Jalandhar
ਜਲੰਧਰ ਸਿਵਲ ਹਸਪਤਾਲ ‘ਚੋਂ 5 ਸਾਲਾ ਬੱਚਾ ਅਗਵਾ, ਮਾਮਲਾ ਦਰਜ
5-year-old child kidnapped from Jalandhar civil hospital, case registered
ਜਲੰਧਰ ਥਾਣਾ 4 ਦੀ ਪੁਲਿਸ ਨੇ ਸਿਵਲ ਹਸਪਤਾਲ ਤੋਂ 5 ਸਾਲਾ ਬੱਚੇ ਨੂੰ ਅਗਵਾ ਕਰਨ ਸਬੰਧੀ ਮਾਮਲਾ ਦਰਜ ਕਰ ਲਿਆ ਹੈ। ਬੱਚਾ ਪੰਜ ਦਿਨ ਪਹਿਲਾਂ ਸਿਵਲ ਹਸਪਤਾਲ ਤੋਂ ਲਾਪਤਾ ਹੋ ਗਿਆ ਸੀ। ਬੱਚੇ ਅੰਸ਼ੂ ਦੇ ਪਿਤਾ ਰਾਕੇਸ਼ ਨੇ ਦੱਸਿਆ ਕਿ ਉਹ 5 ਦਿਨ ਪਹਿਲਾਂ ਆਪਣੇ ਲੜਕੇ ਨਾਲ ਕਿਸੇ ਕੰਮ ਲਈ ਸਿਵਲ ਹਸਪਤਾਲ ਆਇਆ ਸੀ। ਕੁਝ ਸਮੇਂ ਬਾਅਦ ਮੈਂ ਦੇਖਿਆ ਕਿ ਮੇਰਾ ਬੇਟਾ ਉੱਥੇ ਨਹੀਂ ਸੀ। ਕਾਫੀ ਭਾਲ ਕੀਤੀ ਪਰ ਉਹ ਨਹੀਂ ਮਿਲਿਆ। ਪੁਲਿਸ ਨੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ।