PunjabIndia

ਜਾਅਲੀ ਪਾਸਪੋਰਟ 'ਤੇ ਲੰਡਨ ਗਿਆ 17 ਸਾਲ ਬਾਅਦ ਦਿਲੀ ਏਅਰਪੋਰਟ ਤੇ ਗ੍ਰਿਫ਼ਤਾਰ

ਪਾਸਪੋਰਟ ਅਤੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ‘ਤੇ 17 ਸਾਲ ਪਹਿਲਾਂ ਲੰਡਨ ਗਿਆ ਵਿਅਕਤੀ ਦਿੱਲੀ ਵਾਪਸ ਪਰਤਿਆ ਅਤੇ ਹਵਾਈ ਅੱਡੇ ‘ਤੇ ਦਸਤਾਵੇਜ਼ਾਂ ਦੀ ਜਾਂਚ ਦੌਰਾਨ ਉਸ ਦੀ ਜਾਅਲਸਾਜ਼ੀ ਦਾ ਖੁਲਾਸਾ ਹੋਇਆ। ਆਈ. ਜੀ. ਆਈ. ਏਅਰਪੋਰਟ ਥਾਣਾ ਪੁਲਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਮੁਲਜ਼ਮ ਦੀ ਪਛਾਣ ਗੋਬਿੰਦ ਪੁਰਾ ਨਿਵਾਸੀ ਹਰਵਿੰਦਰ ਸਿੰਘ ਪੁਰੀ ਵਜੋਂ ਹੋਈ ਹੈ।ਪੁਲਸ ਸੂਤਰਾਂ ਮੁਤਾਬਕ 21 ਜਨਵਰੀ ਦੀ ਦੇਰ ਰਾਤ ਇਕ ਯਾਤਰੀ ਲੰਡਨ ਤੋਂ ਦਿੱਲੀ ਹਵਾਈ ਅੱਡੇ ‘ਤੇ ਪਹੁੰਚਿਆ। ਉਹ ਇਮੀਗ੍ਰੇਸ਼ਨ ਕਲੀਅਰੈਂਸ ਲਈ ਪਹੁੰਚਿਆ। ਅਧਿਕਾਰੀਆਂ ਨੇ ਦੇਖਿਆ ਕਿ ਉਸ ਕੋਲ ਭਾਰਤੀ ਪਾਸਪੋਰਟ ਹੈ, ਜੋ ਪਿਛਲੇ ਸਾਲ ਅਗਸਤ ਮਹੀਨੇ ਜਾਰੀ ਕੀਤਾ ਗਿਆ ਸੀ। ਪਾਸਪੋਰਟ ਦੀ ਜਾਂਚ ਕਰਨ ‘ਤੇ ਪਤਾ ਲੱਗਾ ਕਿ ਇਸ ਨੰਬਰ ਦੇ ਪਾਸਪੋਰਟ ‘ਤੇ ਭਾਰਤ ਤੋਂ ਵਿਦੇਸ਼ ਜਾਣ ਦਾ ਕੋਈ ਅੰਤਿਮ ਵੇਰਵਾ ਮੌਜੂਦ ਨਹੀਂ ਹੈ। ਸ਼ੱਕ ਪੈਣ ‘ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਯਾਤਰੀ ਤੋਂ ਪੁੱਛਗਿੱਛ ਕੀਤੀ। ਯਾਤਰੀ ਨੇ ਦੱਸਿਆ ਕਿ ਉਹ ਕਿਸੇ ਹੋਰ ਦੇ ਨਾਂ ‘ਤੇ ਬਣੇ ਪਾਸਪੋਰਟ ‘ਤੇ ਲੰਡਨ ਗਿਆ ਸੀ। ਉਸ ਨੇ 2006 ਵਿੱਚ ਇੱਕ ਏਜੰਟ ਰਾਹੀਂ ਫਰਜ਼ੀ ਪਾਸਪੋਰਟ ਬਣਵਾਇਆ ਸੀ। ਜਿਸ ਰਾਹੀਂ ਉਹ ਇਮੀਗ੍ਰੇਸ਼ਨ ਨਾਲ ਠੱਗੀ ਮਾਰ ਕੇ ਲੰਡਨ ਚਲਾ ਗਿਆ।

ਉਸ ਦੇ ਪੁਰਾਣੇ ਪਾਸਪੋਰਟ ਦੇ ਰਿਕਾਰਡ ਨੂੰ ਖੰਗਾਲਿਆ ਗਿਆ ਅਤੇ ਯਾਤਰੀ ਦੇ ਬਿਆਨਾਂ ਦੀ ਸੱਚਾਈ ਦੀ ਜਾਂਚ ਕੀਤੀ ਗਈ। ਇਸ ਤੋਂ ਬਾਅਦ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਯਾਤਰੀ ਨੂੰ ਦਿੱਲੀ ਏਅਰਪੋਰਟ ਪੁਲਸ ਦੇ ਹਵਾਲੇ ਕਰ ਦਿੱਤਾ ਅਤੇ ਯਾਤਰੀ ਖਿਲਾਫ਼ ਜਾਅਲਸਾਜ਼ੀ ਦਾ ਮਾਮਲਾ ਦਰਜ ਕਰਨ ਦੀ ਸਿਫਾਰਿਸ਼ ਕੀਤੀ।

Leave a Reply

Your email address will not be published.

Back to top button