Jalandhar
ਜਹਾਜ਼ ‘ਚ ਆਸਟਰੇਲੀਆ ਤੋਂ ਪਹਿਲੀ ਵਾਰ ਪੰਜਾਬ ਆ ਰਹੀ ਲੜਕੀ ਦੀ ਮੌਤ
The death of a girl coming to Punjab for the first time from Australia in a plane

ਆਸਟਰੇਲੀਆ ‘ਚ 20 ਜੂਨ ਨੂੰ ਨਵੀਂ ਦਿੱਲੀ ਦੇ ਰਸਤੇ ਪੰਜਾਬ ਜਾਣ ਵਾਲੀ ਫਲਾਈਟ ‘ਚ ਸਵਾਰ ਹੋਣ ਤੋਂ ਥੋੜ੍ਹੀ ਦੇਰ ਬਾਅਦ ਭਾਰਤੀ ਮੂਲ ਦੀ ਇਕ ਔਰਤ ਦੀ ਮੌਤ ਹੋ ਗਈ। 24 ਸਾਲ ਦੀ ਮਨਪ੍ਰੀਤ ਕੌਰ ਚਾਰ ਸਾਲ ਬਾਅਦ ਅਪਣੇ ਪਰਵਾਰ ਨੂੰ ਮਿਲਣ ਲਈ ਘਰ ਜਾ ਰਹੀ ਸੀ। ਆਸਟਰੇਲੀਆਈ ਮੀਡੀਆ ਦੀਆਂ ਰੀਪੋਰਟਾਂ ਵਿਚ ਕਿਹਾ ਗਿਆ ਹੈ ਕਿ ਉਸ ਦੀ ਮੌਤ ਉਸ ਸਮੇਂ ਹੋਈ ਜਦੋਂ ਉਹ ਅਪਣੀ ਸੀਟ ਬੈਲਟ ਬੰਨ੍ਹ ਰਹੀ ਸੀ।ਉਸ ਦੇ ਦੋਸਤਾਂ ਨੇ ਆਸਟਰੇਲੀਆਈ ਮੀਡੀਆ ਨੂੰ ਦਸਿਆ ਕਿ ਮਨਪ੍ਰੀਤ ਹਵਾਈ ਅੱਡੇ ‘ਤੇ ਪਹੁੰਚਣ ਤੋਂ ਕੁੱਝ ਘੰਟੇ ਪਹਿਲਾਂ ਬਿਮਾਰ ਮਹਿਸੂਸ ਕਰ ਰਹੀ ਸੀ।
ਉਹ ਫਲਾਈਟ ਚੜ੍ਹਨ ‘ਚ ਸਫਲ ਰਹੀ ਪਰ ਉਹ ਜ਼ਮੀਨ ‘ਤੇ ਡਿੱਗ ਗਈ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।