Jalandhar
ਜਲੰਧਰ: GST ਦਫਤਰ ‘ਚ ਲੱਗੀ ਅੱਗ, ਰਿਕਾਰਡ ਸੜ ਕੇ ਸੁਆਹ
A fire broke out in the 5th floor of the GST office in Jalandhar, records were burnt to ashes

ਜਲੰਧਰ ‘ਚ ਵੱਡੇ ਜੀਐਸਟੀ ਦਫਤਰ ਦੀ 5ਵੀਂ ਮੰਜ਼ਿਲ ‘ਤੇ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਫਿਲਹਾਲ ਸਪੱਸ਼ਟ ਨਹੀਂ ਹੋ ਸਕਿਆ ਹੈ, ਕਰੀਬ 2 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਜੀਐਸਟੀ ਭਵਨ ਵਿੱਚ ਅੱਗ ਲੱਗਣ ਕਾਰਨ ਪੂਰੇ ਪੰਜਾਬ ਦਾ ਵੱਡੀ ਮਾਤਰਾ ਵਿੱਚ ਰਿਕਾਰਡ ਸੜ ਕੇ ਸੁਆਹ ਹੋ ਗਿਆ ਹੈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਇਸ ਘਟਨਾ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।