
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਲੇ ਕੁਝ ਦਿਨਾਂ ਤੱਕ ਜਲੰਧਰ ਪੀਏਪੀ ਵਿਖੇ ਯੋਗਸਾਲਾ ਕਾਰਨ ਅੱਜ ਕੱਲ ਜਲੰਧਰ ਸ਼ਹਿਰ ਦਾ ਮਾਹੌਲ ਕਾਫੀ ਰੰਗ ਬਿਰੰਗਾ ਦਿਖਾਈ ਦੇ ਰਿਹਾ ਹੈ।
ਬੀਐਮਸੀ ਚੌਂਕ ਅਤੇ ਚਾਰ ਮਾਰਗੀ ਰੋਡ ਦੇ ਪੁਲ ਦੀਆਂ ਕੰਧਾਂ ਅਤੇ ਯੋਨੀਪੌਲ ‘ਤੇ ਹਰ ਚੌਂਕ ਤੇ ਸੜਕ ਉੱਪਰ ਮੁੱਖ ਮੰਤਰੀ ਦੀ ਤਸਵੀਰ ਵਾਲੇ ਹੋਰਡਿੰਗ ਥਾਂ-ਥਾਂ ਰੰਗ ਬਿਰੰਗੇ ਦਿਖਾਈ ਦੇ ਰਹੇ ਹਨ। ਸੜਕ ‘ਤੇ ਆਉਂਦੇ ਜਾਂਦੇ ਰਾਹੀਆਂ ਦਾ ਧਿਆਨ ਆਵਾਜਾਈ ਵੱਲ ਘੱਟ ਤੇ ਇਨ੍ਹਾਂ ਇਸ਼ਤਿਹਾਰਾਂ ਵੱਲ ਵੱਧ ਹੁੰਦਾ ਹੈ ਜਿਸ ਕਾਰਨ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਚਾਰ ਮਾਰਗੀ ਸੜਕ ਦੀਆਂ ਕੰਧਾਂ ‘ ਅਤੇ ਯੂਨੀਪੋਲਾ ਤੇ ਵੀ ਇਸ ਢੰਗ ਨਾਲ ਹੋਰਡਿੰਗਾਂ ਲੱਗੇ ਹੋਏ ਹਨ ਜਿਵੇਂ ਇਹ ਪੋਲ ਸਰਕਾਰੀ ਨਾ ਹੋ ਕੇ ਇਸ਼ਤਿਹਾਰ ਲਿਖਣ ਵਾਲੇ ਦੀ ਨਿੱਜੀ ਮਲਕੀਅਤ ਹੋਵੇ।