
ਜਲੰਧਰ, (ਬਿਊਰੋ) :-
ਬੀਤੀ ਰਾਤ ਮਹਿਤਪੁਰ ਸਤਲੁਜ ਦਰਿਆ ਦੇ ਨਜ਼ਦੀਕ ਪਿੰਡ ਮੱਧੇਪੁਰੂ ਵਿੱਚ ਇੱਕ ਜਵਾਈ ਨੇ ਸੁਹਰੇ ਘਰ ਜਾ ਕੇ ਆਪਣੀ ਪਤਨੀ ਪਰਮਜੀਤ ਕੌਰ 28, ਬੇਟਾ ਗੁਰਮੋਹਲ 5, ਬੇਟੀ ਅਰਸ਼ਦੀਪ ਕੌਰ 7, ਸੱਸ ਜੰਗਿਦਰੋ ਬਾਈ ਅਤੇ ਸੁਹਰਾ ਸੁਰਜਨ ਸਿੰਘ 58 ਨੂੰ ਪਟਰੋਲ ਪਾ ਕੇ ਅੱਗ ਲਗਾ ਦਿੱਤੀ, ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ।
ਮਿਲੀ ਜਾਣਕਾਰੀ ਦੇ ਮੁਤਾਬਿਕ ਸੁਰਜਨ ਸਿੰਘ ਨੇ 8 ਕੁ ਸਾਲ ਪਹਿਲਾਂ ਆਪਣੀ ਧੀ ਪਰਮਜੀਤ ਕੌਰ ਦਾ ਵਿਆਹ ਕੀਤਾ ਸੀ। ਕੁਝ ਸਮਾਂ ਪਹਿਲਾਂ ਉਸਦੇ ਪਤੀ ਦੀ ਮੌਤ ਹੋ ਗਈ। ਪਤੀ ਦੀ ਮੌਤ ਤੋਂ ਬਾਅਦ ਪਰਮਜੀਤ ਕੌਰ ਆਪਣੇ ਦੋ ਬੱਚੇ ਗੁਲਮੋਹਰ ਤੇ ਅਰਸ਼ਦੀਪ ਨੂੰ ਲੈ ਕੇ ਆਪਣੇ ਪੇਕੇ ਘਰ ਆ ਗਾਈ। ਸੁਰਜਨ ਸਿੰਘ ਮਹਿਨਤ ਮਜਦੂਰੀ ਕਰਕੇ ਧੀ ਤੇ ਉਸ ਦੇ ਦੋਵਾਂ ਬੱਚਿਆਂ ਨੂੰ ਪਾਲਣ ਲੱਗ ਪਿਆ। ਕਰੀਬ ਇਕ ਸਾਲ ਪਹਿਲਾਂ ਆਪਣੀ ਧੀ ਦਾ ਦੂਜਾ ਵਿਆਹ ਪਿੰਡ ਖੁਰਸੈਦ ਪੁਰ ਦੇ ਕਾਲੂ ਨਾਮ ਦੇ ਵਿਅਕਤੀ ਨਾਲ ਕਰ ਦਿੱਤਾ। ਪਰਮਜੀਤ ਕੌਰ ਆਪਣੇ ਬੱਚਿਆਂ ਨੂੰ ਲੈ ਆਪਣੇ ਸੂਹਰੇ ਘਰ ਚੱਲੀ ਗਈ।
ਵਿਆਹ ਤੋਂ ਕੁਝ ਸਮਾਂ ਬਾਅਦ ਕਾਲੂ ਨਸ਼ਾ ਕਰਕੇ ਆਪਣੀ ਪਤਨੀ ਤੇ ਉਸ ਦੇ ਬੱਚਿਆਂ ਨਾਲ ਮਾਰ ਕੁਟਾਈ ਕਰਨ ਲੱਗ ਪਿਆ। ਉਹ ਪਤਨੀ ਤੇ ਦਬਾਅ ਬਣ ਰਿਹਾ ਸੀ ਕਿ ਬੱਚਿਆਂ ਨੂੰ ਨਾਲ ਨਹੀਂ ਰੱਖਣਾ ਪਰ ਮਾਂ ਆਪਣੇ ਬੱਚਿਆਂ ਨੂੰ ਛੱਡਣ ਲਈ ਤਿਆਰ ਨਹੀਂ ਸੀ ਇਸ ਕਰਕੇ ਹੀ ਦੋਵਾਂ ਵਿਚ ਝਗੜਾ ਹੋਣ ਲੱਗ ਪਿਆ। ਕਾਲੂ ਨਸ਼ਾ ਕਰਕੇ ਪਤਨੀ ਤੇ ਬੱਚਿਆਂ ਨੂੰ ਬੜੀ ਬੇਰਹਿਮੀ ਨਾਲ ਕੁੱਟਣ ਲੱਗ ਪਿਆ।
ਪਰਮਜੀਤ ਅਪਣੇ ਦੋਵਾਂ ਬੱਚਿਆਂ ਨੂੰ ਲੈ ਕੇ ਆਪਣੇ ਪੇਕੇ ਘਰ ਆ ਗਾਈ। ਕੱਲ ਰਾਤ ਕਾਲੂ ਨਸ਼ੇ ਵਿੱਚ ਧੁੱਤ ਹੋ ਕੇ ਆਪਣੇ ਸੁਹਰੇ ਘਰ ਆਇਆ ਤੇ ਉਸ ਸਾਰਾ ਪਰਿਵਾਰ ਸੁੱਤਾ ਪਿਆ ਸੀ । ਕਾਲੂ ਨੇ ਪਟਰੋਲ ਛਿੜਕ ਕੇ ਘਰ ਨੂੰ ਅੱਗ ਲਗਾ ਦਿੱਤੀ ਜਿਸ ਨਾਲ ਸੁਰਜਨ ਸਿੰਘ, ਉਸ ਦੀ ਪਤਨੀ, ਧੀ, ਦੋਹਤਾ, ਦੋਹਤੀ ਦੀ ਮੌਤ ਹੋ ਗਈ। ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਕਬਜੇ ਵਿੱਚ ਲੈਂ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।