਨੇ ਆਰਟੀਏ ਬਲਜਿੰਦਰ ਸਿੰਘ ਿਢੱਲੋਂ ਨਾਲ ਮੀਟਿੰਗ ‘ਚ ਵਿਚਾਰ-ਵਟਾਂਦਰਾ ਕੀਤਾ ਗਿਆ।
ਆਰਟੀਏ ਬਲਜਿੰਦਰ ਸਿੰਘ ਿਢੱਲੋਂ ਨੇ ਦੱਸਿਆ ਕਿ ਈ-ਰਿਕਸ਼ਾ ਦੀ ਰਜਿਸਟੇ੍ਸ਼ਨ ਪੰਜਾਬ ਸਰਕਾਰ ਵੱਲੋਂ ਟੈਕਸ ਮੁਕਤ ਕੀਤਾ ਗਿਆ ਤੇ ਨਿਯਮਾਂ ਮੁਤਾਬਕ ਰਜਿਸਟੇ੍ਸ਼ਨ ਹੋਣੀ ਜ਼ਰੂਰੀ ਹੈ। ਹਰੇਕ ਈ-ਰਿਕਸ਼ਾ ਚਾਲਕ ਕੋਲ ਡਰਾਈਵਿੰਗ ਲਾਇਸੈਂਸ ਹੋਣਾ ਅਤਿ ਜ਼ਰੂਰੀ ਹੈ। ਮੀਟਿੰਗ ‘ਚ ਇਨਾਂ੍ਹ ਦੀ ਪਾਲਣਾ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ।
ਏਡੀਸੀਪੀ ਨੇ ਕਿਹਾ ਕਿ ਜੇਕਰ ਕਿਸੇ ਨੇ ਰਜਿਸਟੇ੍ਸ਼ਨ ਨਹੀਂ ਕਰਵਾਈ ਤੇ ਉਨਾਂ੍ਹ ਕੋਲ ਨਾ ਹੀ ਡਰਾਈਵਿੰਗ ਲਾਇਸੈਂਸ ਹੈ ਤਾਂ ਉਹ ਜਲਦ ਹੀ ਰਜਿਸਟੇ੍ਸ਼ਨ ਕਰਵਾ ਲੈਣ ਤੇ ਆਪਣਾ ਡਰਾਈਵਿੰਗ ਲਾਇਸੈਂਸ ਬਣਵਾ ਲੈਣ। ਜੇਕਰ ਕੋਈ ਵੀ ਰਿਕਸ਼ਾ ਚਾਲਕ ਇਨਾਂ੍ਹ ਤੋਂ ਬਿਨਾਂ ਪਾਇਆ ਗਿਆ ਤਾਂ ਉਸ ਖਿਲਾਫ਼ ਮੋਟਰ ਵ੍ਹੀਕਲ ਐਕਟ ਤਹਿਤ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।