
ਕੈਨੇਡਾ ਦੇ ਟੋਰਾਂਟੋ ਤੋਂ ਨਵੀਂ ਦਿੱਲੀ ਆਉਂਦੇ ਸਮੇਂ ਹਵਾਈ ਜਹਾਜ਼ ਵਿਚ ਸ਼ਾਹਕੋਟ ਦੇ ਰਹਿਣ ਵਾਲੇ ਇਕ ਵਿਅਕਤੀ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਜਹਾਜ਼ ਨੂੰ ਸਫਰ ਅਧੂਰਾ ਛੱਡ ਕੇ ਵਾਪਸ ਟੋਰਾਂਟੋ ਪਰਤਣਾ ਪਿਆ।
ਜਾਣਕਾਰੀ ਦਿੰਦਿਆਂ ਜਸਪ੍ਰੀਤ ਸਿੰਘ ਕੰਬੋਜ ਵਾਸੀ ਸ਼ਾਹਕੋਟ ਨੇ ਦੱਸਿਆ ਕਿ ਉਨ੍ਹਾਂ ਦੇ ਰਿਸ਼ਤੇਦਾਰ ਤੇ ਬਿਜਲੀ ਦਫਤਰ ਢੰਡੋਵਾਲ ਤੋਂ ਬਤੌਰ ਕਲਰਕ ਸੇਵਾ ਮੁਕਤ ਹੋਏ ਬਲਵਿੰਦਰ ਸਿੰਘ ਬਿੱਲਾ ਵਾਸੀ ਗਾਂਧੀ ਚੌਕ ਸ਼ਾਹਕੋਟ, ਜੋ ਕਿ ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿਚ ਆਪਣੇ ਦੋ ਪੁੱਤਰਾਂ ਦਮਨਦੀਪ ਸਿੰਘ ਤੇ ਰਮਨਦੀਪ ਸਿੰਘ ਕੋਲ ਪਿਛਲੇ ਕਰੀਬ 1 ਸਾਲ ਤੋਂ ਰਹਿ ਰਹੇ ਸਨ। ਸਿਹਤ ਠੀਕ ਨਾ ਹੋਣ ਕਰਕੇ ਇਹ ਆਪਣਾ ਇਲਾਜ ਕਰਵਾਉਣ ਲਈ ਏਅਰ ਇੰਡੀਆ ਦੀ ਫਲਾਈਟ ਰਾਹੀਂ ਆਪਣੀ ਪਤਨੀ ਬਲਜੀਤ ਕੌਰ ਨਾਲ ਟੋਰਾਂਟੋ (ਕੈਨੇਡਾ) ਤੋਂ ਨਵੀਂ ਦਿੱਲੀ (ਭਾਰਤ) ਆ ਰਹੇ ਸਨ।