ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਹਵਾਈ ਜਹਾਜ਼ ‘ਤੇ ਗੋਲੀਬਾਰੀ ਕੀਤੀ ਗਈ। ਇਹ ਹਮਲਾ ਜ਼ਮੀਨ ਤੋਂ ਕੀਤਾ ਗਿਆ ਅਤੇ ਗੋਲੀ 3500 ਫੁੱਟ ਦੀ ਉਚਾਈ ‘ਤੇ ਉੱਡਦੇ ਹਵਾਈ ਜਹਾਜ਼ ‘ਚ ਬੈਠੇ ਵਿਅਕਤੀ ‘ਤੇ ਲੱਗੀ। ਗੋਲੀ ਲੱਗਣ ਤੋਂ ਬਾਅਦ ਖੂਨ ਨਾਲ ਲਥਪਥ ਵਿਅਕਤੀ ਨੂੰ ਉਤਰਨ ਤੋਂ ਬਾਅਦ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ।
ਮਿਆਂਮਾਰ ਨੈਸ਼ਨਲ ਏਅਰਲਾਈਨਜ਼ ਦੇ ਇਸ ਜਹਾਜ਼ ਵਿੱਚ 63 ਯਾਤਰੀ ਸਵਾਰ ਸਨ। ਪੂਰਬੀ ਰਾਜ ਕਾਯਾ ਦੀ ਰਾਜਧਾਨੀ ਲੋਇਕਾਵ ਵਿਖੇ ਉਤਰਨ ਵਾਲੀ ਸੀ। ਉਦੋਂ ਹੀ ਹਮਲਾ ਹੋਇਆ। ਇਸ ਘਟਨਾ ਨਾਲ ਜੁੜੀਆਂ ਕਈ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਤਸਵੀਰਾਂ ‘ਚ ਜਹਾਜ਼ ‘ਚ ਗੋਲੀ ਦੇ ਛੇਕ ਦਿਖਾਈ ਦੇ ਰਹੇ ਹਨ। ਖੂਨ ਨਾਲ ਲਥਪਥ ਇੱਕ ਯਾਤਰੀ ਸੀਟ ‘ਤੇ ਬੈਠਾ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲੀ ਉਸ ਦੀ ਗਰਦਨ ਦੇ ਕੋਲ ਲੱਗੀ।
ਲੋਈਕਾਵ ਵਿੱਚ ਮਿਆਂਮਾਰ ਨੈਸ਼ਨਲ ਏਅਰਲਾਈਨਜ਼ ਦੇ ਦਫਤਰ ਨੇ ਕਿਹਾ ਕਿ ਸ਼ਹਿਰ ਲਈ ਸਾਰੀਆਂ ਉਡਾਣਾਂ ਨੂੰ ਅਣਮਿੱਥੇ ਸਮੇਂ ਲਈ ਰੱਦ ਕਰ ਦਿੱਤਾ ਗਿਆ ਹੈ। ਮਿਆਂਮਾਰ ਦੀ ਫੌਜੀ ਸਰਕਾਰ ਨੇ ਬਾਗੀ ਬਲਾਂ ‘ਤੇ ਜਹਾਜ਼ ‘ਤੇ ਗੋਲੀਬਾਰੀ ਕਰਨ ਦਾ ਦੋਸ਼ ਲਗਾਇਆ – ਹਾਲਾਂਕਿ ਬਾਗੀ ਸਮੂਹਾਂ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਮਿਆਂਮਾਰ ਦੀ ਸੱਤਾਧਾਰੀ ਫੌਜੀ ਕੌਂਸਲ ਦੇ ਬੁਲਾਰੇ ਮੇਜਰ ਜਨਰਲ ਜ਼ੌ ਮਿਨ ਤੁਨ ਨੇ ਸਰਕਾਰੀ ਟੀਵੀ ਨੂੰ ਦੱਸਿਆ, “ਮੈਂ ਕਹਿਣਾ ਚਾਹੁੰਦਾ ਹਾਂ ਕਿ ਯਾਤਰੀ ਜਹਾਜ਼ ‘ਤੇ ਅਜਿਹਾ ਹਮਲਾ ਜੰਗੀ ਅਪਰਾਧ ਹੈ।